PreetNama
ਫਿਲਮ-ਸੰਸਾਰ/Filmy

ਰਿਤਿਕ ਤੇ ਟਾਈਗਰ ਦੇ ਐਕਸ਼ਨ ਦੀ ਖੂਬ ਹੋ ਰਹੀ ਤਾਰੀਫ, 100 ਕਰੋੜੀ ਕਲੱਬ ‘ਚ ਪੁੱਜੀ ‘ਵਾਰ’

ਮੁੰਬਈ: ਰਿਤਿਕ ਰੌਸ਼ਨ ਤੇ ਟਾਈਗਰ ਸ਼ਰੌਫ ਦੀ ਫ਼ਿਲਮ ‘ਵਾਰ’ ਦੀ ਕਮਾਈ ਰੁਕਣ ਦਾ ਨਾਂ ਨਹੀਂ ਲੈ ਰਹੀ। ਫ਼ਿਲਮ ਨੇ ਰਿਲੀਜ਼ ਦੇ ਤੀਜੇ ਦਿਨ ਹੀ 100 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫ਼ਿਲਮ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ ਤੇ ਇਸ ਦੇ ਐਕਸ਼ਨ ਸੀਨਜ਼ ਦੀ ਆਲੋਚਕਾਂ ਨੇ ਵੀ ਖੂਬ ਤਾਰੀਫ ਕੀਤੀ ਹੈ।

ਫ਼ਿਲਮ ਟ੍ਰੇਡ ਐਨਾਲੀਸਟ ਤਰਨ ਆਦਰਸ਼ ਨੇ ‘ਵਾਰ’ ਦੇ ਤੀਜੇ ਦਿਨ ਕਮਾਈ ਦੇ ਅੰਕੜੇ ਜਾਰੀ ਕੀਤੇ ਹਨ। ਜਿਨ੍ਹਾਂ ਮੁਤਾਬਕ ਫ਼ਿਲਮ ਦੇ ਹਿੰਦੀ ਵਰਜ਼ਨ ਨੇ ਤੀਜੇ ਦਿਨ 21.30 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਜਦਕਿ ਤੇਲਗੂ ਤੇ ਤਮਿਲ ਵਰਜਨ ਨੇ 1.15 ਕਰੋੜ ਰੁਪਏ ਦਾ ਬਿਜਨਸ ਕੀਤਾ।

ਸਾਰੀਆਂ ਭਾਸ਼ਾਵਾਂ ‘ਚ ‘ਵਾਰ’ ਨੇ ਹੁਣ ਤਕ ਤਿੰਨ ਦਿਨਾਂ ‘ਚ 100.15 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਉਮੀਦ ਕੀਤੀ ਜਾ ਰਹੀ ਹੈ ਸ਼ਨੀਵਾਰ ਅਤੇ ਐਤਵਾਰ ਨੂੰ ਫ਼ਿਲਮ ਵੱਡੇ ਅੰਕੜੇ ਹਾਸਲ ਕਰ ਸਕਦੀ ਹੈ। ਫ਼ਿਲਮ ‘ਚ ਰਿਤਿਕ ਅਤੇ ਟਾਈਗਰ ਤੋਂ ਇਲਾਵਾ ਵਾਨੀ ਕਪੂਰ ਵੀ ਹੈ। ਫ਼ਿਲਮ 2 ਅਕਤੂਬਰ ਨੂੰ ਰਿਲੀਜ਼ ਹੋਈ ਸੀ।

Related posts

ਕਰੀਨਾ ਦੇ ਭਰਾ ਨੇ ਗਰਲਫ੍ਰੈਂਡ ਨਾਲ ਕੀਤੀ ਮੰਗਣੀ, ਇੰਝ ਕੀਤਾ ਪ੍ਰਮੋਜ਼

On Punjab

Lockdown ਦੌਰਾਨ ਇੰਝ ਸਮਾਂ ਬਿਤਾ ਰਹੀ ਹੈ ਮਲਾਇਕਾ, ਸਾਂਝੀ ਕੀਤੀ ਇਹ ਪੋਸਟ

On Punjab

ਜਲਦ ਹੀ ਵੈੱਬ ਸੀਰੀਜ਼ ‘ਚ ਨਜ਼ਰ ਆਵੇਗੀ ਸੋਨਾਕਸ਼ੀ ਸਿਨਹਾ

On Punjab