PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਰਾਸ਼ਟਰਵਾਦ ਦੇ ਮਾਮਲੇ ’ਤੇ ਕੋਈ ਸਮਝੌਤਾ ਨਹੀਂ: ਧਨਖੜ ਉਪ ਰਾਸ਼ਟਰਪਤੀ ਨੇ ਗੋਰਖਪੁਰ ਵਿੱਚ ਸੈਨਿਕ ਸਕੂਲ ਦਾ ਕੀਤਾ ਉਦਘਾਟਨ

ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਨਾਗਰਿਕਾਂ ਨੂੰ ਰਾਸ਼ਟਰਵਾਦ ’ਤੇ ਸਮਝੌਤਾ ਕਰਨ ਖ਼ਿਲਾਫ਼ ਸੁਚੇਤ ਕਰਦਿਆਂ ਇਸ ਨੂੰ ‘ਰਾਸ਼ਟਰ ਨਾਲ ਧੋਖਾ’ ਕਰਾਰ ਦਿੱਤ। ਉਨ੍ਹਾਂ ਕਿਹਾ, ‘ਜਿੱਥੇ ਵੀ ਕੋਈ ਰਾਸ਼ਟਰ ’ਤੇ ਸਵਾਲ ਚੁੱਕੇਗਾ ਤਾਂ ਅਸੀਂ ਉਸ ਨੂੰ ਬਰਦਾਸ਼ਤ ਨਹੀਂ ਕਰਨਾ ਹੈ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਵਿਸ਼ਵ ਵਿੱਚ ਇੱਕ ਵੱਖਰੀ ਅਤੇ ਮਜ਼ਬੂਤ ​​ਪਛਾਣ ਬਣਾਈ ਹੈ, ਜਿਸ ਵਿੱਚ ਉੱਤਰ ਪ੍ਰਦੇਸ਼ ਨੇ ਵਡਮੁੱਲਾ ਯੋਗਦਾਨ ਪਾਇਆ ਹੈ। ਧਨਖੜ ਨੇ ਅੱਜ ਗੋਰਖਪੁਰ ਵਿੱਚ ਉੱਤਰ ਪ੍ਰਦੇਸ਼ ਸੈਨਿਕ ਸਕੂਲ ਦੇ ਉਦਘਾਟਨ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ 600 ਅਰਬ ਡਾਲਰ ਦੇ ਵਿਦੇਸ਼ੀ ਮੁਦਰਾ ਭੰਡਾਰ ਨਾਲ ਭਾਰਤ ਉਨ੍ਹਾਂ ਦਿਨਾਂ ਤੋਂ ਬਹੁਤ ਅੱਗੇ ਨਿਕਲ ਆਇਆ ਹੈ, ਜਦੋਂ ਉਸ ਨੂੰ ਵਿੱਤੀ ਸੰਕਟ ਤੋਂ ਉੱਭਰਨ ਲਈ ਆਪਣਾ ਸੋਨਾ ਗਹਿਣੇ ਰੱਖਣਾ ਪਿਆ ਸੀ। ਧਨਖੜ ਨੇ ਕਿਹਾ, ‘ਜੇਕਰ ਅਸੀਂ ਰਾਸ਼ਟਰਵਾਦ ਨਾਲ ਸਮਝੌਤਾ ਕਰਦੇ ਹਾਂ ਤਾਂ ਇਹ ਰਾਸ਼ਟਰ ਨਾਲ ਵਿਸ਼ਵਾਸਘਾਤ ਹੋਵੇਗਾ। ਜੋ ਲੋਕ ਅਜਿਹਾ ਕਰ ਰਹੇ ਹਨ, ਉਨ੍ਹਾਂ ਨੂੰ ਸਮਝਾਉਣ ਦੀ ਲੋੜ ਹੈ, ਨਹੀਂ ਤਾਂ ਲੋਕਾਂ ਨੂੰ ਉਨ੍ਹਾਂ ਵਿਰੁੱਧ ਆਤਮਿਕ ਬਦਲਾ ਲੈਣਾ ਪਵੇਗਾ। ਕੋਈ ਕਿਵੇਂ ਸੋਚ ਸਕਦਾ ਹੈ ਕਿ ਇਸ ਮਹਾਨ ਭਾਰਤ ਵਿੱਚ, ਜਿੱਥੇ ਲੋਕਤੰਤਰ ਜਿਊਂਦਾ ਹੈ, ਗੁਆਂਢੀ ਮੁਲਕਾਂ ਵਰਗੇ ਹਾਲਾਤ ਹੋ ਸਕਦੇ ਹਨ? ਨਹੀਂ ਕਰ ਸਕਦੇ, ਜਿੱਥੇ ਵੀ ਕੋਈ ਕੌਮ ’ਤੇ ਸਵਾਲ ਉਠਾਉਂਦਾ ਹੈ, ਸਾਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ।’ ਲਗਭਗ 49 ਏਕੜ ਵਿੱਚ ਫੈਲੇ ਸੈਨਿਕ ਸਕੂਲ ਦਾ ਨਿਰਮਾਣ 176 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਹਾਜ਼ਰ ਸਨ।

Related posts

ਭਾਰਤੀ ਹਵਾਈ ਫ਼ੌਜ ਦੇ ਟਰਾਂਸਪੋਰਟ ਜਹਾਜ਼ C295 ਦੀ ਪਹਿਲੀ ਵਾਰ ਭਾਰਤ ‘ਚ ਹੋਵੇਗਾ ਨਿਰਮਾਣ, ਟਾਟਾ ਤੇ ਏਅਰਬੱਸ ਵਿਚਾਲੇ ਹੋਇਆ ਸਮਝੌਤਾ

On Punjab

ਮੁੱਖ ਮੰਤਰੀ ਨੇ ਕਿਹਾ ਕਿ ਸਿੰਗਾਪੁਰ ਤੋਂ ਵਾਪਸ ਆਉਣ ਮਗਰੋਂ ਇਹ ਪ੍ਰਿੰਸੀਪਲ ਆਪਣੇ ਅਧਿਆਪਕ ਸਾਥੀਆਂ ਅਤੇ ਵਿਦਿਆਰਥੀਆਂ ਨਾਲ ਤਜਰਬੇ ਸਾਂਝੇ ਕਰਨਗੇ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਅਧਿਆਪਕ ਦੀ ਮੁਹਾਰਤ ਅਤੇ ਪੇਸ਼ੇਵਰ ਯੋਗਤਾ ਵਧਾਉਣ ਵਿਚ ਸਹਾਈ ਹੋਵੇਗਾ ਤਾਂ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਯਕੀਨਨ ਤੌਰ ਉਤੇ ਇਹ ਕਦਮ ਸੂਬੇ ਦੀ ਸਿੱਖਿਆ ਵਿਵਸਥਾ ਨੂੰ ਸੁਧਾਰਨ ਲਈ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਉਪਰਾਲੇ ਸਿੱਖਿਆ ਦੇ ਖੇਤਰ ਵਿਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਵਿਚ ਸਹਾਈ ਸਿੱਧ ਹੋਣਗੇ।

On Punjab

ਉੱਤਰੀ ਕੋਰੀਆ ਨੇ ਤੋੜੇ ਦੱਖਣੀ ਕੋਰੀਆ ਨਾਲੋਂ ਸਬੰਧ, ਮੁੜ ਵਧਿਆ ਤਣਾਅ

On Punjab