42.26 F
New York, US
March 15, 2026
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਰਾਸ਼ਟਰਪਤੀ ਵਜੋਂ ਹਲਫ਼ ਲੈਣ ਮਗਰੋਂ ਇਮੀਗ੍ਰੇਸ਼ਨ ਤੇ ਟਿਕਟੌਕ ਸਣੇ ਕਈ ਅਹਿਮ ਫੈਸਲਿਆਂ ’ਤੇ ਸਹੀ ਪਾਉਣਗੇ ਡੋਨਲਡ ਟਰੰਪ

ਵਾਸ਼ਿੰਗਟਨ-ਡੋਨਲਡ ਟਰੰਪ ਵੱਲੋਂ ਅੱਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣ ਤੋਂ ਫੌਰੀ ਮਗਰੋਂ ਪਰਵਾਸ, ਸਰਹੱਦੀ ਸੁਰੱਖਿਆ, ਊਰਜਾ ਤੇ ਪ੍ਰਸ਼ਾਸਨਿਕ ਨੀਤੀਆਂ ਸਣੇ ਹੋਰ ਕਈ ਮਸਲਿਆਂ ਨੂੰ ਲੈ ਕੇ ਸਰਕਾਰੀ ਹੁਕਮਾਂ ’ਤੇ ਸਹੀ ਪਾਉਣ ਦੀ ਉਮੀਦ ਹੈ। ਟਰੰਪ ਦੇ ਇਕ ਕਰੀਬੀ ਸਹਿਯੋਗੀ ਨੇ ਇਹ ਦਾਅਵਾ ਕੀਤਾ ਹੈ। ਵਾਲ ਸਟਰੀਟ ਜਰਨਲ ਨੇ ਕਿਹਾ, ‘‘ਇਨ੍ਹਾਂ ਹੁਕਮਾਂ ਦੀ ਵਿਸ਼ਾਲਤਾ, ਜੋ ਪਰਵਾਸ, ਊਰਜਾ ਅਤੇ ਸਰਕਾਰੀ ਭਰਤੀ ਨੀਤੀਆਂ ਵਿੱਚ ਵੱਡੇ ਬਦਲਾਅ ਲਿਆਉਣਗੇ, ਉਸ ਅਹਿਮੀਅਤ ਨੂੰ ਦਰਸਾਉਂਦੀ ਹੈ ਜਿਸ ਨਾਲ ਟਰੰਪ ਅਤੇ ਉਨ੍ਹਾਂ ਦੀ ਟੀਮ ਇੱਕ ਪ੍ਰਮੁੱਖ ਏਜੰਡੇ ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।’’

ਇਸ ਦੌਰਾਨ ਟਰੰਪ ਨੇ ਟਿਕਟੋਕ ਦੀ ਵਾਪਸੀ ਦਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਸ ਮਕਬੂਲ ਸ਼ਾਰਟ ਵੀਡੀਓ ਐਪ ਦਾ 50 ਫੀਸਦ ਹਿੱਸਾ ਮਿਲਣਾ ਚਾਹੀਦਾ ਹੈ। ਹਾਲ ਹੀ ਵਿਚ ਲਾਗੂ ਇਕ ਕਾਨੂੰਨ ਕਰਕੇ ਸ਼ਨਿੱਚਰਵਾਰ ਰਾਤ ਤੋਂ TikTok ਅਮਰੀਕਾ ਵਿਚ ਬੰਦ ਹੋ ਗਿਆ ਸੀ। ਹਾਲਾਂਕਿ ਟਰੰਪ ਨੇ ਐਲਾਨ ਕੀਤਾ ਕਿ ਉਹ ਰਾਸ਼ਟਰਪਤੀ ਵਜੋਂ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਇਕ ਕਾਰਜਕਾਰੀ ਹੁਕਮ ’ਤੇ ਸਹੀ ਪਾਉਣਗੇ, ਜਿਸ ਨਾਲ ਕਾਨੂੰਨ ਦੇ ਅਮਲ ਵਿਚ ਦੇਰੀ ਕੀਤੀ ਜਾਵੇਗੀ। ਇਸ ਮਗਰੋਂ ਟਿਕਟੋਕ ਮਹਿਜ਼ 24 ਘੰਟਿਆਂ ਅੰਦਰ ਮੁੜ ਚਾਲੂ ਹੋ ਜਾਵੇਗਾ। ਕਾਬਿਲੇਗੌਰ ਹੈ ਕਿ 17 ਕਰੋੜ ਅਮਰੀਕੀ ਇਸ ਸ਼ਾਰਟ ਵੀਡੀਓ ਐਪ ਦੀ ਵਰਤੋਂ ਕਰਦੇ ਹਨ।

ਟਰੰਪ ਨੇ ਸਪਸ਼ਟ ਕੀਤਾ ਕਿ ਟਿਕਟੋਕ ਦੇ ਮੁੱਦੇ ਨੂੰ ਸਾਂਝੇ ਉੱਦਮ ਜ਼ਰੀਏ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਜੇ ਟਿਕਟੋਕ ਨੂੰ ਮਨਜ਼ੂਰੀ ਨਹੀਂ ਮਿਲਦੀ ਤਾਂ ਉਹ ਬੰਦ ਹੋ ਜਾਣਗੇ, ਪਰ ਜੇ ਇਨ੍ਹਾਂ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਉਨ੍ਹਾਂ ਦੀ ਕੀਮਤ ਇਕ ਖਰਬ ਡਾਲਰ ਤੱਕ ਹੋ ਸਕਦੀ ਹੈ।’’ ਟਰੰਪ ਨੇ ਤਜਵੀਜ਼ ਦਿੱਤੀ ਕਿ ਯੂਐੱਸਏ ਟਿਕਟੋਕ ਦਾ 50 ਫੀਸਦ ਹਿੱਸਾ ਆਪਣੇ ਕੋਲ ਰੱਖੇਗਾ। ਉਨ੍ਹਾਂ ਨੇ ਇਸ ਨੂੰ ਦੇਸ਼ ਹਿੱਤ ਵਿਚ ਦੱਸਿਆ ਤੇ ਕਿਹਾ, ‘‘ਅਸੀਂ ਇਸ ਭਾਈਵਾਲੀ ਨਾਲ ਜੁੜੇ ਕਈ ਨਿਵੇਸ਼ਕਾਂ ਨੂੰ ਸ਼ਾਮਲ ਕਰਾਂਗੇ।’’

ਇਸ ਦੌਰਾਨ ਟਰੰਪ ਨੇ ਆਪਣੇ ਹਲਫ਼ਦਾਰੀ ਸਮਾਗਮ ਦੀ ਪੂਰਬਲੀ ਸੰਧਿਆ ਆਪਣੇ ਹਮਾਇਤੀਆਂ ਤੇ ਦੇਸ਼ ਵਾਸੀਆਂ ਨਾਲ ਵਾਅਦਾ ਕੀਤਾ ਕਿ ਉਹ ਅਮਰੀਕਾ ਦੇ ਸਾਹਮਣੇ ਆਉਣ ਵਾਲੇ ਹਰ ਸੰਕਟ ਨੂੰ ਦੂਰ ਕਰਨ ਲਈ ਤੇਜ਼ੀ ਨਾਲ ਕੰਮ ਕਰਨਗੇ। ਟਰੰਪ ਨੇ ‘ਕੈਪੀਟਲ ਵਨ ਐਰੀਨਾ’ ਸਟੇਡੀਅਮ ਵਿੱਚ ਆਪਣੇ ਹਮਾਇਤੀਆਂ ਨੂੰ ਕਿਹਾ, ‘‘ਕੱਲ੍ਹ ਤੋਂ ਮੈਂ ਤੇਜ਼ੀ ਅਤੇ ਮਜ਼ਬੂਤੀ ਨਾਲ ਕੰਮ ਕਰਾਂਗਾ ਅਤੇ ਸਾਡੇ ਦੇਸ਼ ਦੇ ਸਾਹਮਣੇ ਆਉਣ ਵਾਲੇ ਹਰ ਸੰਕਟ ਦਾ ਹੱਲ ਕਰਾਂਗਾ। ਸਾਨੂੰ ਇਹ ਕਰਨਾ ਹੀ ਪਵੇਗਾ।’’ ਕਾਬਿਲੇਗੌਰ ਹੈ ਕਿ ਟਰੰਪ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਸਟੇਡੀਅਮ ਵਿੱਚ ‘ਮੇਕ ਅਮੈਰੀਕਾ ਗ੍ਰੇਟ’ ਪ੍ਰੋਗਰਾਮ ਕਰਵਾਇਆ ਗਿਆ ਸੀ।

Related posts

PM ਮੋਦੀ ਦੇ ਭਾਸ਼ਣ ਦੀ ਮੁਰੀਦ ਹੋਈ ਸੀਮਾ ਹੈਦਰ, ਚੰਦਰਯਾਨ-3 ਦੀ ਸਫਲਤਾ ਤੋਂ ਖੁਸ਼ ਹੋ ਕੇ ਪਾਕਿਸਤਾਨੀ ਔਰਤ ਨੇ ਲਿਆ ਵੱਡਾ ਫ਼ੈਸਲਾ

On Punjab

ਚਲੋ ਤੁਹਾਨੂੰ ਆਈਸਕ੍ਰੀਮ ਖਵਾਵਾਂ…ਇਹ ਕਹਿ ਕੇ ਅੰਮ੍ਰਿਤਸਰ ‘ਚ ਪਿਤਾ ਨੇ ਦੋ ਬੱਚਿਆਂ ਸਣੇ ਨਹਿਰ ‘ਚ ਮਾਰੀ ਛਾਲ

On Punjab

US Election 2020: ਬਾਇਡਨ ਤੇ ਕਮਲਾ ਨੇ ਪ੍ਰਧਾਨਗੀ ਉਦਘਾਟਨ ਕਮੇਟੀ ਦੇ ਨਾਂ ਦਾ ਕੀਤਾ ਐਲਾਨ, Maju Varghese ਸਮੇਤ ਚਾਰ ਲੋਕ ਸ਼ਾਮਿਲ

On Punjab