PreetNama
ਰਾਜਨੀਤੀ/Politics

ਰਾਸ਼ਟਰਪਤੀ ਨੂੰ ਭੂਮੀ ਪੂਜਨ ‘ਚ ਨਾ ਬੁਲਾਉਣ ‘ਤੇ ਉੱਠੇ ਸਵਾਲ, ਕੀ ਦਲਿਤ ਹੋਣ ਕਾਰਨ ਰੱਖਿਆ ਦੂਰ?

ਨਵੀਂ ਦਿੱਲੀ: ਅਯੋਧਿਆ ‘ਚ ਰਾਮ ਮੰਦਰ ਨਿਰਮਾਣ ਸ਼ੁਰੂ ਹੋ ਗਿਆ ਹੈ ਪਰ ਭੂਮੀ ਪੂਜਨ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਨਾ ਬੁਲਾਏ ਜਾਣ ਦੇ ਮੁੱਦੇ ‘ਤੇ ਸਿਆਸਤ ਜਾਰੀ ਹੈ। ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਰਾਸ਼ਟਰਪਤੀ ਨੂੰ ਬੁਲਾਵਾ ਨਾ ਦੇਣਾ ਦਲਿਤਾਂ ਦਾ ਅਪਮਾਨ ਦੱਸਿਆ ਹੈ।

ਉਨ੍ਹਾਂ ਕੇਂਦਰ ਸਰਕਾਰ ਤੋਂ ਸਵਾਲ ਪੁੱਛਿਆ ਕਿ ਭੂਮੀਪੂਜਨ ‘ਚ ਰਾਸ਼ਟਰਪਤੀ ਨੂੰ ਕਿਉਂ ਨਹੀਂ ਬੁਲਾਇਆ ਗਿਆ? ਕਿਉਂਕਿ ਉਹ ਦਲਿਤ ਭਾਈਚਾਰੇ ਤੋਂ ਹਨ? ਸੰਜੇ ਸਿੰਘ ਨੇ ਕਿਹਾ ‘ਬੀਜੇਪੀ ਵੋਟ ਬੈਂਕ ਲਈ ਇਕ ਦਲਿਤ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾ ਸਕਦੀ ਹੈ ਪਰ ਆਪਣੀ ਮਾਨਸਿਕਤਾ ਕਾਰਨ ਦਲਿਤ ਨਾਲ ਭੂਮੀਪੂਜਨ ਨਹੀਂ ਕਰ ਸਕਦੀ।’

ਸੰਜੇ ਸਿੰਘ ਨੇ ਕਿਹਾ ‘ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਬੁਲਾਇਆ ਗਿਆ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੁਲਾਇਆ ਗਿਆ, ਯੂਪੀ ਦੇ ਰਾਜਪਾਲ ਨੂੰ ਬੁਲਾਇਆ ਗਿਆ ਪਰ ਰਾਜਪਾਲ ਤੋਂ ਵੱਡਾ ਅਹੁਦਾ ਰਾਸ਼ਟਰਪਤੀ ਦਾ ਹੈ ਤੇ ਉਨ੍ਹਾਂ ਨੂੰ ਕਿਉਂ ਨਹੀਂ ਬੁਲਾਇਆ ਗਿਆ।’

Related posts

ਬਜਟ ਅੱਜ; ਰਾਸ਼ਟਰਪਤੀ ਦੇ ਭਾਸ਼ਣ ਨਾਲ ਸੈਸ਼ਨ ਸ਼ੁਰੂ

On Punjab

ਨਵਜਾਤ ਬੱਚਿਆਂ ਦੀ ਤਸਕਰੀ ਕਰਨ ਵਾਲਾ ਗਿਰੋਹ ਕਾਬੂ

On Punjab

ਖੱਟਰ ਸਰਕਾਰ ਡੇਗਣ ਦੀ ਖਿੱਚੀ ਤਿਆਰੀ! ਕਾਂਗਰਸ ਨੇ ਲਿਖੀ ਰਾਜਪਾਲ ਨੂੰ ਚਿੱਠੀ

On Punjab