ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਮਰੀਕਾ ਜਲਦ ਹੀ ਮਦਦ ਇਕ ਲੜੀ ਭਾਰਤ ਨੂੰ ਭੇਜ ਰਿਹਾ ਹੈ। ਨਾਲ ਹੀ ਉਨ੍ਹਾਂ ਦਾ ਇਰਾਦਾ ਕੋਵਿਡ-19 ਦੀ ਵੈਕਸੀਨ ਭੇਜਣਾ ਦਾ ਹੈ।
ਬਾਇਡਨ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਕੌਮਾਂਤਰੀ ਮਹਾਮਾਰੀ ਦੀ ਸ਼ੁਰੂਆਤ ’ਚ ਹੀ ਭਾਰਤ ਨੇ ਅਮਰੀਕਾ ਦੀ ਮਦਦ ਕੀਤੀ ਹੈ। ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ਅਸੀਂ ਜਲਦ ਹੀ ਰੇਮਡੇਸਿਵਿਰ ਸਮੇਤ ਹੋਰ ਦਵਾਈਆਂ ਅਤੇ ਭਾਰਤ ਦੀਆਂ ਜੋ ਵੀ ਜ਼ਰੂਰਤਾਂ ਹਨ, ਉਸ ਦੀ ਪੂਰੀ ਲੜੀ ਭੇਜ ਰਹੇ ਹਾਂ। ਇਕ ਵੈਕਸੀਨ ਬਣਾਉਣ ਵਾਲੀ ਮਸ਼ੀਨ ਦੇ ਪਾਰਟਸ ਵੀ ਭੇਜਣੇ ਹਨ। ਅਸੀਂ ਅਸਲ ’ਚ ਭਾਰਤ ਨੂੰ ਵੈਕਸੀਨ ਕਦੋਂ ਭੇਜ ਸਕਾਂਗੇ, ਇਸ ਬਾਰੇ ਪੀਐੱਮ ਮੋਦੀ ਨਾਲ ਚਰਚਾ ਕੀਤੀ ਹੈ।
ਬੀਤੇ ਸੋਮਵਾਰ ਨੂੰ ਬਾਇਡਨ ਅਤੇ ਮੋਦੀ ਨੇ ਟੈਲੀਫੋਨ ’ਤੇ ਗੱਲ ਕੀਤੀ ਸੀ। ਇਸ ਤੋੋਂ ਬਾਅਦ ਹੀ ਵ੍ਹਾਈਟ ਹਾਊਸ ਨੇ ਭਾਰਤ ਨੂੰ ਆਕਸੀਜਨ ਅਤੇ ਵੈਕਸੀਨ ਲਈ ਜ਼ਰੂਰੀ ਸਮੱਗਰੀ ਫਿਰ ਤੋਂ ਭੇਜਣਾ ਜਾਰੀ ਕਰਨ ਦਾ ਐਲਾਨ ਕੀਤਾ ਸੀ।ਇਸ ਦੌਰਾਨ ਅਮਰੀਕੀ ਸੰਸਦ ਮੈਂਬਰਾਂ ਨੇ ਜੋਅ ਬਾਇਡਨ ਦੇ ਭਾਰਤ ਦੀ ਮਦਦ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਬ੍ਰੈਡ ਸ਼ਰਮਨ ਨੇ ਕਿਹਾ ਕਿ ਕੋਵਿਡ-19 ਦੀ ਭਾਰੀ ਚੁਣੌਤੀ ਦਾ ਸਾਹਮਣਾ ਕਰ ਰਹੇ ਭਾਰਤ ਨੂੰ ਸਾਡਾ ਨੈਤਿਕ ਸਮਰਥਨ ਹੈ। ਕੋਵਿਡ ਦਾ ਮੁਕਾਬਲਾ ਕਰ ਰਹੇ ਲੋਕਾਂ ਨਾਲ ਹੀ ਮੇਰਾ ਦਿਲ ਹੈ। ਸੰਸਦ ਮਾਈਕਲ ਵਾਟਜ ਪ੍ਰੇਸ ਨੇ ਕਿਹਾ ਕਿ ਚੀਨ ਨਾਲ ਕੌਮਾਂਤਰੀ ਮੁਕਾਬਲੇਬਾਜ਼ੀ ਕਾਰਨ ਭਾਰਤ ਅਮਰੀਕਾ ਦਾ ਸੱਚਾ ਸਹਿਯੋਗੀ ਹੈ। ਅਸੀਂ ਭਾਰਤ ਲਈ ਜੋ ਵੀ ਮਦਦ ਕਰ ਸਕਦੇ ਹਾਂ, ਉਹ ਸਾਨੂੰ ਕਰਨੀ ਚਾਹੀਦੀ ਹੈ। ਉਧਰ, ਅਮਰੀਕਾ ਦੇ ਕਾਰਪੋਰੇਟ ਜਗਤ ਨੇ ਵੀ ਭਾਰਤ ਨੂੰ ਇਸ ਔਖੀ ਘੜੀ ’ਚ ਮਦਦ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ। ਭਾਰਤ ਅਮਰੀਕਾ ਦੇ ਰਣਨੀਤਿਕ ਸਾਂਝੇਦਾਰ ਫੋਰਮ ਦੇ ਪ੍ਰਧਾਨ ਮੁਕੇਸ਼ ਅਘੀ ਮੁਤਾਬਕ ਸਾਨੂੰ ਜ਼ਿੰਦਗੀ ਬਚਾਉਣ ਅਤੇ ਉਸ ਨੂੰ ਸੰਭਾਲਣ ਦੀ ਜ਼ਰੂਰਤ ਹੈ। ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਅੰਤੋਨੀਓ ਗੁਤਰੇਸ ਨੇ ਵੀ ਭਾਰਤ ਨੂੰ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ।
ਦੱਖਣੀ ਕੋਰੀਆ ਭੇਜੇਗਾ ਮੈਡੀਕਲ ਸਮੱਗਰੀ
ਸਿਓਲ : ਦੱਖਣੀ ਕੋਰੀਆ ਭਾਰਤ ਨੂੰ ਆਕਸੀਜਨ ਕੰਸਨਟ੍ਰੇਟਰ ਅਤੇ ਕੋਵਿਡ ਦੀ ਕਿੱਟ ਅਤੇ ਹੋਰ ਮੈਡੀਕਲ ਸਮੱਗਰੀ ਦੇਵੇਗਾ। ਸਿਹਤ ਅਧਿਕਾਰੀ ਯੂਨ ਤਾਹੋ ਨੇ ਕਿਹਾ ਕਿ ਉੱਥੋਂ ਆਉਣ ਵਾਲੇ ਲੋਕਾਂ ਨੂੰ ਤਿੰਨ ਵਾਰ ਵਾਇਰਸ ਟੈਸਟ ਪਾਸ ਕਰਨਾ ਪਵੇਗਾ ਅਤੇ ਕੁਆਰੰਟਾਈਨ ਰਹਿਣਾ ਪਵੇਗਾ।
ਕੈਨੇਡਾ ਕਰੇਗਾ 10 ਕਰੋੜ ਡਾਲਰ ਦੀ ਸਹਾਇਤਾ
ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਕਿਹਾ ਕਿ ਉਹ ਕੋਵਿਡ-19 ਦੀ ਦੂਸਰੀ ਲਹਿਰ ਨਾਲ ਨਜਿੱਠਣ ਲਈ ਭਾਰਤ ਨੂੰ 10 ਕਰੋੜ ਡਾਲਰ ਦੇਣਗੇ। ਟਰੂਡੋ ਨੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਵਿਦੇਸ਼ ਮੰਤਰੀ ਮਾਰਕ ਗਾਰਨੀਓ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਦੱਸਿਆ ਕਿ ਕੈਨੇਡਾ ਕਿਵੇਂ ਵਾਧੂ ਮੈਡੀਕਲ ਸਮੱਗਰੀ ਦੀ ਸਪਲਾਈ ਕਰ ਸਕਦਾ ਹੈ।
ਰੈੱਡਕ੍ਰਾਸ ਨੂੰ ਇਕ ਕਰੋੜ ਨਿਊਜ਼ੀਲੈਂਡ ਡਾਲਰ
ਮੈਲਬੌਰਨ : ਨਿਊਜ਼ੀਲੈਂਡ ਕੋਵਿਡ-19 ਨਾਲ ਮੁਕਾਬਲੇ ਲਈ ਰੈੱਡਕ੍ਰਾਸ ਸੁਸਾਇਟੀ ਨੂੰ ਇਕ ਕਰੋੜ ਨਿਊਜ਼ੀਲੈਂਡ ਡਾਲਰ ਦੇਵੇਗਾ ਤਾਂਕਿ ਭਾਰਤ ਦੀ ਮਦਦ ਕੀਤੀ ਜਾ ਸਕੇ। ਵਿਦੇਸ਼ ਮੰਤਰੀ ਨਨੈਯਾ ਮਹੁਤਾ ਨੇ ਕਿਹਾ ਕਿ ਅਸੀਂ ਇਸ ਔਖੀ ਘੜੀ ’ਚ ਭਾਰਤ ਦੇ ਨਾਲ ਹਾਂ।