PreetNama
ਫਿਲਮ-ਸੰਸਾਰ/Filmy

‘ਰਾਵਣ’ ਤੋਂ ਬਾਅਦ ਹੁਣ ‘ਰਾਮਾਇਣ’ ਦੇ ਇਕ ਹੋਰ ਫੇਮਸ ਕਰੈਕਟਰ ਦਾ ਹੋਇਆ ਦੇਹਾਂਤ, ਸ਼੍ਰੀਰਾਮ ਦੇ ਦਿਲ ਦੇ ਬੇਹੱਦ ਸੀ ਕਰੀਬ

ਹਾਲ ਹੀ ’ਚ ਟੀਵੀ ਦੇ ਫੇਮਸ ਧਾਰਮਿਕ ਸ਼ੋਅ ‘ਰਾਮਾਇਣ’ ਦੇ ਰਾਵਣ ਭਾਵ ਅਰਵਿੰਦ ਤ੍ਰਿਵੇਦੀ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ। ਉਨ੍ਹਾਂ ਦੇ ਦੇਹਾਂਤ ਨਾਲ ਹਰ ਕੋਈ ਦੁਖੀ ਸੀ। ਹਾਲੇ ਫੈਨਜ਼ ਅਰਵਿੰਦ ਤ੍ਰਿਵੇਦੀ ਦੇ ਦੇਹਾਂਤ ਦੇ ਦੁੱਖ ਤੋਂ ਉਭਰ ਵੀ ਨਹੀਂ ਪਾਏ ਕਿ ‘ਰਾਮਾਇਣ’ ਦੇ ਇਕ ਹੋਰ ਫੇਮਸ ਕਰੈਕਟਰ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਜੀ ਹਾਂ, ‘ਰਾਮਾਇਣ’ ’ਚ ਭਗਵਾਨ ਰਾਮ ਦੇ ਬਚਪਨ ਦੇ ਮਿੱਤਰ ਨਿਸ਼ਾਦ ਰਾਜ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਚੰਦਰਕਾਂਤ ਪਾਂਡਿਆ ਹੁਣ ਇਸ ਦੁਨੀਆ ’ਚ ਨਹੀਂ ਰਹੇ। ਚੰਦਰਕਾਂਤ ਦੇ ਦੇਹਾਂਤ ਦੀ ਖ਼ਬਰ ‘ਰਾਮਾਇਣ’ ਦੀ ਸੀਤਾ ਭਾਵ ਦੀਪਿਕਾ ਚਿਖਾਲਿਆ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਫੈਨਜ਼ ਨੂੰ ਦਿੱਤੀ ਹੈ। ਇਸ ਖ਼ਬਰ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਚੰਦਰਕਾਂਤ ਪਾਂਡਿਆ ਨੇ ‘ਰਾਮਾਇਣ’ ਤੋਂ ਇਲਾਵਾ ਕਈ ਫਿਲਮਾਂ ਅਤੇ ਟੀਵੀ ਸ਼ੋਅ ’ਚ ਵੀ ਕੰਮ ਕੀਤਾ। ਉਥੇ ਹੀ ਚੰਦਰਕਾਂਤ ਬਾਲੀਵੁੱਡ ਦੇ ਦਿੱਗਜ ਐਕਟਰ ਅਮਜ਼ਦ ਖਾਨ ਦੇ ਪਰਮ ਮਿੱਤਰ ਸਨ। ਦੋਵਾਂ ਨੇ ਕਾਲਜ ਦੀ ਪੜ੍ਹਾਈ ਇਕੱਠੀ ਕੀਤੀ। ਉਨ੍ਹਾਂ ਨੂੰ ਬਚਪਨ ਤੋਂ ਹੀ ਨਾਟਕਾਂ ਅਤੇ ਐਕਟਿੰਗ ’ਚ ਕਾਫੀ ਰੁਚੀ ਸੀ। ਇਸੇ ਦੌਰਾਨ ਉਨ੍ਹਾਂ ਨੂੰ ਓਪੇਂਦਰ ਤ੍ਰਿਵੇਦੀ ਅਤੇ ਅਰਵਿੰਦ ਤ੍ਰਿਵੇਦੀ ਨਾਲ ਨਾਟਕਾਂ ’ਚ ਕੰਮ ਕਰਨ ਦਾ ਮੌਕਾ ਮਿਲਿਆ। ਰਾਮਾਇਣ ’ਚ ਇਨ੍ਹਾਂ ਦੇ ‘ਨਿਸ਼ਾਦ ਰਾਜ’ ਦੇ ਕਿਰਦਾਰ ਨੂੰ ਕੋਈ ਨਹੀਂ ਭੁੱਲ ਸਕਦਾ।

‘ਰਾਮਾਇਣ’ ਸਮੇਤ ਚੰਦਰਕਾਂਤ ਨੇ ਕਰੀਬ 100 ਤੋਂ ਵੱਧ ਹਿੰਦੀ ਅਤੇ ਗੁਜਰਾਤੀ ਫਿਲਮਾਂ ਅਤੇ ਸੀਰੀਅਲਜ਼ ’ਚ ਕੰਮ ਕੀਤਾ ਹੈ। ਇਨ੍ਹਾਂ ਟੀਵੀ ਸ਼ੋਅਜ਼ ’ਚ ‘ਵਿਕਰਮ ਬੇਤਾਲ, ਸੰਪੂਰਨ ਮਹਾਭਾਰਤ, ਹੋਤੇ-ਹੋਤੇ ਪਿਆਰ ਹੋ ਗਿਆ, ਤੇਜਾ, ਮਾਹਿਯਾਰ ਕੀ ਚੁੰਡੀ, ‘ਸੇਠ ਜਗਾਦੰਸ਼ਾ, ਭਾਦਰ ਤਾਰਾ ਵਹਿਤਾ ਪਾਣੀ, ਸੋਨਬਾਈ ਦੀ ਚੁੰਡੀ ਅਤੇ ਪਾਟਲੀ ਪਰਮਾਰ ਸ਼ਾਮਿਲ ਹਨ।

Related posts

Ananda Marga is an international organization working in more than 150 countries around the world

On Punjab

ਰਾਨੂੰ ਨੂੰ ਲੈ ਕੇ ਲਤਾ ਮੰਗੇਸ਼ਕਰ ਦਾ ਕਮੈਂਟ, ਹਿਮੇਸ਼ ਨੇ ਦਿੱਤਾ ਜਵਾਬ

On Punjab

ਜਦੋਂ ਰਾਮਾਇਣ ਵਿੱਚ ਹਨੂਮਾਨ ਬਣੇ ਦਾਰਾ ਸਿੰਘ , ਕੇਵਲ 100 ਬਾਦਾਮ ਖਾਂਦੇ ਸੀ ਪੂਰੇ ਦਿਨਜਦੋਂ ਰਾਮਾਇਣ ਵਿੱਚ ਹਨੂਮਾਨ ਬਣੇ ਦਾਰਾ ਸਿੰਘ , ਕੇਵਲ 100 ਬਾਦਾਮ ਖਾਂਦੇ ਸੀ ਪੂਰੇ ਦਿਨ

On Punjab