PreetNama
ਰਾਜਨੀਤੀ/Politics

ਰਾਮ ਰਹੀਮ ਨੂੰ ਅਦਾਲਤ ਦਾ ਵੱਡਾ ਝਟਕਾ, ਜੱਜ ਬਦਲਣ ਦੀ ਪਟੀਸ਼ਨ ਖਾਰਿਜ

CBI court rejects plea: ਪੰਚਕੁਲਾ: ਪੰਚਕੁਲਾ ਦੀ ਸੀਬੀਆਈ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ CBI ਅਦਾਲਤ ਨੇ ਬਚਾਅ ਪੱਖ ਵੱਲੋਂ ਜੱਜ ਬਦਲਣ ਦੀ ਲਗਾਈ ਗਈ ਪਟੀਸ਼ਨ ਖਾਰਿਜ ਕਰ ਦਿੱਤੀ ਗਈ ਹੈ । ਹੁਣ ਇਸ ਮਾਮਲੇ ਦੀ ਸੁਣਵਾਈ 14 ਦਸੰਬਰ ਨੂੰ ਕੀਤੀ ਜਾਵੇਗੀ । ਦੱਸ ਦੇਈਏ ਕਿ ਸੁਣਵਾਈ ਦੌਰਾਨ ਰਾਮ ਰਹੀਮ ਵੀਡੀਓ ਕਾਨਫਰੈਸਿੰਗ ਰਾਹੀਂ ਪੇਸ਼ ਹੋਏ, ਜਦਕਿ ਦੂਜੇ ਦੋਸ਼ੀ ਸਿੱਧੇ ਰੂਪ ਵਿੱਚ ਅਦਾਲਤ ਵਿੱਚ ਪੇਸ਼ ਹੋਏ ।

ਦਰਅਸਲ ਸਾਧਵੀ ਯੌਨ ਸ਼ੋਸ਼ਣ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਦੇ ਇੱਕ ਸਹਿਯੋਗੀ ਅਤੇ ਦੋਸ਼ੀ ਕ੍ਰਿਸ਼ਣ ਲਾਲ ਵੱਲੋਂ ਵਿਸ਼ੇਸ CBI ਅਦਾਲਤ ਵਿੱਚ ਇੱਕ ਪਟੀਸ਼ਨ ਲਗਾ ਕੇ ਮੰਗ ਕੀਤੀ ਗਈ ਸੀ ਕਿ ਉਹ CBI ਦੇ ਚੀਫ ਜਸਟਿਸ ਜਗਦੀਪ ਸਿੰਘ ਤੋਂ ਇਸ ਮਾਮਲੇ ਦੀ ਸੁਣਵਾਈ ਨਹੀਂ ਕਰਵਾਉਣਾ ਚਾਹੁੰਦੇ ਹਨ । ਹੁਣ 14 ਦਸੰਬਰ ਨੂੰ ਕੋਈ ਵੱਡਾ ਫੈਸਲਾ ਐਂ ਦੀ ਉਮੀਦ ਹੈ ।
ਦੱਸ ਦੇਈਏ ਕਿ ਮੰਗਲਵਾਰ ਨੂੰ ਪੰਚਕੁਲਾ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ਼ ਰਣਜੀਤ ਸਿੰਘ ਕਤਲ ਕੇਸ ਦੀ ਸੁਣਵਾਈ ਕੀਤੀ ਗਈ । ਇਸ ਤੋਂ ਪਹਿਲਾਂ ਹੋਈ ਸੁਣਵਾਈ ਵਿੱਚ ਵੀ ਇਸ ਕੇਸ ਦੇ ਮੁਖ ਮੁਲਜ਼ਮ ਕ੍ਰਿਸ਼ਨ ਕੁਮਾਰ ਵੱਲੋਂ ਜੱਜ ਜਗਦੀਪ ਸਿੰਘ ਨੂੰ ਬਦਲਣ ਦੀ ਮੰਗ ਕੀਤੀ ਗਈ ਸੀ । ਇਸ ਮਾਮਲੇ ਵਿੱਚ ਡੇਰਾ ਪੱਖ ਦਾ ਕਹਿਣਾ ਹੈ ਕਿ ਇਸ ਜੱਜ ਵੱਲੋਂ ਪਹਿਲਾਂ ਵੀ ਰਾਮ ਰਹੀਮ ਖਿਲਾਫ਼ ਦੋ ਕੇਸਾਂ ਦੇ ਫੈਸਲੇ ਸੁਣਾਏ ਹਨ, ਜਿਸ ਕਾਰਣ ਉਨ੍ਹਾਂ ਨੂੰ ਇਸ ਜੱਜ ‘ਤੇ ਭਰੋਸਾ ਨਹੀਂ ਹੈ ।

Related posts

ਸਹੂਲਤਾਂ ਨਾ ਮਿਲਣ ’ਤੇ ਬਿਲਡਰ ਖ਼ਿਲਾਫ਼ ਡਟੇ ਸੁਸਾਇਟੀ ਵਾਸੀ

On Punjab

ਹੁਣ ਸੋਨੀਆ ਗਾਂਧੀ ਕੋਲ ਜਾਖੜ ਲਿਜਾਣਗੇ ਆਪਣੀ ਫਰਿਆਦ, ਅੱਗੇ ਜਾਗਣਗੇ ਕਿਸਦੇ ਭਾਗ

On Punjab

ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਦੇ ਘਰ ਚੋਰੀ, ਪੇਂਟਰ ਗ੍ਰਿਫ਼ਤਾਰ

On Punjab