PreetNama
ਰਾਜਨੀਤੀ/Politics

ਰਾਬਰਟ ਵਾਡਰਾ ਹੋਏ ਕੋਰੋਨਾ ਸੰਕ੍ਰਮਿਤ, ਸੈਲਫ ਆਈਸੋਲੇਟ ਹੋਈ ਪਤਨੀ ਪ੍ਰਿਅੰਕਾ ਗਾਂਧੀ, ਅਸਾਮ ਦੌਰਾ ਰੱਦ

ਰਾਬਰਟ ਵਾਡਰਾ ਦੇ ਕੋਰੋਨਾ ਸੰਕ੍ਰਮਿਤ ਹੋਣ ਦੀ ਖ਼ਬਰ ਹੈ। ਇਸ ਦੇ ਚੱਲਦਿਆਂ ਉਨ੍ਹਾਂ ਦੀ ਪਤਨੀ ਤੇ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਸੈਲਫ ਆਈਸੋਲੇਸ਼ਨ ਚ ਚਲੀ ਗਈ ਹੈ। ਹਾਲਾਂਕਿ, ਉਨ੍ਹਾਂ ਦੀ ਵੀ ਕੋਰੋਨਾ ਜਾਂਚ ਹੋਈ ਹੈ, ਜਿਸ ਚ ਉਹ ਨੇਗੇਟਿਵ ਪਾਈ ਗਈ ਹੈ। ਸਮਾਚਾਰ ਏਜੰਸੀ ਏਐੱਨਆਈ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਹ ਖ਼ਬਰ ਫਿਲਹਾਲ ਸ਼ੁਰੂਆਤੀ ਜਾਣਕਾਰੀ ਦੇ ਆਧਾਰ ‘ਤੇ ਬਣਾਈ ਗਈ ਹੈ। ਟਵਿੱਟਰ ‘ਤੇ ਵੀਡੀਓ ਸ਼ੇਅਰ ਕਰ ਕੇ ਪ੍ਰਿਅੰਕਾ ਨੇ ਕਿਹਾ, ‘ਹਾਲ ਹੀ ‘ਚ ਕੋਰੋਨਾ ਸੰਕ੍ਰਮਣ ਦੇ ਸੰਪਰਕ ‘ਚ ਆਉਣ ਦੇ ਚੱਲਦਿਆਂ ਮੈਨੂੰ ਆਪਣਾ ਅਸਾਮ ਦੌਰਾ ਰੱਦ ਕਰਨਾ ਪੈ ਰਿਹਾ ਹੈ। ਮੇਰੀ ਕੱਲ੍ਹ ਦੀ ਰਿਪੋਰਟ ਨੈਗੇਟਿਵ ਆਈ ਹੈ ਪਰ ਡਾਕਟਰਾਂ ਦੀ ਸਲਾਹ ‘ਤੇ ਮੈਂ ਅਗਲੇ ਕੁਝ ਦਿਨਾਂ ਤਕ ਆਈਸੋਲੇਸ਼ਨ ‘ਚ ਰਹਾਂਗੀ। ਇਸ ਅਸੁਵਿਧਾ ਲਈ ਮੈਂ ਤੁਹਾਡੇ ਸਾਰਿਆਂ ਤੋਂ ਮਾਫ਼ੀ ਮੰਗਦੀ ਹਾਂ। ਮੈਂ ਕਾਂਗਰਸ ਵਿਜੇ ਦੀ ਪ੍ਰਾਰਥਨਾ ਕਰਦੀ ਹਾਂ।’

Related posts

ਹਮੀਰਪੁਰ ਐੱਨਆਈਟੀ ’ਚ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ

On Punjab

ਪ੍ਰੱਗਿਆ ਠਾਕੁਰ ਦਾ ਦਾਅਵਾ, ਹਨੁਮਾਨ ਚਲੀਸਾ ਦਾ ਪੰਜ ਵਾਰ ਜਾਪ ਕਰਨ ਨਾਲ ਖ਼ਤਮ ਹੋਵੇਗਾ ਕੋਰੋਨਾ

On Punjab

ਸੰਗਰੂਰ ਬਾਜ਼ਾਰ ’ਚ ਦੁਕਾਨਾਂ ਅੱਗੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ

On Punjab