62.33 F
New York, US
June 16, 2025
PreetNama
ਸਮਾਜ/Social

ਰਾਫੇਲ ਦੀ ਗਰਜ਼ ਨਾਲ ਡੋਲਦੇ ਦੁਸ਼ਮਣਾਂ ਦੇ ਹੌਸਲੇ, ਫਰਾਂਸ ਤੋਂ 5 ਜਹਾਜ਼ਾਂ ਭਰੀ ਭਾਰਤ ਵੱਲ ਉਡਾਣ

ਫਰਾਂਸ ਦੇ ਮੈਰੀਗਨੌਕ ਬੇਸ ਤੋਂ ਰਾਫੇਲ ਲੜਾਕੂ ਜਹਾਜ਼ ਭਾਰਤ ਲਈ ਰਵਾਨਾ ਹੋਏ ਹਨ। ਪੰਜ ਲੜਾਕੂ ਜਹਾਜ਼ ਫਰਾਂਸ ਤੋਂ ਉਡਾਣ ਭਰ ਚੁੱਕੇ ਹਨ। ਇੱਕ ਦਿਨ ਬਾਅਦ ਇਹ ਪੰਜ ਜਹਾਜ਼ ਅੰਬਾਲਾ ਏਅਰਬੇਸ ਪਹੁੰਚ ਜਾਣਗੇ। ਇਨ੍ਹਾਂ ਜਹਾਜ਼ਾਂ ਨੂੰ ਬੁੱਧਵਾਰ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਜਾਵੇਗਾ।

ਇਹ ਪੰਜ ਜਹਾਜ਼ ਅੰਬਾਲਾ ਪਹੁੰਚਣ ਤੋਂ ਪਹਿਲਾਂ ਯੂਏਈ ਦੇ ਅਬੂ ਧਾਬੀ ਨੇੜੇ ਅਲ-ਡਫਰਾ ਫ੍ਰੈਂਚ ਏਅਰਬੇਸ ‘ਤੇ ਰੁਕ ਜਾਣਗੇ। ਇਨ੍ਹਾਂ ਜਹਾਜ਼ਾਂ ਵਿੱਚ ਦੋ ਟ੍ਰੇਨਰ ਏਅਰਕ੍ਰਾਫਟ ਤੇ ਤਿੰਨ ਲੜਾਕੂ ਹਨ। ਮੈਰੀਗਨੌਕ ਵਿੱਚ ਰਾਫੇਲ ਦੀ ਕੰਪਨੀ, “ਡਾਸਾਲਟ (ਦਸਾਲਟ) ਦੀ ਸਹੂਲਤ ਹੈ, ਜਿੱਥੇ ਉਨ੍ਹਾਂ ਦਾ ਨਿਰਮਾਣ ਹੋਇਆ ਹੈ।

ਅੰਬਾਲਾ ਏਅਰਬੇਸ ‘ਤੇ ਰਾਫੇਲ ਲੜਾਕੂ ਜਹਾਜ਼ਾਂ ਦੀ ਮੁਕੰਮਲ ਤਿਆਰੀ ਕਰ ਲਈ ਗਈ ਹੈ ਕਿਉਂਕਿ ਪਹਿਲਾਂ ਬੈਚ ਦਿੱਲੀ ਦੇ ਨੇੜੇ ਹਰਿਆਣਾ ਦੇ ਇਸ ਬੇਸ ‘ਤੇ ਤਾਇਨਾਤ ਕੀਤਾ ਜਾਵੇਗਾ। ਅੰਬਾਲਾ ਏਅਰਬੇਸ ‘ਤੇ ਰਾਫੇਲ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਲਈ ਵੱਖਰਾ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈ, ਜਿਸ ਵਿਚ ਹੈਂਗਰ (ਹਵਾਈ ਜਹਾਜ਼ਾਂ ਲਈ ਜਗ੍ਹਾ), ਹਵਾਈ-ਪੱਟੀ ਤੇ ਕਮਾਂਡ ਅਤੇ ਕੰਟਰੋਲ ਪ੍ਰਣਾਲੀਆਂ ਸ਼ਾਮਲ ਹਨ। ਰਾਫੇਲ ਦੀ ਪਹਿਲੀ ਸਕੁਐਡਰਨ ਨੂੰ ‘ਗੋਲਡਨ ਐਰੋ’ ਦਾ ਨਾਂ ਦਿੱਤਾ ਗਿਆ ਹੈ।

ਰਾਫੇਲ ਦੇ ਭਾਰਤੀ ਹਵਾਈ ਸੈਨਾ ਵਿਚ ਸ਼ਾਮਲ ਹੋਣਾ ਦੱਖਣੀ ਏਸ਼ੀਆ ਵਿਚ ਇਕ ‘ਗੇਮ ਚੇਂਜਰ’ ਮੰਨਿਆ ਜਾ ਰਿਹਾ ਹੈ। ਕਿਉਂਕਿ ਰਾਫੇਲ ਇੱਕ 4.5 ਪੀੜ੍ਹੀ ਦਾ ਦਰਮਿਆਨਾ ਮਲਟੀਰੋਲ ਏਅਰਕ੍ਰਾਫਟ ਹੈ। ਮਲਟੀਰੋਲ ਹੋਣ ਕਰਕੇ ਦੋ ਇੰਜਣ ਵਾਲਾ ਰਾਫੇਲ ਲੜਾਕੂ ਜਹਾਜ਼ ਹਵਾ ਵਿੱਚ ਆਪਣਾ ਦਬਦਬਾ ਸਥਾਪਤ ਕਰਨ ਦੇ ਨਾਲ-ਨਾਲ ਡਿੱਪ-ਪੈਨੇਟ੍ਰੇਸ਼ਨ ਯਾਨੀ ਦੁਸ਼ਮਣ ਦੀ ਸੀਮਾ ‘ਤੇ ਹਮਲਾ ਕਰਨ ਦੇ ਸਮਰੱਥ ਹੈ।

ਅਧਿਕਾਰਤ ਸੂਤਰਾਂ ਨੇ ਦੱਸਿਆ ਹੈ ਕਿ ਰਾਫੇਲ ਲੜਾਕੂ ਜਹਾਜ਼ ਪੂਰਬੀ ਲੱਦਾਖ ਸੈਕਟਰ ਵਿੱਚ ਤਾਇਨਾਤ ਕੀਤੇ ਜਾਣ ਦੀ ਸੰਭਾਵਨਾ ਹੈ ਤਾਂ ਜੋ ਭਾਰਤੀ ਹਵਾਈ ਫੌਜ ਚੀਨ ਨਾਲ ਵਿਵਾਦ ਦੇ ਮੱਦੇਨਜ਼ਰ ਅਸਲ ਕੰਟਰੋਲ ਰੇਖਾ ਦੇ ਨਾਲ-ਨਾਲ ਆਪਣੀ ਸੰਚਾਲਨ ਸਮਰੱਥਾ ਨੂੰ ਮਜ਼ਬੂਤ ਕੀਤਾ ਜਾ ਸਕੇ।

ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਰਾਫੇਲ ਜਹਾਜ਼ਾਂ ਦੇ ਆਉਣ ਤੋਂ ਬਾਅਦ ਹਵਾਈ ਸੈਨਾ ਦੀ ਲੜਾਈ ਦੀ ਸਮਰੱਥਾ ਹੋਰ ਵਧੇਗੀ। ਭਾਰਤ ਨੇ ਸਤੰਬਰ 2016 ਵਿਚ ਫਰਾਂਸ ਨਾਲ ਲਗਪਗ 58 ਹਜ਼ਾਰ ਕਰੋੜ ਰੁਪਏ ‘ਚ 36 ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਲਈ ਅੰਤਰ-ਸਰਕਾਰੀ ਸਮਝੌਤਾ ਕੀਤਾ ਸੀ।

Related posts

ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ ਵਿੱਚ ਸ਼ੇਅਰ ਬਾਜ਼ਾਰ ਡਿੱਗਿਆ

On Punjab

ਪੰਜਾਬ ਦੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਰੋਸ ਪ੍ਰੋਗਰਾਮ ਰੱਦ, ਵਿੱਤ ਮੰਤਰੀ ਤੇ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਲਿਆ ਫ਼ੈਸਲਾ

On Punjab

ਵੱਡੀ ਖ਼ਬਰ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਮੁੜ ਜੇਲ੍ਹ ਤੋਂ ਭੇਜੀ ਚਿੱਠੀ, ਜਾਣੋ ਪੈਰੋਕਾਰਾਂ ਦੇ ਨਾਂ ਕੀ ਸੰਦੇਸ਼ ਭੇਜਿਆ…

On Punjab