PreetNama
ਸਿਹਤ/Health

ਰਾਤ ਨੂੰ ਰੌਸ਼ਨੀ ‘ਚ ਸੌਣਾ ਤੁਹਾਨੂੰ ਬਣਾ ਸਕਦਾ ਹੈ ਮੋਟਾਪੇ ਦਾ ਸ਼ਿਕਾਰ

Sleeping at night in light: ਅਕਸਰ ਹੀ ਕਈਆਂ ਨੂੰ ਟੀ.ਵੀ. ਅਤੇ ਲਾਈਟਾਂ ਚਲਦੀਆਂ ਛੱਡਕੇ ਸੌਣ ਦੀ ਆਦਤ ਹੁੰਦੀ ਹੈ ਪਰ ਕਿ ਤੁਸੀਂ ਜਾਂਦੇ ਹੋ ਇਹ ਤੁਹਾਡੇ ਲਈ ਬਿਮਾਰੀ ਦਾ ਘਰ ਬਣ ਸਕਦਾ ਹੈ ? ਅਮਰੀਕੀ ਮਾਹਿਰਾਂ ਦੀ ਰਿਪੋਰਟ ਦੀ ਮਨੀਏ ਤਾਂ ਤੁਹਾਡੀ ਸਿਹਤ ਤੇ ਇਸਦਾ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਇਸਦੇ ਨਾਲ-ਨਾਲ ਮੋਟਾਪਾ ਵਧਣ ਦਾ ਖਤਰਾ ਵੀ ਵੱਧ ਜਾਂਦਾ ਹੈ । ਇਹ ਸ਼ੋਧ ‘ਜੇ. ਏ. ਐੱਮ. ਏ. ਇੰਟਰਨਲ ਮੈਡੀਸਨ’ ‘ਚ ਪ੍ਰਕਾਸ਼ਿਤ ਹੋਈ ਹੈ। ਇਸ ਸ਼ੋਧ ਮੁਤਾਬਕ ਰੌਸ਼ਨੀ ਅਤੇ ਔਰਤਾਂ ਦੇ ਭਾਰ ਵਧਣ ਵਿਚਕਾਰ ਦੇ ਸਬੰਧ ਹੈ ਅਤੇ ਨਤੀਜਿਆਂ ‘ਚ ਸਾਫ਼ ਹੋਇਆ ਕਿ ਲਾਈਟ ਬੰਦ ਕਰਕੇ ਸੌਂਣ ਵਾਲੀਆਂ ਔਰਤਾਂ ਮੋਟਾਪੇ ਦਾ ਘੱਟ ਸ਼ਿਕਾਰ ਹੁੰਦੀਆਂ ਹਨ।ਅਮਰੀਕਾ ਦੇ ਰਾਸ਼ਟਰੀ ਸਿਹਤ ਸੰਸਥਾਨ ਨੇ ਸਿਸਟਰ ਸਟਡੀ ‘ਚ 43,722 ਔਰਤਾਂ ਦੇ ਪ੍ਰਸ਼ਨਾਵਲੀ ਡਾਟਾ ਦੀ ਵਰਤੋਂ ਕੀਤੀ,  ਮੋਟਾਪੇ ਦੇ ਨਾਲ ਬ੍ਰੈਸਟ ਕੈਂਸਰ ਅਤੇ ਹੋਰ ਬੀਮਾਰੀਆਂ ਦੇ ਖਤਰੇ ਵਾਲੀਆਂ ਚੀਜ਼ਾਂ ਦਾ ਚੰਗੀ ਤਰਾਂ ਅਧਿਐਨ ਕੀਤਾ ।ਔਰਤਾਂ ਤੋਂ ਕਈ ਸਵਾਲ ਪੁੱਛੇ ਗਏ ਜਿਨਾਂ ‘ਚ ” ਕੀ ਔਰਤਾਂ ਬਿਨਾਂ ਕਿਸੇ ਰੌਸ਼ਨੀ, ਹਲਕੀ ਰੌਸ਼ਨੀ, ਕਮਰੇ ਦੇ ਬਾਹਰ ਆ ਰਹੀ ਰੌਸ਼ਨ ਜਾਂ ਕਮਰੇ ‘ਚ ਟੀ. ਵੀ. ਦੀ ਰੌਸ਼ਨੀ ‘ਚ ਸੌਂਦੀਆਂ ਹਨ? ” ਵਰਗੇ ਸਵਾਲ ਮੌਜੂਦ ਸਨ ।  ਵਿਗਿਆਨੀਆਂ ਵੱਲੋਂ ਸਾਫ਼ ਕੀਤਾ ਗਿਆ ਕਿ ਮੋਟਾਪੇ ਅਤੇ ਰਾਤ ਨੂੰ ਬਲਬ ਦੀ ਰੌਸ਼ਨੀ ‘ਚ ਸੌਂਣ ਵਾਲੀਆਂ ਔਰਤਾਂ ਦੇ ਭਾਰ ਦਾ ਸਿੱਧਾ ਸਬੰਧ ਹੈ। ਜਦਕਿ ਹਲਕੀ ਰੌਸ਼ਨੀ ‘ਚ ਸੌਣ ਨਾਲ ਭਾਰ ਨਹੀਂ ਵੱਧਦਾ ।  ਬਲਬ ਰੌਸ਼ਨੀ ਦੀ ਰੋਸ਼ਨੀ ‘ਚ ਸੌਣ ਵਾਲਿਆਂ ਔਰਤਾਂ ‘ਚ ਭਾਰ 5 ਕਿਲੋ ਵਧਣ ਦੀ ਸੰਭਾਵਨਾ 17 ਫੀਸਦੀ ਹੈ।

Related posts

WHO ਨੇ ਪਹਿਲੀ ਵਾਰ ਜਾਰੀ ਕੀਤੀਆਂ Food Safety Guidelines !

On Punjab

How to Stay Energetic : ਚਾਹ ਜਾਂ ਕੌਫੀ ਨਹੀਂ, ਇਨ੍ਹਾਂ ਉਪਾਵਾਂ ਨਾਲ ਗਰਮੀਆਂ ‘ਚ ਆਪਣੇ ਸਰੀਰ ਨੂੰ ਰੱਖੋ ਸਿਹਤਮੰਦ ਅਤੇ ਊਰਜਾਵਾਨ

On Punjab

ਮੋਟਾ ਪੇਟ ਖਤਰੇ ਦੀ ਘੰਟੀ, ਇਨ੍ਹਾਂ ਦੇਸੀ ਨੁਸਖਿਆਂ ਨਾਲ ਬਣਾਓ ਫਿੱਟ ਬੌਡੀ

On Punjab