PreetNama
ਸਿਹਤ/Health

ਰਾਤ ਦੇ ਭੋਜਨ ਨੂੰ ਇਨ੍ਹਾਂ 3 ਸੂਪ ਨਾਲ ਕਰੋ ਰੀਪਲੇਸ ਤੇ ਆਸਾਨੀ ਨਾਲ ਘਟਾਓ ਮੋਟਾਪਾ

ਭਾਰ ਘੱਟ ਕਰਨ ਦੀ ਗੱਲ ਆਉਂਦੀ ਹੈ ਤਾਂ ਹਰ ਕੋਈ ਸਿਹਤਮੰਦ ਖਾਣੇ ਦੀ ਗੱਲ ਕਰਦਾ ਹੈ ਪਰ ਇਸ ’ਚ ਕੀ ਆਉਂਦਾ ਹੈ ਤੇ ਕਦੋਂ ਖਾਣਾ ਚਾਹੀਦਾ ਇਸ ਬਾਰੇ ਪਤਾ ਹੋਣਾ ਵੀ ਬਹੁਤ ਜ਼ਰੂਰੀ ਹੈ। ਦੂਸਰੀ ਗੱਲ ਜੋ ਮੰਨਣ ਲਈ ਕਹੀ ਜਾਂਦੀ ਹੈ ਉਹ ਹੈ ਰਾਤ ਨੂੰ ਹਲਕਾ ਖਾਣਾ,ਖਾਣਾ ਚਾਹੀਦਾ ਹੈ। ਇਸ ਲਈ ਅਸੀਂ ਅੱਜ ਅਜਿਹੇ ਖਾਣੇ ਦੀ ਗੱਲ ਕਰਾਂਗੇ ਜੋ ਹਲਕਾ ਵੀ ਹੈ ਤੇ ਤੁਹਾਡਾ ਪੇਟ ਵੀ ਭਰਿਆ ਰੱਖੇਗਾ। ਇਸ ਨਾਲ ਤੁਹਾਡਾ ਭਾਰ ਵੀ ਕੰਟਰੋਲ ’ਚ ਰਹੇਗਾ। ਤਾਂ ਆਓ ਜਾਣਦੇ ਹਾਂ ਇਸ ਬਾਰੇ ’ਚ…ਕਿਸ ਤਰ੍ਹਾਂ ਦੇ ਸੂਪ ਹੁੰਦੇ ਹਨ ਬੈਸਟ?

ਸਬਜ਼ੀਆਂ ਦੇ ਸੂਪ ਸਭ ਤੋਂ ਵਧੀਆ ਹੁੰਦੇ ਹਨ ਇਸ ਲਈ ਜਦੋਂ ਵੀ ਸੂਪ ਬਣਾਓ ਤਾਂ ਇਹ ਧਿਆਨ ਰੱਖੋ ਕਿ ਇਸ ’ਚ ਬਹੁਤ ਸਾਰੀਆਂ ਸਬਜ਼ੀਆਂ ਹੋਣ।

 

ਹਰੀਆਂ ਸਬਜ਼ੀਆਂ ਦਾ ਸੂਪ

ਹਰੀਆਂ ਸਬਜ਼ੀਆਂ ’ਚ ਫਾਈਬਰ ਦੀ ਮਾਤਰਾ ਬਹੁਤ ਹੁੰਦੀ ਹੈ। ਜੋ ਭਾਰ ਘਟਾਉਣ ਲਈ ਸਭ ਤੋਂ ਜ਼ਰੂਰੀ ਚੀਜ਼ ਹੈ। ਗੋਭੀ, ਗਾਜਰ, ਮਟਰ, ਪਾਲਕ ਨੂੰ ਹਲਕੀ ਸਟੀਮ ਦੇ ਕੇ ਤੇ ਅੱਧੀਆਂ ਨੂੰ ਮੈਸ਼ ਕਰ ਲਓ ਤੇ ਅੱਧੀਆਂ ਨੂੰ ਉਂਵੇ ਹੀ ਰਹਿਣ ਦਿਓ। ਉਬਾਲਣ ਤੋਂ ਬਾਅਦ ਬਚੇ ਹੋਏ ਪਾਣੀ ਨੂੰ ਸੁੱਟੋ ਨਹੀਂ ਬਲਕਿ ਮੈਸ਼ ਕੀਤੀਆਂ ਹੋਈਆਂ ਸਬਜ਼ੀਆਂ ’ਚ ਪਾ ਕੇ ਸੂਪ ਵਰਗਾ ਬਣਾਓ। ਜਦੋਂ ਸੂਪ ਵਰਗਾ ਨਜ਼ਰ ਆਵੇ ਤਾਂ ਇਸ ’ਚ ਸਾਬਤ ਸਬਜ਼ੀਆਂ, ਕਾਲੀ ਮਿਰਚ ਤੇ ਸਵਾਦ ਅਨੁਸਾਰ ਨਮਕ ਪਾ ਕੇ ਇਸ ਨੂੰ ਸਰਵ ਕਰੋ।

ਕਲੀਅਰ ਸੂਪ

ਇਸ ਸੂਪ ਨੂੰ ਘਰ ’ਚ ਤਿਆਰ ਕਰਨ ਲਈ ਆਪਣੀ ਮਨਪਸੰਦ ਸਬਜ਼ੀਆਂ ਨੂੰ ਹਲਕਾ ਉਬਾਲ ਲਓ। ਇਸ

ਤੋਂ ਬਾਅਦ ਇਸ ਨੂੰ ਪੀਸ ਲਓ। ਇਸ ਸੂਪ ’ਚ ਬਹੁਤ ਸਾਰੇ ਨਿਊਟਰੀਸ਼ਨ ਨਾਲ ਫਾਈਬਰ ਵੀ ਕਾਫ਼ੀ ਮਾਤਰਾ ’ਚ ਹੁੰਦਾ ਹੈ। ਸਵਾਦ ਵਧਾਉਣ ਲਈ ਉਪਰੋਂ ਇਸ ’ਚ ਕਾਲੀ ਮਿਰਚ ਤੇ ਲੱਸਣ ਵੀ ਪਾ ਸਕਦੇ ਹੋ।

 

ਪੱਤਾ ਗੋਭੀ ਸੂਪ

ਪੱਤਾ ਗੋਭੀ ਸੂਪ ’ਚ ਗਾਜਰ, ਮਟਰ,ਸ਼ਿਮਲਾ ਮਿਰਚ ਤੇ ਪਾਲਕ ਵੀ ਪਾ ਸਕਦੇ ਹੋ। ਇਨ੍ਹਾਂ ਸਾਰੀਆਂ ਸਬਜ਼ੀਆਂ ਨੂੰ ਉਬਾਲ ਕੇ ਤੇ ਫਿਰ ਮਿਕਸੀ ਨੂੰ ਚਲਾ ਕੇ ਪੇਸਟ ਬਣਾ ਲਓ। ਜੀਰੇ, ਲੱਸਣ ਤੇ ਹਰੀ ਮਿਰਚ ਦਾ ਤੜਕਾ ਲਗਾ ਕੇ ਇਸ ਦਾ ਸਵਾਦ ਹੋਰ ਵਧਾ ਸਕਦੇ ਹੋ।

Related posts

ਪੰਜਾਬੀਆਂ ਲਈ ਰਾਹਤ ਦੀ ਖਬਰ! ਕੋਰੋਨਾ ‘ਤੇ ਫਤਹਿ ਦਾ ਰਿਕਾਰਡ

On Punjab

ਆਖਰ ਭਵਿੱਖ ਵਿਚ ਕਿਉਂ ਜ਼ਰੂਰੀ ਹੋਵੇਗਾ ਵੈਕਸੀਨ ਪਾਸਪੋਰਟ, ਜਾਣੋ ਇਸ ਦੀ ਵਜ੍ਹਾ ਤੇ ਅਹਿਮੀਅਤ

On Punjab

ਆਲੂ ਤੋਂ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ ਇਸਦਾ ਛਿਲਕਾ…

On Punjab