PreetNama
ਫਿਲਮ-ਸੰਸਾਰ/Filmy

ਰਾਜ ਬਰਾੜ ਦੀ ਧੀ ਸਵੀਤਾਜ ਦੀ ਫ਼ਿਲਮਾਂ ‘ਚ ਐਂਟਰੀ

ਮਰਹੂਮ ਪੰਜਾਬੀ ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ ਪੰਜਾਬੀ ਫ਼ਿਲਮਾਂ ‘ਚ ਐਂਟਰੀ ਕਰਨ ਜਾ ਰਹੀ ਹੈ। ਸਵੀਤਾਜ ਕੁਲਵਿੰਦਰ ਬਿੱਲਾ ਨਾਲ ਫਿਲਮ ‘ਗੋਲੇ ਦੀ ਬੇਗੀ’ ‘ਚ ਨਜ਼ਰ ਆਏਗੀ। ਸਵੀਤਾਜ ਬਰਾੜ ਦੀਆਂ 2 ਫ਼ਿਲਮਾਂ ਦੀ ਅਨਾਊਸਮੈਂਟ ਹੋ ਚੁਕੀ ਹੈ। ਦੂਸਰੀ ਫਿਲਮ ‘ਚ ਸਵੀਤਾਜ ਯੁਵਰਾਜ ਹੰਸ ਨਾਲ ਦਿਖੇਗੀ। ਸਵੀਤਾਜ ਬਰਾੜ ਨੇ ਏਬੀਪੀ ਸਾਂਝਾ ਨਾਲ ਖਾਸਕੀਤੀ।

ਇਸ ਦੌਰਾਨ ਉਸ ਨੇ ਕਿਹਾ ਕਿ ਪਿਤਾ ਰਾਜ ਬਰਾੜ ਦੇ ਨਾਂ ਦੀਆਂ ਉਸ ‘ਤੇ ਬਹੁਤ ਜ਼ਿੰਮੇਵਾਰੀਆਂ ਹਨ। ਸਵੀਤਾਜ ਦੀ ਇੰਡਸਟਰੀ ‘ਚ ਸ਼ੁਰੂਆਤ ਮੌਡਲਿੰਗ ਤੇ ਗਾਇਕੀ ਤੋਂ ਹੋਈ। ਸਵਿਤਾਜ ਨੇ ਦੱਸਿਆ ਕਿ ਸੋਨਮ ਬਾਜਵਾ ਤੇ ਅਮਰਿੰਦਰ ਗਿੱਲ ਉਸ ਦੇ ਪਸੰਦੀਦਾ ਕਲਾਕਾਰ ਹਨ। ਉਸ ਨੂੰ ਸ਼ੀਸ਼ੇ ਸਾਹਮਣੇ ਖੜ੍ਹ ਹੋ ਕੇ ਡਾਇਲੋਗ ਬੋਲਣੇ ਪਸੰਦ ਹਨ।
ਸਵਿਤਾਜ ਨੇ ਇਹ ਵੀ ਦੱਸਿਆ ਕਿ ਲੌਕਡਾਊਨ ਸਮੇਂ ਉਸ ਨੇ ਘਰ ‘ਚ ਹੀ ਕੁਕਿੰਗ ਸਿੱਖੀ ਹੈ। ਫਿਲਹਾਲ ਸਵਿਤਾਜ ਕਾਲਜ ‘ਚ ਆਪਣੀ ਪੜ੍ਹਾਈ ਪੂਰੀ ਕਰ ਰਹੀ ਹੈ। ਉਸ ਨੇ ਦੱਸਿਆ ਕਿ ਉਸ ਨੇ ਛੋਟੀ ਉਮਰ ‘ਚ ਹੀ ਗਾਇਕ ਬਣਨ ਦਾ ਸੋਚ ਲਿਆ ਸੀ।

Related posts

ਰਣਜੀਤ ਬਾਵਾ ਆਪਣੇ ਨਵੇ ਗੀਤ ‘ਰੋਣਾ ਪੈ ਗਿਆ’ ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ

On Punjab

ਦੰਗਲ’ ਵਾਲੀ ਜ਼ਾਇਰਾ ਵੱਲੋਂ ਧਰਮ ਲਈ ਬਾਲੀਵੁੱਡ ਕੁਰਬਾਨ, ਫੇਸਬੁੱਕ ‘ਤੇ ਕੀਤਾ ਐਲਾਨ

On Punjab

ਕੁਸ਼ਲ ਪੰਜਾਬੀ ਦੀ ਵਿਆਹੁਤਾ ਜ਼ਿੰਦਗੀ ‘ਚ ਸਨ ਕੁਝ ਮੁਸ਼ਕਲਾਂ !ਪੁਲਿਸ ਨੂੰ ਮਿਲਿਆ ਸੁਸਾਈਡ ਨੋਟ

On Punjab