PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਰਾਜਿੰਦਰਾ ਹਸਪਤਾਲ ’ਚ ਜਲਦੀ ਸ਼ੁਰੂ ਹੋਵੇਗਾ ਮਰੀਜ਼ ਸੁਵਿਧਾ ਕੇਂਦਰ: ਬਲਬੀਰ

ਪਟਿਆਲਾ- ਸਰਕਾਰੀ ਹਸਪਤਾਲਾਂ ’ਚ ਵਿਸ਼ਵ ਪੱਧਰੀ ਸਹੂਲਤਾਂ ਉਪਲਬਧ ਕਰਵਾਉਣ ਵੱਲ ਸੂਬਾ ਸਰਕਾਰ ਵੱਲੋਂ ਇੱਕ ਹੋਰ ਕਦਮ ਵਧਾਉਂਦਿਆਂ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਜਲਦੀ ਦੇਸ਼ ਦੇ ਪਹਿਲੇ ‘ਮਰੀਜ਼ ਸੁਵਿਧਾ ਕੇਂਦਰ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ‘ਮਰੀਜ਼ ਸੁਵਿਧਾ ਕੇਂਦਰ’ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦਿਆਂ ਕੀਤਾ, ਜਿਸ ਦੇ ਮਈ ’ਚ ਸ਼ੁਰੂ ਹੋਣ ਨਾਲ ‘ਮਰੀਜ਼ ਸੁਵਿਧਾ ਕੇਂਦਰ’ ਦੀ ਸੁਵਿਧਾ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੂਬੇ ਦੇ 65 ਲੱਖ ਪਰਿਵਾਰਾਂ ਦੇ 3 ਕਰੋੜ ਮੈਂਬਰਾਂ ਲਈ ਸ਼ੁਰੂ ਕੀਤਾ ਗਿਆ 10 ਲੱਖ ਦਾ ਬੀਮਾ ਯੋਜਨਾ ਦੇ ਲਾਭ ਸਣੇ ਮਰੀਜ਼ਾਂ ਤੇ ਉਨ੍ਹਾਂ ਨਾਲ ਆਏ ਹੋਰ ਪਰਿਵਾਰਕ ਮੈਂਬਰਾਂ ਨੂੰ ਹਰੇਕ ਤਰ੍ਹਾਂ ਦੀ ਸਹੂਲਤ ਇਥੇ ਉਪਲਬੱਧ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਿੰਗਜ਼ ਇਲੈਵਨ ਪੰਜਾਬ ਵੱਲੋਂ ਬਣਾਏ ਜਾ ਰਹੇ ‘ਮਰੀਜ਼ ਸੁਵਿਧਾ ਕੇਂਦਰ’ ਸ਼ੁਰੂ ਹੋਣ ਨਾਲ ਜਦੋਂ ਮਰੀਜ਼ ਰਜਿੰਦਰਾ ਹਸਪਤਾਲ ਵਿੱਚ ਇਲਾਜ ਲਈ ਆਵੇਗਾ ਤਾਂ ਐਮਰਜੈਂਸੀ ਦੇ ਸਾਹਮਣੇ ਬਣੇ ਇਸ ਕੇਂਦਰ ਵਿੱਚ ਸਭ ਤੋਂ ਪਹਿਲਾ ਲਿਆਂਦਾ ਜਾਵੇਗਾ ਤੇ ਇਥੇ ਤਾਇਨਾਤ ਸਟਾਫ਼ ਵੱਲੋਂ ਮਰੀਜ਼ ਨੂੰ ਗਾਈਡ ਕੀਤਾ ਜਾਵੇਗਾ ਤੇ ਸਟਾਫ਼ ਮੈਂਬਰ ਵੱਲੋਂ ਮਰੀਜ਼ ਨੂੰ ਇਥੋ ਅੱਗੇ ਸਬੰਧਤ ਵਿਭਾਗ ਵਿੱਚ ਲਿਜਾਇਆ ਜਾਵੇਗਾ। ਇਸ ਨਾਲ ਐਮਰਜੈਂਸੀ ਵਿੱਚ ਮਰੀਜ਼ ਦੇ ਨਾਲ ਆਏ ਲੋਕਾਂ ਕਾਰਨ ਹੁੰਦੀ ਭੀੜ ਘੱਟ ਹੋਵੇਗੀ ਤੇ ਮਰੀਜ਼ ਨਾਲ ਆਏ ਪਰਿਵਾਰਕ ਮੈਂਬਰ ਏ.ਸੀ ‘ਮਰੀਜ਼ ਸੁਵਿਧਾ ਕੇਂਦਰ’ ’ਚ ਬੈਠ ਸਕਣਗੇ, ਜਿਥੇ ਪਾਣੀ, ਕੰਟੀਨ, ਦਵਾਈਆਂ ਤੇ ਸਾਫ਼ ਸੁਥਰੇ ਬਾਥਰੂਮਾਂ ਦਾ ਪ੍ਰਬੰਧ ਹੋਵੇਗਾ।

ਸਿਹਤ ਮੰਤਰੀ ਨੇ ਕਿਹਾ ਕਿ ‘ਮਰੀਜ਼ ਸੁਵਿਧਾ ਕੇਂਦਰ’ ਰਜਿੰਦਰਾ ਹਸਪਤਾਲ ਵਿਖੇ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਆਉਣ ਵਾਲੇ ਸਮੇਂ ’ਚ ਪੰਜਾਬ ਦੇ ਸਾਰੇ ਜ਼ਿਲ੍ਹਾਂ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਤੇ ਸਬ ਡਵੀਜ਼ਨਾਂ ਹਸਪਤਾਲਾਂ ਵਿੱਚ ਬਣਾਏ ਜਾਣਗੇ। ਹਫ਼ਤੇ ਦੇ ਸੱਤੇ ਦਿਨ 24 ਘੰਟੇ ਖੁੱਲਣ ਵਾਲਾ ‘ਮਰੀਜ਼ ਸੁਵਿਧਾ ਕੇਂਦਰ’ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾ ਕੇ ਆਮ ਆਦਮੀ ਨੂੰ ਵੱਡੀ ਸਹੂਲਤ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿੱਚ ਸਮਾਜ ਸੇਵੀ ਸੰਸਥਾਵਾਂ ਵੀ ਮਰੀਜਾਂ ਦੀ ਸੇਵਾ ਲਈ ਵਿਸ਼ੇਸ਼ ਯੋਗਦਾਨ ਪਾਉਣਗੀਆਂ ਜਿਸ ਵਿੱਚ ਰੋਗੀ ਕਲਿਆਣ ਸਮਿਤੀ, ਜਨ ਹਿਤ ਸਮਿਤੀ ਅਤੇ ਪਟਿਆਲਾ ਹੈਲਥ ਫਾਊਂਡੇਸ਼ਨ ਵੱਲੋਂ ਵਿਸ਼ੇਸ਼ ਸੇਵਾ ਨਿਭਾਈ ਜਾਵੇਗੀ।

ਇਕ ਮੌਕੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਗਿਰੀਸ਼ ਸਾਹਨੀ, ਡਾ. ਵਿਸ਼ਾਲ ਚੋਪੜਾ, ਡਾ. ਆਰ.ਪੀ.ਐਸ. ਸਿਬੀਆ, ਡਾ. ਮਨਜਿੰਦਰ ਮਾਨ, ਡਾ. ਦੀਪਾਲੀ ਅਤੇ ਡਾ. ਜਤਿੰਦਰ ਕਾਂਸਲ ਮੌਜੂਦ ਸਨ।

ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ- ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਥੇ ਪੰਚਾਇਤ ਭਵਨ ਵਿਖੇ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਲਾਂ ਅਤੇ ਸ਼ਿਕਾਇਤਾਂ ਸੁਣੀਆ। ਇਸ ਦੌਰਾਨ ਬਹੁਤੀਆਂ ਸ਼ਿਕਾਇਤਾਂ ਦਾ ਤਾਂ ਮੌਕੇ ’ਤੇ ਨਿਬੇੜਾ ਕੀਤਾ ਗਿਆ, ਬਾਕੀ ਸਬੰਧੀ ਅਧਿਕਾਰੀਆਂ ਨੂੰ ਤਾਲਮੇਲ ਕਰਨ ਦੀ ਤਾਕੀਦ ਕੀਤੀ ਗਈ। ਸਿਹਤ ਮੰਤਰੀ ਦੇ ਮੀਡੀਆ ਸਲਾਹਕਾਰ ਗੱਜਣ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਹਰਵਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਸਮੇਤ ਮੰਤਰੀ ਦੇ ਹਲਕੇ ਦੇ ਕਈ ਕੌਂਸਲਰ ਵੀ ਉਨ੍ਹਾਂ ਨੂੰ ਮਿਲੇ ਤੇ ਇਲਾਕੇ ਵਿੱਚ ਹੋ ਰਹੇ ਕੰਮਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਐਡਵੋਕੇਟ ਰਾਹੁਲ ਸੈਣੀ, ਦਫ਼ਤਰ ਇੰਚਾਰਜ ਤੇ ਐੱਮਸੀ ਜਸਬੀਰ ਸਿੰਘ ਗਾਂਧੀ, ਪੀਏ ਸੁਰੇਸ਼ ਕੁਮਾਰ, ਮੀਡੀਆ ਸਲਾਹਕਾਰ ਗੱਜਣ ਸਿੰਘ ਸਮੇਤ ਜੈ ਸ਼ੰਕਰ ਸ਼ਰਮਾ, ਮੋਹਿਤ ਕੁਮਾਰ, ਚਰਨਜੀਤ ਸਿੰਘ ਐਸਕੇ, ਅਮਨ ਭੁੱਲਰ, ਪਵਨ ਕੁਮਾਰ, ਐਡਵੋਕੇਟ ਜਗਦੀਸ਼ ਲੰਗ, ਭੁਪਿੰਦਰ ਝਿੱਲ, ਹਰਪਾਲ ਵਿਰਕ ਸਰਪੰਚ ਤੇ ਸੰਦੀਪ ਖਟੜਾ ਹਾਜ਼ਰ ਸਨ।

Related posts

Marriage Equality: ਅਮਰੀਕਾ ‘ਚ ਸਮਲਿੰਗੀ ਵਿਆਹ ਨੂੰ ਹੇਠਲੇ ਸਦਨ ‘ਚ ਮਨਜ਼ੂਰੀ, ਵੱਡੇ ਸਦਨ ਦੀ ਉਡੀਕ

On Punjab

ਤਾਲਿਬਾਨ ਦੀ ਅੰਤਿ੍ਮ ਸਰਕਾਰ ਨੇ ਦੇਸ਼ ‘ਚ ਸਾਰੇ ਤਰ੍ਹਾਂ ਦੇ ਪ੍ਰਦਰਸ਼ਨਾਂ ‘ਤੇ ਲਾਈ ਰੋਕ

On Punjab

ਮੱਧ ਪੂਰਬ ਤਣਾਅ: ਏਅਰ ਇੰਡੀਆ ਵੱਲੋਂ ਇਰਾਨ, ਇਰਾਕ, ਇਜ਼ਰਾਈਲ ਦਾ ਹਵਾਈ ਖੇਤਰ ਨਾ ਵਰਤਣ ਦਾ ਫੈਸਲਾ

On Punjab