PreetNama
ਖੇਡ-ਜਗਤ/Sports News

ਰਾਇਜ਼ਾਦਾ ਹੰਸਰਾਜ ਸਟੇਡੀਅਮ ‘ਚ ਬਣੀ ਸ਼ਟਲਰ ਸਿੰਧੂ ਤੇ ਸਾਇਨਾ ਦੀ ਸਭ ਤੋਂ ਵੱਡੀ ਗ੍ਰੈਫਿਟੀ

ਰਾਇਜ਼ਾਦਾ ਹੰਸਰਾਜ ਸਟੇਡੀਅਮ ਵਿੱਚ 65 X35 ਫੁੱਟ ਦੀ ਗ੍ਰੈਫਿਟੀ ਆਰਟ, ਜੋ ਕਿ ਕਿਸੇ ਬੈਡਮਿੰਟਨ ਸਟੇਡੀਅਮ ਵਿੱਚ ਬਣਾਈ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਕਲਾਕ੍ਰਿਤੀ ਹੈ, ਦਾ ਐਤਵਾਰ ਨੂੰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਉਦਘਾਟਨ ਕੀਤਾ। ਉਦਘਾਟਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕਲਾਕ੍ਰਿਤੀਆਂ ਨਾ ਸਿਰਫ਼ ਲੜਕੀਆਂ ਸਗੋਂ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਣ ਲਈ ਪ੍ਰੇਰਿਤ ਕਰਨਗੀਆਂ। ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਬਣਾਈਆਂ ਗਈਆਂ ਇਹ ਕਲਾਕ੍ਰਿਤਿਆਂ ਇਸ ਗੱਲ ਦਾ ਪ੍ਰਤੀਕ ਹਨ ਕਿ ਜੇਕਰ ਅਸੀਂ ਲੜਕੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਆਉਣ ਦਾ ਮੌਕਾ ਦਿੰਦੇ ਹਾਂ ਤਾਂ ਉਹ ਦੇਸ਼ ਦਾ ਨਾਂ ਅੰਤਰਰਾਸ਼ਟਰੀ ਪੱਧਰ ‘ਤੇ ਚਮਕਾ ਸਕਦੀਆਂ ਹਨ। ਉਨ੍ਹਾਂ ਬੇਟੀ ਬਚਾਓ-ਬੇਟੀ ਪੜ੍ਹਾਓ ਦੇ ਬੇਟੀ ਖਿਡਾਓ ਦਾ ਨਾਅਰਾ ਵੀ ਦਿੱਤਾ।
ਡਿਪਟੀ ਕਮਿਸ਼ਨਰ ਨੇ ਹੰਸਰਾਜ ਸਟੇਡੀਅਮ ਵਿੱਚ ਚੱਲ ਰਹੀ ਓਲੰਪੀਅਨ ਦਿਪਾਂਕਰ ਭੱਟਾਚਾਰਜੀ ਬੈਡਮਿੰਟਨ ਅਕੈਡਮੀ ਦੇ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਅਕੈਡਮੀ ਵੱਲੋਂ ਬੀਪੀਐਲ (ਗਰੀਬ ਪਰਿਵਾਰਾਂ) ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਟਰੇਨਿੰਗ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਿਉਂਕਿ ਬੈਡਮਿੰਟਨ ਇਕ ਮਹਿੰਗੀ ਗੇਮ ਹੈ, ਇਸ ਲਈ ਬੀਪੀਐਲ ਪਰਿਵਾਰਾਂ ਦੇ ਜਿਹੜੇ ਬੱਚੇ ਅਕੈਡਮੀ ਵਿਚ ਅਗਾਮੀ ਟਰਾਇਲਾਂ ਵਿੱਚ ਪਾਸ ਹੋਣਗੇ, ਉਨ੍ਹਾਂ ਨੂੰ ਅਕੈਡਮੀ ਬਿਨਾਂ ਕਿਸੇ ਫੀਸ ਤੋਂ ਮੁਫ਼ਤ ਟਰੇਨਿੰਗ ਦੇਵੇਗੀ।

Related posts

ਨੀਰਜ ਦਾ ਨਾਮ Laureus World Sports Awards ਲਈ ਨਾਮਜ਼ਦ, ਨਾਮਜ਼ਦਗੀ ਹਾਸਲ ਕਰਨ ਵਾਲੇ ਬਣੇ ਤੀਜੇ ਭਾਰਤੀ

On Punjab

CWG 2022 PV Sindhu Wins Gold: ਪੀਵੀ ਸਿੰਧੂ ਦਾ ਕਮਾਲ, ਰਾਸ਼ਟਰਮੰਡਲ ਖੇਡਾਂ ‘ਚ ਮਹਿਲਾ ਸਿੰਗਲ ‘ਚ ਜਿੱਤਿਆ ਪਹਿਲਾ ਗੋਲਡ ਮੈਡਲ

On Punjab

ਭਾਰਤ, ਨਿਊਜ਼ਿਲੈਂਡ ਤੇ ਆਸਟ੍ਰੇਲੀਆ ਦਾ ਸੈਮੀਫਾਈਨਲ ਖੇਡਣਾ ਪੱਕਾ, ਇਨ੍ਹਾਂ ਚਾਰ ਟੀਮਾਂ ‘ਚ ਟੱਕਰ

On Punjab