76.95 F
New York, US
July 14, 2025
PreetNama
ਫਿਲਮ-ਸੰਸਾਰ/Filmy

ਰਸਤੇ ਕਦੇ ਆਸਾਨ ਨਹੀਂ ਹੁੰਦੇ, ਮੁਸ਼ਕਲ ਦੌਰ ਤਾਂ ਹੁਣ ਸ਼ੁਰੂ ਹੋਇਆ ਹੈ : ਹਰਨਾਜ਼ ਸੰਧੂ

21 ਸਾਲ ਬਾਅਦ ਮਿਸ ਯੂਨੀਵਰਸ ਦਾ ਤਾਜ ਮੁੜ ਤੋਂ ਆਪਣੇ ਦੇਸ਼ ਲਿਆਉਣ ਵਾਲੀ ਹਰਨਾਜ਼ ਕੌਰ ਸੰਧੂ ਇਨ੍ਹੀਂ ਦਿਨੀਂ ਖ਼ਾਸੀ ਮਸਰੂਫ਼ ਚੱਲ ਰਹੀ ਹੈ। ਉਹ ਛੇਤੀ ਹੀ ਨਿਊਯਾਰਕ ਲਈ ਰਵਾਨਾ ਹੋਵੇਗੀ। ਸੁੰਦਰਤਾ ਮੁਕਾਬਲਾ ਜਿੱਤਣ ਤੋਂ ਬਾਅਦ ਐਸ਼ਵਰਿਆ ਰਾਏ, ਸੁਸ਼ਮਿਤਾ ਸੇਨ, ਲਾਰਾ ਦੱਤਾ, ਪ੍ਰਿਅੰਕਾ ਚੋਪਡ਼ਾ ਨੇ ਫਿਲਮਾਂ ਦਾ ਰੁਖ਼ ਕੀਤਾ ਸੀ, ਪਰ ਹਰਨਾਜ਼ ਫ਼ਿਲਹਾਲ ਕਿਸੇ ਜਲਦਬਾਜ਼ੀ ਵਿਚ ਨਹੀਂ ਹੈ। ਜਾਗਰਣ ਨਾਲ ਹੋਈ ਗੱਲਬਾਤ ਵਿਚ ਹਰਨਾਜ਼ ਨੇ ਕਿਹਾ ਕਿ ਰਸਤੇ ਕਦੇ ਆਸਾਨ ਨਹੀਂ ਹੁੰਦੇ ਹਨ, ਮੁਸ਼ਕਲ ਦੌਰ ਤਾਂ ਹੁਣ ਸ਼ੁਰੂ ਹੋਇਆ ਹੈ। ਤਾਜ ਜਿੱਤਣਾ ਯਕੀਨਨ ਮੇਰੇ ਲਈ ਬਹੁਤ ਹੀ ਮੁਸ਼ਕਲ ਰਿਹਾ, ਪਰ ਹੁਣ ਇਸ ਦੀ ਜ਼ਿੰਮੇਵਾਰੀ ਸੰਭਾਲਣਾ ਹੋਰ ਵੀ ਜ਼ਿਆਦਾ ਮੁਸ਼ਕਲ ਹੋਵੇਗਾ। ਕਰੀਅਰ ਬਣਾਉਣਾ ਆਸਾਨ ਨਹੀਂ ਹੁੰਦਾ ਹੈ। ਮੈਂ ਪੰਜ ਸਾਲ ਥੀਏਟਰ ਅਤੇ ਦੋ ਫਿਲਮਾਂ ਜ਼ਰੂਰ ਕੀਤੀਆਂ ਹਨ, ਪਰ ਜਲਦਬਾਜ਼ੀ ਵਿਚ ਕੋਈ ਫ਼ੈਸਲਾ ਨਹੀਂ ਲੈਣਾ ਚਾਹੁੰਦੀ ਹਾਂ।

ਸਫਲਤਾ ਦਾ ਸਿਹਰਾ ਆਪਣੀ ਮਾਂ ਨੂੰ ਦਿੰਦੇ ਹੋਏ ਹਰਨਾਜ਼ ਕਹਿੰਦੀ ਹੈ ਕਿ ਮੈਂ ਜੋ ਬਣੀ ਹਾਂ, ਆਪਣੀ ਮਾਂ ਦੀ ਵਜ੍ਹਾ ਨਾਲ ਬਣੀ ਹਾਂ। ਸ਼ੁਰੂਆਤ ਹਮੇਸ਼ਾ ਮੁਸ਼ਕਲ ਹੁੰਦੀ ਹੈ। ਮੇਰੀ ਮਾਂ ਨੇ 17 ਸਾਲ ਦੀ ਉਮਰ ਵਿਚ ਅਹਿਸਾਸ ਕਰਵਾਇਆ ਕਿ ਮੈਨੂੰ ਬਿਊਟੀ ਪੈਜੇਂਟ ਵਿਚ ਹਿੱਸਾ ਲੈਣਾ ਚਾਹੀਦਾ ਹੈ। ਜਿਸ ਵੇਲੇ ਮੈਂ ਮੁਕਾਬਲੇ ਵਿਚ ਸੀ, ਉਹ ਗੁਰਦੁਆਰੇ ਵਿਚ ਮੇਰੇ ਲਈ ਅਰਦਾਸ ਕਰ ਰਹੀ ਸੀ।ਮਿਸ ਯੂਨੀਵਰਸ ਦੀ ਸਟੇਜ ’ਤੇ ਆਖ਼ਰੀ ਸਵਾਲ ਦਾ ਜਵਾਬ ਦੇਣ ਵਾਲੇ ਪਲ਼ ਨੂੰ ਯਾਦ ਕਰਦੇ ਹੋਏ ਹਰਨਾਜ਼ ਕਹਿੰਦੀ ਹੈ ਕਿ ਮੈਂ ਖ਼ੁਦ ਨੂੰ ਕਿਹਾ ਕਿ ਸ਼ਾਂਤ ਰਹੋ। ਦਿਲ ਨਾਲ ਜਵਾਬ ਦੇਣਾ। ਹਰ ਕਿਸੇ ਨੂੰ ਮੌਕਾ ਨਹੀਂ ਮਿਲਦਾ ਹੈ ਕਿ ਉਹ ਇਸ ਮੰਚ ’ਤੇ ਪਹੁੰਚ ਕੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰ ਸਕੇ। ਮੈਨੂੰ ਆਪਣਾ ਸਰਬੋਤਮ ਦੇਣਾ ਸੀ ਤਾਂ ਕਿ ਦੁਨੀਆ ਭਰ ਦੀਆਂ ਜਿਹਡ਼ੀਆਂ ਲਡ਼ਕੀਆਂ ਮੈਨੂੰ ਦੇਖ ਰਹੀਆਂ ਸਨ, ਉਨ੍ਹਾਂ ਨੂੰ ਪ੍ਰੇਰਣਾ ਮਿਲੇ।

Related posts

ਅਦਾਕਾਰ ਕਰਣ ਓਬਰਾਏ ਜਿਨਸੀ ਸ਼ੋਸ਼ਣ ਮਾਮਲੇ ’ਚ ਗ੍ਰਿਫ਼ਤਾਰ

On Punjab

‘ਸ਼ਹਿਨਾਜ਼ ਨੂੰ ਸ਼ੋਅ ਲਈ 10 ਲੱਖ ਰੁਪਏ ਮਿਲੇ ਪਰ ਮੈਨੂੰ…’ – ਰਾਖੀ ਸਾਵੰਤ

On Punjab

ਪਰਮੀਸ਼ ‘ਤੇ ਗੋਲੀ ਚਲਾਉਣ ਵਾਲੇ ਗੈਂਗਸਟਰ ਖਿਲਾਫ਼ ਹੋਇਆ ਸਪਲੀਮੈਂਟਰੀ ਚਲਾਨ ਪੇਸ਼

On Punjab