PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਰਬਿੰਦਰਨਾਥ ਟੈਗੋਰ ਦੀ ਜੈਅੰਤੀ ਮਨਾਈ

ਦੇਵੀਗੜ੍ਹ: ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਵਿੱਚ ਰਬਿੰਦਰਨਾਥ ਟੈਗੋਰ ਦੀ ਜੈਅੰਤੀ ਮਨਾਈ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਰਬਿੰਦਰਨਾਥ ਟੈਗੋਰ ਦੀ ਕਵਿਤਾ ‘ਹਮ ਹੋਂਗੇ ਕਾਮਯਾਬ ਏਕ ਦਿਨ’ ਸਕੂਲ ਦੇ ਮਿਊਜ਼ਿਕ ਅਧਿਆਪਕ ਡੇਵਿਡ ਨਾਲ ਮਿਲਕੇ ਸੁਣਾਈ। ਵਿਦਿਆਰਥੀਆਂ ਨੇ ਰਬਿੰਦਰਨਾਥ ਟੈਗੋਰ ਦੀ ਜੀਵਨੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਚਰਚਾ ਕੀਤੀ। ਇਸ ਮੌਕੇ ਸਕੂਲ ਡਾਇਰੈਕਟਰ ਗੌਰਵ ਗੁਲਾਟੀ ਅਤੇ ਪ੍ਰੈਜ਼ੀਡੈਂਟ ਸਲੋਨੀ ਗੁਲਾਟੀ ਨੇ ਕਿਹਾ ਕਿ ਸਕੂਲ ਦਾ ਨਾਮ ਰਬਿੰਦਰ ਨਾਥ ਟੈਗੋਰ ਦੇ ਨਾਂ ’ਤੇ ਹੀ ਰੱਖਿਆ ਗਿਆ ਹੈ ਅਤੇ ਉਹ ਉਨ੍ਹਾਂ ਦੀ ਸਿੱਖਿਆ ’ਤੇ ਚੱਲ ਰਹੇ ਹਨ। ਸਕੂਲ ਪ੍ਰਿੰਸੀਪਲ ਨੇ ਰਵਿੰਦਰਨਾਥ ਟੈਗੋਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸਕੂਲ ਮੈਨੇਜਰ ਸੁਸ਼ੀਲ ਮਿਸ਼ਰਾ ਅਤੇ ਪ੍ਰਿੰਸੀਪਲ ਮੀਨਾਕਸ਼ੀ ਸੂਦ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Related posts

ICC ਵਰਲਡ ਟੈਸਟ ਚੈਂਪੀਅਨਸ਼ਿਪ ਦੀ ਸ਼ਾਨਦਾਰ ਸ਼ੁਰੂਆਤ, ਟੈਸਟ ਜਿੱਤ ਸੀਰੀਜ਼ ‘ਤੇ ਕੀਤਾ ਕਬਜ਼ਾ

On Punjab

ਹਵਾ ਪ੍ਰਦੂਸ਼ਣ ਕਿਵੇਂ ਘਟਾਉਂਦਾ ਹੈ ਸ਼ੁਕਰਾਣੂਆਂ ਦਾ ਗਿਣਤੀ, ਰਿਸਰਚ ਨੇ ਕੀਤਾ ਖ਼ੁਲਾਸਾ

On Punjab

ਬਦਲੇਗਾ ਸਸਕਾਰ ਦਾ ਤਰੀਕਾ, ਮ੍ਰਿਤਕ ਲੋਕਾਂ ਨੂੰ ਰੁੱਖਾਂ ’ਚ ਤਬਦੀਲ ਕਰੇਗੀ ਇਹ ਕੰਪਨੀ, ਜਾਣੋ ਕਿਵੇਂ

On Punjab