PreetNama
ਫਿਲਮ-ਸੰਸਾਰ/Filmy

ਰਣਬੀਰ ਕਪੂਰ ਨੇ ਮਾਰੀ ਆਲੀਆ ਭੱਟ ਦੇ ਲਹਿੰਗੇ ‘ਤੇ ਲੱਤ, ਵੀਡੀਓ ਦੇਖ ਤੇ ਭੜਕੇ ਲੋਕ ਬੋਲੇ – ‘ਸ਼ਰਮ ਆਉਣ ਚਾਹੀਦੀ ਹੈ’

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਤੇ ਰਣਬੀਰ ਕਪੂਰ ਇੰਡਸਟਰੀ ਦੇ ਸਭ ਤੋਂ cute ਤੇ loving couple ਵਿਚ ਸ਼ਾਮਲ ਹਨ। ਰਣਬੀਰ ਅਤੇ ਆਲੀਆ ਦੀਆਂ ਲਵ ਫੋਟੋਜ਼ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਪਰ ਹਾਲ ਹੀ ‘ਚ ਦੋਵਾਂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਅਦਾਕਾਰ ‘ਤੇ ਗੁੱਸਾ ਕਰ ਰਹੇ ਹਨ ਤੇ ਆਲੀਆ ‘ਤੇ ਨਾਰਾਜ਼ਗੀ ਵੀ ਜ਼ਾਹਰ ਕਰ ਰਹੇ ਹਨ ਕਿ ਉਸ ਨੇ ਰਣਬੀਰ ਕਪੂਰ ਨੂੰ ਚੁਣਿਆ ਹੈ। ਇੰਨਾ ਹੀ ਨਹੀਂ ਲੋਕ ਇਸ ਵੀਡੀਓ ‘ਤੇ ਕੈਟਰੀਨਾ ਕੈਫ ਦੀ ਤਾਰੀਫ ਕਰ ਰਹੇ ਹਨ ਕਿ ਉਸ ਨੇ ਰਣਬੀਰ ਕਪੂਰ ਨਾਲ ਬ੍ਰੇਕਅੱਪ ਕਰ ਕੇ ਵਿੱਕੀ ਕੌਸ਼ਲ ਨੂੰ ਚੁਣ ਲਿਆ।

ਇਹ ਵੀਡੀਓ ਦੀਵਾਲੀ ਮੌਕੇ ਦਾ ਹੈ ਜਦੋਂ ਰਣਬੀਰ ਤੇ ਆਲੀਆ ਇਕੱਠੇ ਪੂਜਾ ‘ਚ ਸ਼ਾਮਲ ਹੋਏ ਸਨ। ਵੀਡੀਓ ‘ਚ ਆਲੀਆ ਸਟੇਜ ਤੋਂ ਹੇਠਾਂ ਉਤਰਦੀ ਨਜ਼ਰ ਆ ਰਹੀ ਹੈ ਤੇ ਰਣਬੀਰ ਕਪੂਰ ਉਸ ਦਾ ਪਿੱਛਾ ਕਰ ਰਹੇ ਹਨ। ਫਿਰ ਆਲੀਆ ਦਾ ਲਹਿੰਗਾ ਪੌੜੀਆਂ ‘ਚ ਕਿਤੇ ਫਸ ਜਾਂਦਾ ਹੈ ਤੇ ਰਣਬੀਰ ਇਸ ਨੂੰ ਹੱਥ ਨਾਲ ਕੱਢਣ ਦੀ ਬਜਾਏ ਉਸ ਦੇ ਲਹਿੰਗੇ ‘ਤੇ ਲੱਤ ਮਾਰ ਕੇ ਬਾਹਰ ਕੱਢ ਦਿੰਦਾ ਹੈ ਤੇ ਫਿਰ ਅਦਾਕਾਰਾ ਅੱਗੇ ਵਧਦੀ ਹੈ। ਰਣਬੀਰ ਦਾ ਇਹ ਵਿਵਹਾਰ ਕਾਫੀ ਬੁਰਾ ਲੱਗ ਰਿਹਾ ਹੈ, ਲੋਕ ਉਸ ਨੂੰ ਖੂਬ ਟ੍ਰੋਲ ਕਰ ਰਹੇ ਹਨ।

Related posts

20 ਸਾਲ ਦੇ ਕਰੀਅਰ ‘ਚ ਕਰੀਨਾ ਨੇ ਆਮਿਰ ਲਈ ਕੀਤਾ ਇਹ ਕੰਮ

On Punjab

ਸਲਮਾਨ ਖਾਨ ਦੇ ਨਾਲ ਇਸ ਪ੍ਰੋਜੈਕਟ ‘ਚ ਨਜ਼ਰ ਆਉਣਗੇ ਸੁਨੀਲ ਗਰੋਵਰ

On Punjab

ਉਰਵਸ਼ੀ ਰੌਤੇਲਾ ਨੇ ‘ਲਵ ਬਾਈਟ’ ਸਟੋਰੀ ‘ਤੇ ਮੀਡੀਆ ਪੋਰਟਲ ਤੋਂ ਮੰਗੀ ਮਾਫੀ

On Punjab