ਯੂਰਪ ਤੇ ਜਾਪਾਨ ਦੇ ਸਾਂਝੇ ਸਪੇਸ਼ ਮਿਸ਼ਨ ਦੇ ਤਹਿਤ ਲਾਂਚ ਕੀਤੇ ਗਏ BepiColombo spacecraft ਨੇ ਬੁੱਧ (Mercury) ਗ੍ਰਹਿ ਦੀ ਪਹਿਲੀ ਤਸਵੀਰ ਭੇਜੀ ਹੈ। ਯੂਰਪੀਅਨ ਸਪੇਸ ਏਜੰਸੀ (European Space Agency (ESA) ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਮਨੁੱਖ ਰਹਿਤ (unmanned) ਮਿਸ਼ਨ ਨੂੰ Ariane 5 ਰਾਕੇਟ ਵਿਚ ਲਗਪਗ ਤਿੰਨ ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ। ਸਪੇਸ ਏਜੰਸੀ ਅਨੁਸਾਰ BepiColombo spacecraft ਵਿਚ ਮੌਜੂਦ ਕੈਮਰੇ ਨੇ ਬੁੱਧ ਗ੍ਰਹਿ ਦੀ ਇਹ ਪਹਿਲੀ ਬਲੈਕ ਐਂਡ ਵ੍ਹਾਈਟ ਤਸਵੀਰ (black and white photos) ਭੇਜੀ ਹੈ।
ਇਸ ਤੋਂ ਬਾਅਦ ਯੂਰਪੀਅਨ ਸਪੇਸ ਏਜੰਸੀ ਨੇ ਬੁੱਧ ਗ੍ਰਹਿ ਦੀ ਇਹ ਤਸਵੀਰ ਵੀ ਜਾਰ ਕੀਤੀ ਜਿਸ ਦੀ ਜਾਣਕਾਰੀ BepiColombo ਦੇ ਆਧਿਕਾਰਤ ਟਵਿੱਟਰ ਹੈਂਡਲ ‘ਤੇ ਦਿੱਤੀ ਗਈ। ਏਜੰਸੀ ਨੇ ਇਸ ਬਾਰੇ ਵਿਚ ਪੋਸਟ ਕਰਦੇ ਹੋਏ ਲਿਖਿਆ, ‘ਸਾਨੂੰ ਪਤਾ ਹੈ ਕਿ ਅਸੀਂ ਬੁੱਧ ਗ੍ਰਹਿ ਦੀ ਪਹਿਲੀ ਤਸਵੀਰ ਪਹੁੰਚਣ ਵਿਚ ਲੇਟ ਹੋਏ ਹਾਂ ਪਰ ਹੁਣ ਤੁਹਾਨੂੰ ਲਗਾਤਾਰ ਨਵੀਆਂ-ਨਵੀਆਂ ਤਸਵੀਰਾਂ ਮਿਲਦੀਆਂ ਰਹਿਣਗੀਆਂ। ਇਸ ਵਿਚ ਦੇਰੀ ਨਹੀਂ ਹੋਵੇਗੀ। ਤੁਸੀਂ ਇੱਥੇ ਬੁੱਧ ਰ੍ਰਹਿ ਦੀਆਂ ਇਨ੍ਹਾਂ ਨਵੀਆਂ ਤਸਵੀਰਾਂ ਨੂੰ ਦੇਖ ਸਕਦੇ ਹੋ।
ਇਨ੍ਹਾਂ ਤਸਵੀਰਾਂ ਵਿਚ, ਬੁੱਧ ਗ੍ਰਹਿ ਦਾ ਉੱਤਰੀ ਗੋਲਾਰਧ ਦਿਖਾਈ ਦੇ ਰਿਹਾ ਹੈ। ਜਿਸ ਵਿੱਚ ਲਾਵਾ ਨਾਲ ਭਰਿਆ ਸਥਾਨ ਤੇ ਬਹੁਤ ਸਾਰੇ ਵੱਡੇ ਤੇ ਡੂੰਘੇ ਟੋਏ ਦਿਸਦੇ ਹਨ। ਮਿਸ਼ਨ ਦੇ ਪੁਲਾੜ ਯਾਨ ਸੰਚਾਲਨ ਪ੍ਰਬੰਧਕ, ਐਲਸਾ ਮੋਂਟੈਗਨਨ ਨੇ ਕਿਹਾ, ‘ਅਖੀਰ ਵਿਚ ਤਸਵੀਰਾਂ ਵਿਚ ਗ੍ਰਹਿ ਨੂੰ ਵੇਖਣਾ ਬਹੁਤ ਰੋਮਾਂਚਕ ਸੀ, ਇਹ ਇਕ ਅਦਭੁਤ ਅਨੁਭਵ ਹੈ।’