65.46 F
New York, US
June 27, 2025
PreetNama
ਸਮਾਜ/Social

ਯੂਰਪ ‘ਚ ਕੋਰੋਨਾ ਦਾ ਕਹਿਰ, ਜਰਮਨੀ ’ਚ ਵਧਾਇਆ ਲੌਕਡਾਊਨ, ਇੰਗਲੈਂਡ ’ਚ ਇੱਕੋ ਦਿਨ ਰਿਕਾਰਡ ਮੌਤਾਂ

ਲੰਡਨ: ਦੁਨੀਆ ’ਚ ਕੋਰੋਨਾ (Corona Worldwide) ਦੇ ਵਧਦੇ ਕਹਿਰ ਦੌਰਾਨ ਜਰਮਨੀ ਨੇ ਅੰਸ਼ਕ ਲੌਕਡਾਊਨ (Lockdown in german) 20 ਦਸੰਬਰ ਤੱਕ ਅੱਗੇ ਵਧਾ ਦਿੱਤਾ ਹੈ। ਸਮਾਜਕ ਸੰਪਰਕ ਨੂੰ ਲੈ ਕੇ ਜਾਰੀ ਪਾਬੰਦੀਆਂ ਨੂੰ ਜਨਵਰੀ ਤੱਕ ਵਧਾਇਆ ਜਾ ਸਕਦਾ ਹੈ। ਫ਼ੈਡਰਲ ਸਟੇਟ ਦੇ ਮਿਨਿਸਟਰ ਪ੍ਰੈਜ਼ੀਡੈਂਟ ਨਾਲ ਮੀਟਿੰਗ ਤੋਂ ਬਾਅਦ ਵਰਚੁਅਲ ਪ੍ਰੈੱਸ ਕਾਨਫ਼ਰੰਸ ’ਚ ਚਾਂਸਲਰ ਏਂਜਲਾ ਮਰਕੇਲ ਨੇ ਇਹ ਜਾਣਕਾਰੀ ਦਿੱਤੀ।

ਜਰਮਨੀ ’ਚ ਹੁਣ ਤੱਕ ਕੋਰੋਨਾ ਦੇ ਕੁੱਲ 9 ਲੱਖ 83 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ; ਜਦਕਿ ਲਗਭਗ 15 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਧਰ ਇੰਗਲੈਂਡ ’ਚ 5 ਮਈ ਤੋਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਵੱਧ 696 ਮੌਤਾਂ ਦਰਜ ਕੀਤੀਆਂ ਗਈਆਂ ਤੇ 18 ਹਜ਼ਾਰ 213 ਨਵੇਂ ਮਰੀਜ਼ ਸਾਹਮਣੇ ਆਏ।

ਸੂਡਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਨੈਸ਼ਨਲ ਉੱਮਾ ਪਾਰਟੀ ਦੇ ਪ੍ਰਧਾਨ ਸਾਦਿਕ ਮਹਿਦੀਦੀ ਕੋਰੋਨਾ ਕਾਰਣ ਕੱਲ੍ਹ ਬੁੱਧਵਾਰ ਨੂੰ ਮੌਤ ਹੋ ਗਈ। ਉਨ੍ਹਾਂ ਸੰਯੁਕਤ ਅਮੀਰਾਤ ’ਚ ਆਖ਼ਰੀ ਸਾਹ ਲਿਆ। ਇਸ ਦੌਰਾਨ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡੇਨ ਨੇ ਕਿਹਾ ਕਿ ਅਗਲੇ ਦਸੰਬਰ ਮਹੀਨੇ ਦੇ ਅੰਤ ਜਾਂ ਅਗਲੇ ਸਾਲ ਜਨਵਰੀ ਦੇ ਸ਼ੁਰੂ ਵਿੱਚ ਕੋਰੋਨਾ ਟੀਕਾਕਰਨ ਸ਼ੁਰੂ ਕੀਤਾ ਜਾ ਸਕਦਾ ਹੈ।

ਪੂਰੀ ਦੁਨੀਆ ’ਚ ਹੁਣ ਤੱਕ 6 ਕਰੋੜ 7 ਲੱਖ ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ’ਚ ਆ ਚੁੱਕੇ ਹਨ ਤੇ ਹੁਣ ਤੱਕ ਇਸ ਵਾਇਰਸ ਕਾਰਨ 14 ਲੱਖ 26 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ। ਸਮੁੱਚੇ ਵਿਸ਼ਵ ਵਿੱਚ ਇਸ ਵੇਲੇ 1 ਕਰੋੜ 72 ਲੱਖ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

Related posts

‘ਐਮਰਜੈਂਸੀ’ ਵਿਰੁੱਧ ਵਿਰੋਧ ਪ੍ਰਦਰਸ਼ਨ’ ਫਿਲਮ ‘ਐਮਰਜੈਂਸੀ’ ਦੇ ਪ੍ਰਦਰਸ਼ਨ ’ਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਐੱਸਜੀਪੀਸੀ ਵੱਲੋਂ ਮੁਜ਼ਾਹਰੇ

On Punjab

ਦਾਦੇ ਦੇ ਹੱਥਾਂ ’ਚੋਂ ਫਿਸਲ ਗਿਆ ਮਾਸੂਮ, ਸਾਨ੍ਹ ਨੇ ਕੁਚਲਿਆ ਹੋ ਗਈ ਮੌਕੇ ’ਤੇ ਹੀ ਮੌਤ, ਪਰਿਵਾਰ ’ਚ ਮਾਤਮ

On Punjab

ਨਿਊਜ਼ੀਲੈਂਡ ‘ਚ ਨੌਜਵਾਨ ਉਮਰ ਭਰ ਨਹੀਂ ਖਰੀਦ ਸਕਣਗੇ ਸਿਗਰਟ, ਸਰਕਾਰ ਲਗਾਏਗੀ ਪਾਬੰਦੀਨਿਊਜ਼ੀਲੈਂਡ ਨੇ ਦੇਸ਼ ਦੇ ਭਵਿੱਖ ਨੂੰ ਸਿਗਰਟਨੋਸ਼ੀ ਦੀ ਲਤ ਤੋਂ ਬਚਾਉਣ ਲਈ ਇੱਕ ਅਨੋਖੀ ਯੋਜਨਾ ਤਿਆਰ ਕੀਤੀ ਹੈ। ਸਰਕਾਰ 14 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਨੌਜਵਾਨਾਂ ਦੁਆਰਾ ਸਿਗਰਟ ਖਰੀਦਣ ‘ਤੇ ਉਮਰ ਭਰ ਪਾਬੰਦੀ ਲਗਾਉਣ ਲਈ ਕਾਨੂੰਨ ਲਿਆਉਣ ਜਾ ਰਹੀ ਹੈ। ਇਹ ਕਾਨੂੰਨ ਅਗਲੇ ਸਾਲ ਤੱਕ ਲਾਗੂ ਹੋ ਸਕਦਾ ਹੈ। ਕਾਨੂੰਨ ਤਹਿਤ ਸਿਗਰਟ ਖਰੀਦਣ ਦੀ ਘੱਟੋ-ਘੱਟ ਉਮਰ ਵੀ ਸਾਲ ਦਰ ਸਾਲ ਵਧਦੀ ਰਹੇਗੀ। ਜਾਣੋ ਕੀ ਹੋਵੇਗਾ, ਕਾਨੂੰਨ ਲਾਗੂ ਹੋਣ ਤੋਂ ਬਾਅਦ ਸਰਕਾਰ ਦਾ ਤਰਕ ਹੈ ਕਿ ਕਾਨੂੰਨ ਦੇ ਲਾਗੂ ਹੋਣ ਦੇ 65 ਸਾਲ ਬਾਅਦ ਦੁਕਾਨਦਾਰ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਸਿਗਰਟ ਵੇਚ ਸਕਣਗੇ। ਸਰਕਾਰ ਨੇ 2025 ਤੱਕ ਦੇਸ਼ ਵਿੱਚ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਨੂੰ ਪੰਜ ਫੀਸਦੀ ਤੱਕ ਘਟਾਉਣ ਦਾ ਵੀ ਟੀਚਾ ਰੱਖਿਆ ਹੈ। ਸਰਕਾਰ ਨੇ ਕਿਹਾ ਕਿ ਸਿਗਰਟਨੋਸ਼ੀ ਨੂੰ ਘਟਾਉਣ ਦੇ ਹੋਰ ਯਤਨਾਂ ਵਿੱਚ ਬਹੁਤ ਸਮਾਂ ਲੱਗ ਰਿਹਾ ਹੈ। ਸਰਕਾਰ ਦਾ ਟੀਚਾ ਹੈ ਕਿ ਵੇਚੇ ਜਾਣ ਵਾਲੇ ਸਾਰੇ ਉਤਪਾਦਾਂ ਅਤੇ ਤੰਬਾਕੂ ਵਿੱਚ ਨਿਕੋਟੀਨ ਦੇ ਪੱਧਰ ਨੂੰ ਘਟਾਉਣਾ। ਦੇਸ਼ ਵਿੱਚ ਹਰ ਸਾਲ ਪੰਜ ਹਜ਼ਾਰ ਲੋਕ ਸਿਗਰਟਨੋਸ਼ੀ ਕਾਰਨ ਮਰਦੇ ਹਨ।

On Punjab