PreetNama
ਰਾਜਨੀਤੀ/Politics

ਯੂਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦਾ ਦੇਹਾਂਤ, ਲਖਨਊ ਦੇ ਐੱਸਜੀਪੀਜੀਆਈ ’ਚ ਲਿਆ ਆਖ਼ਰੀ ਸਾਹ

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਰਾਜਸਥਾਨ ਦੇ ਸਾਬਕਾ ਰਾਜਪਾਲ ਕਲਿਆਣ ਸਿੰਘ ਦਾ ਇਕ ਲੰਬੀ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਚਾਰ ਜੁਲਾਈ ਨੂੰ ਸੰਜੇ ਗਾਂਧੀ ਪੀਜੀਆਈ ਦੇ Critical Care medicine ਦੇ ਆਈਸੀਯੂ ਵਿਚ ਗੰਭੀਰ ਅਵਸਥਾ ਵਿਚ ਭਰਤੀ ਕੀਤਾ ਗਿਆ ਸੀ। ਲੰਬੀ ਬਿਮਾਰੀ ਤੇ ਸਰੀਰ ਦੇ ਕਈ ਅੰਗਾਂ ਦੇ ਹੌਲੀ-ਹੌਲੀ ਫੇਲ ਹੋਣ ਕਾਰਨ ਅੱਜ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਭਾਰਤੀ ਜਨਤਾ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿਚੋਂ ਇਕ ਕਲਿਆਣ ਸਿੰਘ ਦਾ ਪਾਰਟੀ ਦੇ ਨਾਲ ਹੀ ਭਾਰਤੀ ਰਾਜਨੀਤੀ ਵਿਚ ਕੱਦ ਕਾਫੀ ਵਿਸ਼ਾਲ ਸੀ। ਅਯੁੱਧਿਆ ਦੇ ਵਿਵਾਦਤ ਢਾਂਚੇ ਦੇ ਢਹਿਣ ਸਮੇਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਕਲਿਆਣ ਸਿੰਘ ਭਾਜਪਾ ਦੇ ਕੱਦਾਵਰ ਨੇਤਾਵਾਂ ਵਿਚੋਂ ਇਕ ਸਨ। ਕਲਿਆਣ ਸਿੰਘ ਦਾ ਜਨਮ 6 ਜਨਵਰੀ 1932 ਨੂੰ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿਚ ਹੋਇਆ ਸੀ।

Related posts

ਸੇਵਾਮੁਕਤੀ ਮਗਰੋਂ ਕੋਈ ਅਹੁਦਾ ਸਵੀਕਾਰ ਨਹੀਂ ਕਰਾਂਗਾ: CJI ਗਵਈ

On Punjab

ਸੁਖਬੀਰ ਬਾਦਲ ਵੱਲੋਂ 50 ਹਜ਼ਾਰ ਪਰਿਵਾਰਾਂ ਲਈ ਕਣਕ ਦੇਣ ਦਾ ਐਲਾਨ

On Punjab

ਕਸ਼ਮੀਰ ਦੇ ਉੱਚੇ ਪਹਾੜੀ ਇਲਾਕਿਆਂ ਵਿਚ ਸੱਜਰੀ ਬਰਫ਼ਬਾਰੀ

On Punjab