PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਯੂਟਿਊਬਰ ਐਲਵਿਸ਼ ਯਾਦਵ ਦੇ ਘਰ ਦੇ ਬਾਹਰ ਫਾਇਰਿੰਗ ਮਾਮਲੇ ਵਿਚ ਮੁਕਾਬਲੇ ਮਗਰੋਂ ਸ਼ੂਟਰ ਗ੍ਰਿਫ਼ਤਾਰ

ਗੁਰੂਗ੍ਰਾਮ- ਗੁਰੂਗ੍ਰਾਮ ਵਿੱਚ ਯੂਟਿਊਬਰ ਅਤੇ ਬਿੱਗ ਬੌਸ ਓਟੀਟੀ ਜੇਤੂ ਐਲਵਿਸ਼ ਯਾਦਵ ਦੇ ਘਰ ਗੋਲੀਬਾਰੀ ਦੇ ਮਾਮਲੇ ਵਿੱਚ ਪੁਲੀਸ ਨੂੰ ਵੱਡੀ ਸਫਲਤਾ ਮਿਲੀ ਹੈ। ਫਰੀਦਾਬਾਦ ਅਪਰਾਧ ਸ਼ਾਖ਼ਾ ਸੈਕਟਰ-30 ਦੀ ਟੀਮ ਨੇ ਸ਼ੁੱਕਰਵਾਰ ਤੜਕੇ ਫਰੀਦਪੁਰ ਪਿੰਡ ਨੇੜੇ ਇੱਕ ਮੁਕਾਬਲੇ ਦੌਰਾਨ ਇੱਕ ਸ਼ੂਟਰ ਇਸ਼ਾਂਤ ਗਾਂਧੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲੀਸ ਮੁਤਾਬਕ ਇਸ਼ਾਂਤ ਸਵੇਰੇ ਕਰੀਬ 4:30 ਵਜੇ ਆਪਣੀ ਬਾਈਕ ’ਤੇ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ। ਜਦੋਂ ਪੁਲੀਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਬਾਈਕ ਭਜਾ ਲਈ ਅਤੇ ਪੁਲੀਸ ਟੀਮ ’ਤੇ ਗੋਲੀਆਂ ਚਲਾਈਆਂ। ਮੁਲਜ਼ਮ ਨੇ ਤਿੰਨ ਤੋਂ ਚਾਰ ਰੌਂਦ ਫਾਇਰ ਕੀਤੇ। ਜਵਾਬੀ ਕਾਰਵਾਈ ਵਿੱਚ ਪੁਲੀਸ ਨੇ ਦੋ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਉਸ ਦੀ ਲੱਤ ’ਤੇ ਲੱਗੀ ਅਤੇ ਉਹ ਸੜਕ ’ਤੇ ਡਿੱਗ ਪਿਆ। ਇਸ ਤੋਂ ਬਾਅਦ, ਪੁਲੀਸ ਨੇ ਉਸ ਨੂੰ ਫੜ ਲਿਆ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ। ਪੁਲੀਸ ਨੇ ਉਸ ਦੀ ਬਾਈਕ ਵੀ ਜ਼ਬਤ ਕਰ ਲਈ ਹੈ।

ਐਲਵਿਸ਼ ਯਾਦਵ ਦੇ ਘਰ ਦੇ ਬਾਹਰ 17 ਅਗਸਤ ਨੂੰ ਸਵੇਰੇ 5:30 ਵਜੇ 24 ਰੌਂਦ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਗੋਲੀਆਂ ਦਰਵਾਜ਼ਿਆਂ, ਖਿੜਕੀਆਂ ਅਤੇ ਛੱਤ ’ਤੇ ਲੱਗੀਆਂ। ਉਸ ਸਮੇਂ ਐਲਵਿਸ਼ ਘਰ ਵਿੱਚ ਮੌਜੂਦ ਨਹੀਂ ਸੀ। ਭਾਉ ਗੈਂਗ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਅਤੇ ਐਲਵਿਸ਼ ’ਤੇ ਸੱਟੇਬਾਜ਼ੀ ਐਪ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮਸ਼ਹੂਰ ਗਾਇਕ ਰਾਹੁਲ ਫਾਜ਼ਿਲਪੁਰੀਆ ’ਤੇ ਵੀ ਗੋਲੀਬਾਰੀ ਕੀਤੀ ਗਈ ਸੀ। ਪੁਲੀਸ ਦੋਵਾਂ ਮਾਮਲਿਆਂ ਦੀ ਇੱਕੋ ਸਮੇਂ ਜਾਂਚ ਕਰ ਰਹੀ ਹੈ, ਕਿਉਂਕਿ ਹਾਲ ਹੀ ਵਿੱਚ ਐਲਵਿਸ਼ ਯਾਦਵ ਅਤੇ ਰਾਹੁਲ ਫਾਜ਼ਿਲਪੁਰੀਆ ਦਾ ਇੱਕ ਸਾਂਝਾ ਸੰਗੀਤ ਐਲਬਮ ਵੀ ਵਿਵਾਦਾਂ ਵਿੱਚ ਸੀ। ਫਰੀਦਾਬਾਦ ਪੁਲੀਸ ਦਾ ਕਹਿਣਾ ਹੈ ਕਿ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਇਸ਼ਾਂਤ ਗਾਂਧੀ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਹੋਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Related posts

2 ਬੱਚਿਆਂ ਦੀ ਮਾਂ ਨੇ ਕਰਾਇਆ ਮੈਟ ਨਾਲ ਵਿਆਹ

On Punjab

ਲਾਪ੍ਰਵਾਹੀ ਨਾਲ ਗੱਡੀ ਚਲਾਉਣ ਨਾਲ ਵਾਪਰੇ ਹਾਦਸੇ ’ਚ ਨਹੀਂ ਮਿਲੇਗਾ ਮੁਆਵਜ਼ਾ: ਸੁਪਰੀਮ ਕੋਰਟ

On Punjab

ਰਤਨ ਟਾਟਾ ਨੇ 1500 ਕਰੋੜ ਦੀ ਸਹਾਇਤਾ ਦੇਣ ਦਾ ਕੀਤਾ ਐਲਾਨ ‘ਤੇ ਕਿਹਾ…

On Punjab