PreetNama
ਸਮਾਜ/Social

ਯੂਕਰੇਨ ‘ਚ ਮਾਰੇ ਗਏ ਭਾਰਤੀ ਵਿਦਿਆਰਥੀ ਨੇ ਦੋ ਦਿਨ ਪਹਿਲਾਂ ਪਰਿਵਾਰਕ ਮੈਂਬਰਾਂ ਨਾਲ ਕੀਤੀ ਸੀ ਵੀਡੀਓ ਕਾਲ ‘ਤੇ ਗੱਲ, ਅੱਜ ਆਈ ਮੌਤ ਦੀ ਖ਼ਬਰ

ਯੂਕਰੇਨ ਵਿੱਚ ਜੰਗ ਦੌਰਾਨ ਫਸੇ 21 ਸਾਲਾ ਭਾਰਤੀ ਵਿਦਿਆਰਥੀ ਦੀ ਗੋਲੀਬਾਰੀ ਵਿੱਚ ਮੌਤ ਹੋ ਗਈ ਹੈ। ਰੂਸ ਦੇ ਹਮਲੇ ਵਿੱਚ ਮਾਰੇ ਗਏ ਵਿਦਿਆਰਥੀ ਦਾ ਨਾਂ ਨਵੀਨ ਸ਼ੇਖਰੱਪਾ ਹੈ ਅਤੇ ਉਹ ਕਰਨਾਟਕ ਦਾ ਰਹਿਣ ਵਾਲਾ ਸੀ। ਰੂਸ-ਯੂਕਰੇਨ ਯੁੱਧ ਦੌਰਾਨ ਹਜ਼ਾਰਾਂ ਭਾਰਤੀ ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਨਵੀਨ ਨੇ ਆਪਣੇ ਪਿਤਾ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ ਸੀ।

ਕਰਨਾਟਕ ਦੇ ਆਪਦਾ ਪ੍ਰਬੰਧਨ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਨਵੀਨ ਖਾਣ-ਪੀਣ ਦੀਆਂ ਚੀਜ਼ਾਂ ਇਕੱਠੀਆਂ ਕਰਨ ਲਈ ਬਾਹਰ ਗਿਆ ਸੀ। ਇਸ ਦੌਰਾਨ ਇੱਕ ਹਵਾਈ ਹਮਲੇ ਵਿੱਚ ਉਸਦੀ ਮੌਤ ਹੋ ਗਈ। ਰਿਪੋਰਟਾਂ ਮੁਤਾਬਕ ਖਾਰਕੀਵ ਦੇ ਸੈਂਟਰਲ ਸਿਕੁਆਇਰ ‘ਤੇ ਇਕ ਪ੍ਰਸ਼ਾਸਨਿਕ ਇਮਾਰਤ ‘ਤੇ ਰੂਸ ਵੱਲੋਂ ਹਮਲਾ ਕੀਤਾ ਗਿਆ। ਇਸ ਹਮਲੇ ਦੀ ਲਪੇਟ ‘ਚ ਆ ਕੇ ਨਵੀਨ ਦੀ ਮੌਤ ਹੋ ਗਈ।

Related posts

ਬਸਪਾ ਪੰਜਾਬ ਦੇ ਸਾਬਕਾ ਪ੍ਰਧਾਨ ਜਸਵੀਰ ਗੜ੍ਹੀ ‘ਆਪ’ ਵਿਚ ਸ਼ਾਮਲ

On Punjab

ਸਟਾਰਕ ਦੀ ਗੇਂਦਬਾਜ਼ੀ ਅੱਗੇ ਭਾਰਤੀ ਸਟਾਰ ਬੱਲੇਬਾਜ਼ ਫੇਲ੍ਹ

On Punjab

ਹੁਣ ਕੋਰੋਨਾਵਾਇਰਸ ਨੇ ਦਿੱਲੀ ‘ਚ ਵੀ ਦਿੱਤੀ ਆਪਣੀ ਦਸਤਕ

On Punjab