PreetNama
ਖਾਸ-ਖਬਰਾਂ/Important News

ਯੁੱਧ ਬਾਰੇ ਟਰੰਪ ਦੀ ਇਰਾਨ ਨੂੰ ਸਿੱਧੀ ਧਮਕੀ, ਇਰਾਨ ਨੂੰ ਉਸਦੇ ‘ਅੰਤ’ ਦੀ ਚੇਤਾਵਨੀ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਉਹ ਅਮਰੀਕੀ ਹਿੱਤਾਂ ਤੇ ਹਮਲਾ ਕੀਤਾ ਤਾਂ ਉਸ ਨੂੰ ‘ਨਸ਼ਟ’ ਕਰ ਦਿੱਤਾ ਜਾਏਗਾ। ਟਰੰਪ ਨੇ ਐਤਵਾਰ ਟਵੀਟ ਕੀਤਾ, ‘ਜੇ ਇਰਾਨ ਲੜਨਾ ਚਾਹੁੰਦਾ ਹੈ ਤਾਂ ਇਹ ਇਰਾਨ ਦਾ ਅਧਿਕਾਰਿਤ ਅੰਤ ਹੋਏਗਾ। ਅਮਰੀਕਾ ਨੂੰ ਫਿਰ ਕਦੀ ਵੀ ਧਮਕੀ ਨਾ ਦੇਣਾ।’ ਅਮਰੀਕਾ ਤੇ ਇਰਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਅਮਰੀਕਾ ਨੇ ‘ਇਰਾਨ ਤੋਂ ਖਤਰਿਆਂ’ ਦੇ ਮੱਦੇਨਜ਼ਰ ਖਾੜੀ ਵਿੱਚ ਜਹਾਜ਼ਾਂਵਾਹਕ ਪੋਤ ਤੇ ਬੀ-52 ਬੰਬਵਰਸ਼ਕ ਤਾਇਨਾਤ ਕਰ ਦਿੱਤੇ ਹਨ।

ਇਸੇ ਵਿਚਾਲੇ ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਬ ਜਰੀਫ ਨੇ ਚੀਨ ਦੀ ਆਪਣੀ ਯਾਤਰਾ ਦੇ ਅੰਤ ਵਿੱਚ ਸਰਕਾਰੀ ਸੰਵਾਦ ਕਮੇਟੀ ਆਈਆਰਐਨਏ ਨੂੰ ਸ਼ਨੀਵਾਰ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਨਿਸ਼ਚਿਤ ਹੈ। ਕੋਈ ਯੁੱਧ ਨਹੀਂ ਹੋਏਗਾ ਕਿਉਂਕਿ ਨਾ ਤਾਂ ਉਹ ਜੰਗ ਚਾਹੁੰਦੇ ਹਨ ਤੇ ਨਾ ਹੀ ਕਿਸੇ ਨੂੰ ਇਸ ਗੱਲ ਦਾ ਭਰਮ ਹੈ ਕਿ ਉਹ ਖੇਤਰ ਵਿੱਚ ਇਰਾਨ ਦਾ ਸਾਹਮਣਾ ਕਰ ਸਕਦਾ ਹੈ।

ਇਰਾਨ ਤੇ ਅਮਰੀਕਾ ਵਿਚਾਲੇ ਪਿਛਲੇ ਸਾਲ ਉਸ ਸਮੇਂ ਸਬੰਧ ਖਰਾਬ ਹੋ ਗਏ ਸੀ ਜਦੋਂ ਟਰੰਪ ਪ੍ਰਸ਼ਾਸਨ 2015 ਦੇ ਪਰਮਾਣੂ ਸਮਝੌਤੇ ਤੋਂ ਪਛਾਂਹ ਹਟ ਗਿਆ ਸੀ। ਉਸ ਨੇ ਇਰਾਨ ‘ਤੇ ਫਿਰ ਤੋਂ ਪਾਬੰਧੀਆਂ ਲਾ ਦਿੱਤੀਆਂ ਸੀ।

Related posts

SpaceX Inspiration4: ਸਪੇਸਐਕਸ ਨੇ ਰਚਿਆ ਇਤਿਹਾਸ, ਪਹਿਲਾ ‘All-Civilian Crew’ ਲਾਂਚ, ਦੇਖੋ ਵੀਡੀਓ

On Punjab

ਟਰੰਪ ਅਤੇ ਜ਼ੇਲੈਂਸਕੀ ਵਿਚਾਲੇ ਵੰਡੇ ਗਏ ਅਮਰੀਕੀ ਸੰਸਦ ਮੈਂਬਰ

On Punjab

ਆਈਐੱਸਐੱਸਐੱਫ ਵਿਸ਼ਵ ਕੱਪ: ਸਿਫ਼ਤ ਕੌਰ ਸਮਰਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ

On Punjab