PreetNama
ਖੇਡ-ਜਗਤ/Sports News

ਯੁਵਰਾਜ ਨੇ ਗਾਂਗੁਲੀ ਨੂੰ ਵਧਾਈ ਦਿੰਦਿਆਂ BCCI ‘ਤੇ ਕਸਿਆ ਤੰਜ

ਸੌਰਵ ਗਾਂਗੁਲੀ ਜੋ ਕਿ BCCI ਯਾਨੀ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਬਣਨ ਜਾ ਰਹੇ ਹਨ ਨੂੰ ਦੁਨੀਆ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ । ਇਨ੍ਹਾਂ ਵਧਾਈ ਦੇਣ ਵਾਲਿਆਂ ਵਿੱਚ ਭਾਰਤੀ ਮਹਾਨ ਆਲਰਾਊਂਡਰ ਯੁਵਰਾਜ ਸਿੰਘ ਵੀ ਸ਼ਾਮਿਲ ਹਨ । ਯੁਵਰਾਜ ਸਿੰਘ ਨੇ ਸੌਰਵ ਗਾਂਗੁਲੀ ਨੂੰ ਵਧਾਈ ਦੇਣ ਦੇ ਨਾਲ-ਨਾਲ BCCI ਤੇ ਯੋ-ਯੋ ਟੈਸਟ ਨੂੰ ਲੈ ਕੇ ਤੰਜ ਵੀ ਕੱਸਿਆ । ਯੁਵਰਾਜ ਸਿੰਘ ਦੇ ਇਸ ਟਵੀਟ ਤੋਂ ਬਾਅਦ ਸੌਰਵ ਗਾਂਗੁਲੀ ਨੇ ਯੁਵਰਾਜ ਸਿੰਘ ਨੂੰ ਜਵਾਬ ਦਿੰਦਿਆਂ ਕਿਹਾ ਕਿ ਸ਼ੁਭਕਾਮਨਾਵਾਂ ਲਈ ਧੰਨਵਾਦ, ਤੁਸੀਂ ਭਾਰਤੀ ਟੀਮ ਨੂੰ ਵਿਸ਼ਵ ਕੱਪ ਜਿਤਾਏ ਹਨ । ਇਸ ਤੋਂ ਇਲਾਵਾ ਉਨ੍ਹਾਂ ਲਿਖਿਆ ਕਿ ਹੁਣ ਸਮਾਂ ਆ ਗਿਆ ਹੈਦੱਸ ਦੇਈਏ ਕਿ ਯੁਵਰਾਜ ਸਿੰਘ ਦੇ ਕਰੀਅਰ ਦੀ ਸ਼ੁਰੂਆਤ ਸੌਰਵ ਗਾਂਗੁਲੀ ਦੀ ਕਪਤਾਨੀ ਦੌਰਾਨ ਹੀ ਹੋਈ ਸੀ । ਜਿੱਥੇ ਯੁਵਰਾਜ ਨੇ ਭਾਰਤ ਲਈ ਸਾਲ 2007 ਵਿੱਚ ਹੋਏ ਟੀ-20 ਵਿਸ਼ਵ ਕੱਪ ਅਤੇ ਸਾਲ 2011 ਵਨਡੇ ਵਿਸ਼ਵ ਕੱਪ ਜਿਤਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ

ਕਿ ਖੇਡ ਲਈ ਕੁਝ ਬਿਹਤਰ ਕੀਤਾ ਜਾਵੇ । ਭਗਵਾਨ ਤੁਹਾਡਾ ਭਲਾ ਕਰੇ ।

Related posts

CPL ‘ਚ ਗੇਲ ਨੇ ਜੜਿਆ ਤੂਫਾਨੀ ਟੀ-20 ਸੈਂਕੜਾ

On Punjab

IPL 2020, RCB vs SRH Records: SRH ਬਨਾਮ RCB ਨੇ ਹੁਣ ਤੱਕ 15 ਮੈਚ ਖੇਡੇ, ਜਿਨ੍ਹਾਂ ਚੋਂ ਹੈਦਰਾਬਾਦ ਨੇ 53% ਜਿੱਤੇ, ਜਾਣੇ ਦੋਵਾਂ ਟੀਮਾਂ ਬਾਰੇ ਕੁਝ ਖਾਸ ਗੱਲਾਂ

On Punjab

ਕੀ ਰੱਦ ਹੋਵੇਗਾ ਇਸ ਵਾਰ IPL? BCCI ਛੇਤੀ ਹੀ ਕਰ ਸਕਦੀ ਹੈ ਐਲਾਨ…

On Punjab