PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੱਧ ਪੂਰਬ ਤਣਾਅ: ਏਅਰ ਇੰਡੀਆ ਵੱਲੋਂ ਇਰਾਨ, ਇਰਾਕ, ਇਜ਼ਰਾਈਲ ਦਾ ਹਵਾਈ ਖੇਤਰ ਨਾ ਵਰਤਣ ਦਾ ਫੈਸਲਾ

ਮੁੰਬਈ- ਏਅਰ ਇੰਡੀਆ ਗਰੁੱਪ ਨੇ ਫੈਸਲਾ ਕੀਤਾ ਹੈ ਕਿ ਉਹ ਮੱਧ ਪੂਰਬ ਵਿੱਚ ਤਣਾਅ ਕਾਰਨ ਉਥੋਂ ਦੇ ਹਵਾਈ ਖੇਤਰ ਦੀ ਵਰਤੋਂ ਨਹੀਂ ਕਰੇਗਾ। ਇਸ ਨਤੀਜੇ ਵਜੋਂ ਕਈ ਉਡਾਣਾਂ ਦੀ ਮਿਆਦ ਲੰਮੀ ਕਰ ਦਿੱਤੀ ਗਈ ਹੈ ਤੇ ਏਅਰ ਇੰਡੀਆ ਐਕਸਪ੍ਰੈਸ ਨੇ ਕਈ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਗਰੁੱਪ ਦੀਆਂ ਦੋ ਏਅਰਲਾਈਨਾਂ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਚਲ ਰਹੀਆਂ ਹਨ। ਖਾੜੀ ਖੇਤਰ ਵਿੱਚ ਵਧਦੇ ਤਣਾਅ ਦਰਮਿਆਨ ਏਅਰ ਇੰਡੀਆ ਗਰੁੱਪ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀਆਂ ਉਡਾਣਾਂ ਮੌਜੂਦਾ ਸਮੇਂ ਇਰਾਨ, ਇਰਾਕ ਅਤੇ ਇਜ਼ਰਾਈਲ ਦੇ ਹਵਾਈ ਖੇਤਰਾਂ ਵਿੱਚ ਨਹੀਂ ਜਾ ਰਹੀਆਂ। ਏਅਰ ਇੰਡੀਆ ਨੇ ਅੱਜ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਯੂਏਈ, ਕਤਰ, ਓਮਾਨ ਅਤੇ ਕੁਵੈਤ ਲਈ ਉਡਾਣਾਂ ਲਈ ਵਿਕਲਪਕ ਮਾਰਗਾਂ ਦੀ ਚੋਣ ਕਰਨਗੇ।

Related posts

ਅਮਰੀਕਾ: ਟਰੰਪ ਦੇ ਹਲਫ਼ਦਾਰੀ ਸਮਾਗਮ ’ਚ ਸ਼ਾਮਲ ਹੋਣਗੇ ਜੈਸ਼ੰਕਰ

On Punjab

ਮੋਦੀ ਨਾਅਰੇ ਦਿੰਦੇ ਹਨ, ਹੱਲ ਨਹੀਂ: ਰਾਹੁਲ ਗਾਂਧੀ

On Punjab

ਮੈ ਇਕ ਚਿੱਤਰਕਾਰ ਹਾ

Pritpal Kaur