PreetNama
ਰਾਜਨੀਤੀ/Politics

ਮੰਤਰੀ ਅਮਿਤ ਸ਼ਾਹ ਦੀ ਮੁੜ ਸਿਹਤ ਵਿਗੜੀ, ਏਮਜ਼ ‘ਚ ਦਾਖਲ

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਿਹਤ ਮੁੜ ਵਿਗੜ ਗਈ ਹੈ। ਉਨ੍ਹਾਂ ਨੂੰ ਮੁੜ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਵਿੱਚ ਦਾਖਲ ਕਰਵਾਇਆ ਗਿਆ ਹੈ। ਉਂਝ ਦੁਬਾਰਾ ਦਾਖਲ ਕਿਉਂ ਕਰਵਾਇਆ ਗਿਆ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਹਾਸਲ ਜਾਣਕਾਰੀ ਮੁਤਾਬਕ ਸ਼ਾਹ ਨੂੰ ਸ਼ਨੀਵਾਰ ਰਾਤ ਕਰੀਬ 11 ਵਜੇ ਏਮਜ਼ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਪਹਿਲਾਂ ਅਮਿਤ ਸ਼ਾਹ ਨੂੰ 18 ਅਗਸਤ ਨੂੰ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ।

ਦੱਸ ਦਈਏ ਕਿ 2 ਅਗਸਤ ਨੂੰ ਅਮਿਤ ਸ਼ਾਹ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਸੀ। ਉਨ੍ਹਾਂ ਖ਼ੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ 14 ਅਗਸਤ ਨੂੰ ਅਮਿਤ ਸ਼ਾਹ ਦੀ ਕੋਰਨਾ ਰਿਪੋਰਟ ਨੈਗੇਟਿਵ ਆਈ।
Tags:

Related posts

ਰਾਖਵਾਂਕਰਨ ਨੂੰ ਖਤਮ ਕਰਨਾ ਭਾਜਪਾ ਦੀ ਰਣਨੀਤੀ : ਰਾਹੁਲ

On Punjab

ਲੇਹ-ਮਨਾਲੀ ਕੌਮੀ ਮਾਰਗ ਆਵਾਜਾਈ ਲਈ ਖੁੱਲ੍ਹਿਆ

On Punjab

ਸੁਖਪਾਲ ਖਹਿਰਾ ਦੇ ਪ੍ਰਚਾਰ ਦੇ ਬਾਵਜੁਦ ਸਰਪੰਚੀ ਦੀ ਚੋਣ ਹਾਰੀ ਭਰਜਾਈ

Pritpal Kaur