PreetNama
ਸਮਾਜ/Social

ਮੌਤ ਦਾ ਲਾਈਵ ਕਰਨਾ ਚਾਹੁੰਦਾ ਸੀ ਸ਼ਖਸ, ਫੇਸਬੁੱਕ ਨੇ ਲਾਈ ਪਾਬੰਦੀ

ਨਵੀਂ ਦਿੱਲੀ: ਫੇਸਬੁੱਕ ਨੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਤੇ ਆਪਣੀ ਮੌਤ ਦਾ ਲਾਈਵ ਟੈਲੀਕਾਸਟ ਕਰਨ ਦੀ ਮਨਸ਼ਾ ਰੱਖਣ ਵਾਲੇ ਵਿਅਕਤੀ ਦੇ ਲਾਈਵ ਬ੍ਰੌਡਕਾਸਟ ‘ਤੇ ਰੋਕ ਲਾ ਦਿੱਤੀ। ਏਲਨ ਕੌਕ ਨਾਂ ਦੇ ਵਿਅਕਤੀ ਨੇ ਸ਼ੁੱਕਰਵਾਰ ਆਪਣਾ ਵੀਡੀਓ ਪੋਸਟ ਕੀਤਾ ਸੀ। ਇਸ ‘ਚ ਉਸ ਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਦਾ ਆਖਰੀ ਖਾਣਾ ਖਾ ਚੁੱਕਾ ਹੈ।

ਰਾਸ਼ਟਰਪਤੀ ਨੂੰ ਕੀਤੀ ਅਪੀਲ:

ਪੋਸਟ ‘ਚ ਵਿਅਕਤੀ ਨੇ ਕਿਹਾ ਮੈਨੂੰ ਪਤਾ ਹੈ ਕਿ ਆਉਣ ਵਾਲੇ ਦਿਨ ਬਹੁਤ ਔਖੇ ਰਹਿਣ ਵਾਲੇ ਹਨ ਪਰ ਮੈਂ ਆਪਣਾ ਫੈਸਲਾ ਲੈ ਚੁੱਕਾ ਹਾਂ। ਕੌਕ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਂਕਰੋ ਨੂੰ ਮੈਡੀਕਲ ਹੈਲਪ ਜ਼ਰੀਏ ਮੌਤ ਦੇਣ ਦੀ ਅਪੀਲ ਕੀਤੀ ਸੀ। ਉਸ ਨੇ ਐਲਾਨ ਕੀਤਾ ਸੀ ਕਿ ਉਹ ਖਾਣ-ਪੀਣ ਤਿਆਗ ਰਿਹਾ ਹੈ। ਉਸ ਦੇ ਲੈਟਰ ਦੇ ਜਵਾਬ ‘ਚ ਮੈਂਕਰੋਂ ਨੇ ਕਿਹਾ ਸੀ ਫਰਾਂਸ ਦਾ ਕਾਨੂੰਨ ਮੈਡੀਕਲ ਮਦਦ ਨਾਲ ਮੌਤ ਦੀ ਇਜਾਜ਼ਤ ਨਹੀਂ ਦਿੰਦਾ।

ਮੌਤ ਦਾ ਲਾਈਵ ਕਰਨਾ ਚਾਹੁੰਦਾ ਸੀ:

ਇਸ ਤੋਂ ਬਾਅ ਕੌਕ ਨੇ ਸ਼ੁੱਕਰਵਾਰ ਸ਼ਾਮ ਫੇਸਬੁੱਕ ‘ਤੇ ਲਿਖਿਆ ਸੀ ਕਿ ਉਹ ਖਾਣਾ-ਪੀਣਾ ਛੱਡ ਰਿਹਾ ਹੈ। ਉਸ ਨੇ ਆਪਣੀ ਜ਼ਿੰਦਗੀ ਦਾ ਅੰਤ ਲਾਈਵ ਕਰਨ ਦੀ ਪਲਾਨਿੰਗ ਕੀਤੀ ਹੈ ਪਰ ਕੌਕ ਦੇ ਫੇਸਬੁਕ ਅਕਾਊਂਟ ‘ਤੇ ਸ਼ਨੀਵਾਰ ਮੈਸੇਜ ਆਇਆ ਕਿ ਉਸ ਵੱਲੋਂ ਵੀਡੀਓ ਪੋਸਟ ਕਰਨ ‘ਤੇ ਮੰਗਲਵਾਰ ਤਕ ਰੋਕ ਲਾ ਦਿੱਤੀ ਗਈ ਹੈ।

Related posts

ਟਰੰਪ ਅੱਜ ਲੈਣਗੇ ਰਾਸ਼ਟਰਪਤੀ ਵਜੋਂ ਹਲਫ਼

On Punjab

ਆਪਣੇ ਵਿਆਹ ਤੋਂ 3 ਦਿਨ ਪਹਿਲਾਂ ਨੌਜਵਾਨ ਨੇ ਲਿਆ ਫਾਹਾ,ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ

On Punjab

ਭ੍ਰਿਸ਼ਟਾਚਾਰ ਮਾਮਲਾ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਪਤਨੀ ਨੂੰ ਕੈਦ

On Punjab