87.78 F
New York, US
July 16, 2025
PreetNama
ਰਾਜਨੀਤੀ/Politics

ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਆਮ ਆਦਮੀ ਪਾਰਟੀ ‘ਚ ਸ਼ਾਮਲ, ਰਾਘਵ ਚੱਢਾ ਨੇ ਕਿਹਾ- ਚੰਡੀਗੜ੍ਹ ਟ੍ਰੇਲਰ, ਫਿਲਮ ਪੰਜਾਬ ਹੈ

ਕੁਲਵੰਤ ਸਿੰਘ ਰੀਅਲ ਅਸਟੇਟ ਦੇ ਕਾਰੋਬਾਰ ਨਾਲ ਜੁੜੇ ਹੋਏ ਸਨ। ਰਾਘਵ ਚੱਢਾ ਨੇ ਕਿਹਾ ਕਿ ਚੰਡੀਗੜ੍ਹ ਦੇ ਨਤੀਜੇ ਨੇ ਕੇਜਰੀਵਾਲ ਦੇ ਦਿੱਲੀ ਮਾਡਲ ‘ਤੇ ਮੋਹਰ ਲਾਈ ਹੈ। ਚੱਢਾ ਨੇ ਕਿਹਾ ਕਿ ਚੰਡੀਗੜ੍ਹ ਦੇ ਨਤੀਜੇ ਨੇ ਕੇਜੀਰਵਾਲ ਦੇ ਦਿੱਲੀ ਮਾਡਲ ‘ਤੇ ਮੋਹਰ ਲਾਈ ਹੈ। ਚੱਢਾ ਨੇ ਕਿਹਾ ਕਿ ਚੰਡੀਗੜ੍ਹ ਦੇ ਨਤੀਜੇ ਸਿਰਫ਼ ਟ੍ਰੇਲਰ ਹਨ, ਫਿਲਮ ਅਜੇ ਬਾਕੀ ਹੈ। ਪੰਜਾਬ ਦਾ ਇਨ੍ਹਾਂ ਚੋਣਾਂ ‘ਤੇ ਪੂਰਾ ਅਸਰ ਪਵੇਗਾ। ਪਾਰਟੀ ਨੇ ਪਹਿਲੀ ਵਾਰ ਚੋਣ ਲੜੀ ਤੇ ਵੱਡੀ ਪਾਰਟੀ ਬਣ ਕੇ ਉੱਭਰੀ ਹੈ।

ਦੂਜੇ ਪਾਸੇ ਕੇਜਰੀਵਾਲ ਨੇ ਵਧਾਈ ਦਿੰਦਿਆਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ‘ਚ ਆਮ ਆਦਮੀ ਪਾਰਟੀ ਦੀ ਇਹ ਜਿੱਤ ਪੰਜਾਬ ‘ਚ ਆਉਣ ਵਾਲੇ ਬਦਲਾਅ ਦਾ ਸੰਕੇਤ ਹੈ। ਚੰਡੀਗੜ੍ਹ ਦੀ ਜਨਤਾ ਨੇ ਅੱਜ ਭ੍ਰਿਸ਼ਟ ਰਾਜਨੀਤੀ ਨੂੰ ਨਕਾਰਦੇ ਹੋਏ AAP ਦੀ ਇਮਾਨਦਾਰ ਰਾਜਨੀਤੀ ਨੂੰ ਚੁਣਿਆ ਹੈ। ਕੇਜਰੀਵਾਲ ਨੇ ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਤੇ ਲਿਖਿਆ…ਇਸ ਵਾਰ ਪੰਜਾਬ ਬਦਲਾਅ ਲਈ ਤਿਆਰ।

Related posts

YES Bank ਸੰਕਟ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਤੁਹਾਡੇ ਪੈਸੇ ਸੁਰੱਖਿਅਤ, ਨਹੀਂ ਹੋਵੇਗਾ ਕੋਈ ਨੁਕਸਾਨ

On Punjab

ਦਿੱਲੀ ਮੈਟਰੋ ‘ਚ ਤਾਇਨਾਤ ਹੋਏਗਾ ‘ਪੋਲੋ’ ਨਸਲ ਦਾ ਕੁੱਤਾ, ਲਾਦੇਨ ਨਾਲ ਕਨੈਕਸ਼ਨ, ਜਾਣੋ ਖਾਸੀਅਤ

On Punjab

ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਝਟਕਾ, ਮੈਡੀਕਲ ਗ੍ਰਾਊਂਡ ‘ਤੇ ਜਮਾਨਤ ਦੀ ਅਰਜ਼ੀ ਖਾਰਿਜ

On Punjab