PreetNama
ਰਾਜਨੀਤੀ/Politics

ਮੋਦੀ ਸਰਕਾਰ ਦੀ ਵੱਡੀ ਕਾਮਯਾਬੀ, ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ: ਤਿੰਨ ਤਲਾਕ ਬਿੱਲ ਰਾਜਸਭਾ ਵਿੱਚ ਪਾਸ ਹੋ ਗਿਆ ਹੈ। ਬਿੱਲ ਦੇ ਪੱਖ ਵਿੱਚ 99 ਤੇ ਵਿਰੋਧ ਵਿੱਚ 84 ਵੋਟਾਂ ਪਈਆਂ। ਇਸ ਤੋਂ ਪਹਿਲਾਂ ਰਾਜ ਸਭਾ ਵਿੱਚ ਲੰਮੀ ਬਹਿਸ ਚੱਲੀ। ਬਹਿਸ ਦੇ ਬਾਅਦ ਬਿੱਲ ਨੂੰ ਸੇਲੈਕਟ ਕੰਪਨੀ ਕੋਲ ਭੇਜੇ ਜਾਣ ਦੀ ਮੰਗ ‘ਤੇ ਵੋਟਿੰਗ ਹੋਈ। ਪਰ ਸਰਕਾਰ ਨੂੰ ਜਿੱਤ ਮਿਲੀ।

ਲੋਕ ਸਭਾ ਵਿੱਚ ਇਹ ਬਿੱਲ ਪਹਿਲਾਂ ਹੀ ਪਾਸ ਹੋ ਚੁੱਕਿਆ ਹੈ। ਹੁਣ ਬਿੱਲ ਨੂੰ ਰਾਸ਼ਟਰਪਤੀ ਕੋਲ ਭੇਜਿਆ ਜਾਏਗਾ। ਮਨਜ਼ੂਰੀ ਮਿਲਣ ਬਾਅਦ ਇਹ ਬਿੱਲ ਕਾਨੂੰਨ ਦਾ ਰੂਪ ਲੈ ਲਏਗਾ।

ਇਸ ਬਿੱਲ ਦੇ ਤਹਿਤ ਤਿੰਨ ਵਾਰ ਤਲਾਕ ਕਹਿ ਕੇ ਪਤਨੀ ਕੋਲੋਂ ਤਲਾਕ ਲੈਣਾ ਅਪਰਾਧ ਹੈ। ਮੈਜਿਸਟ੍ਰੇਟ ਪਤਨੀ ਦਾ ਪੱਖ ਜਾਣਨ ਬਾਅਦ ਜ਼ਮਾਨਤ ਦੇ ਸਕਦੇ ਹਨ। ਤਲਾਕ ਬਾਅਦ ਪਤੀ ਨੂੰ ਪਤਨੀ ਤੇ ਬੱਚਿਆਂ ਦਾ ਗੁਜ਼ਾਰਾ ਦੇਣਾ ਪਏਗਾ।

ਤਿੰਨ ਤਲਾਕ ਕਹਿਣ ‘ਤੇ ਪਤੀ ਨੂੰ ਜੇਲ੍ਹ ਨਾਲ ਜ਼ੁਰਮਾਨਾ ਵੀ ਹੋ ਸਕਦਾ ਹੈ। FIR ਦਰਜ ਹੋਣ ‘ਤੇ ਬਿਨਾ ਵਾਰੰਟ ਗ੍ਰਿਫ਼ਤਾਰੀ ਹੋਏਗੀ। ਮੈਜਿਸਟ੍ਰੇਟ ਨੂੰ ਸੁਲਾਹ ਕਰਾ ਕੇ ਵਿਆਹ ਬਰਕਰਾਰ ਰੱਖਣ ਦਾ ਅਧਿਕਾਰ ਹੋਏਗਾ। ਪੁਲਿਸ ਮੁਲਜ਼ਮ ਨੂੰ ਜ਼ਮਾਨਤ ਨਹੀਂ ਦੇ ਸਕਦੀ

Related posts

ਪਟਿਆਲਾ: ਇੱਕ ਦਿਨ ਵਿੱਚ 391 ਥਾਵਾਂ ’ਤੇ ਮਿਲਿਆ ਡੇਂਗੂ ਦਾ ਲਾਰਵਾ

On Punjab

ਇਸਲਾਮਾਬਾਦ ਦੀ ਅਦਾਲਤ ਦੇ ਬਾਹਰ ਧਮਾਕਾ; 12 ਹਲਾਕ

On Punjab

ਸੰਗੀਤ ਦੇ ਅਕਾਦਮਿਕ ਕਾਰਜਾਂ ਲਈ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝ ’ਤੇ ਜ਼ੋਰ

On Punjab