PreetNama
ਰਾਜਨੀਤੀ/Politics

ਮੋਦੀ ਸਰਕਾਰ ਦਾ ਵੱਡਾ ਫੈਸਲਾ, ਡੋਵਾਲ ਨੂੰ ਕੈਬਨਿਟ ਰੈਂਕ ਦਾ ਦਰਜਾ

ਨਵੀਂ ਦਿੱਲੀ: ਵੱਡੀ ਜਿੱਤ ਤੋਂ ਬਾਅਦ ਦੁਬਾਰਾ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਨੇ ਵੱਡਾ ਫੈਸਲਾ ਲਿਆ ਹੈ। ਮੋਦੀ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਕੈਬਨਿਟ ਰੈਂਕ ਦਾ ਦਰਜਾ ਦਿੱਤਾ ਹੈ। ਇਸ ਰੁਤਬੇ ਦੀ ਮਿਆਦ ਪੰਜ ਸਾਲਾਂ ਤਕ ਹੈ। 2014 ਵਿੱਚ ਸੱਤਾ ‘ਚ ਆਉਣ ਤੋਂ ਬਾਅਦ ਡੋਵਾਲ ਨੂੰ ਕੌਮੀ ਸੁਰੱਖਿਆ ਸਲਾਹਕਾਰ ਬਣਾਇਆ ਗਿਆ ਸੀ। ਹੁਣ ਤਕ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਅਹੁਦੇ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਸੀ।

ਡੋਭਾਲ ਨੂੰ ਇਹ ਸਮਮਾਨ ਕੌਮੀ ਸੁਰੱਖਿਆ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਵੇਖਦਿਆਂ ਦਿੱਤਾ ਗਿਆ ਹੈ। ਭਾਰਤੀ ਫੌਜ ਵੱਲੋਂ ਕੀਤੀ ਗਈ ਸਰਜੀਕਲ ਸਟ੍ਰਾਈਕ ਤੇ ਏਅਰ ਸਟ੍ਰਾਈਕ ਦੀ ਯੋਜਨਾ ਦਾ ਸਿਹਰਾ ਐਨਐਸਏ ਡੋਵਾਲ ਨੂੰ ਦਿੱਤਾ ਜਾਂਦਾ ਹੈ।

ਫਰਵਰੀ ਵਿੱਚ ਸੀਆਰਪੀਐਫ ਦੇ ਜਵਾਨਾਂ ‘ਤੇ ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਵਿੱਚ ਅੱਤਵਾਦੀ ਠਿਕਾਣਿਆਂ ‘ਤੇ ਏਅਰ ਸਟ੍ਰਾਈਕ ਕੀਤੀ ਸੀ। ਕਿਹਾ ਜਾਂਦਾ ਹੈ ਕਿ ਇਸ ਏਅਰ ਸਟ੍ਰਾਈਕ ਦੀ ਭੂਮਿਕਾ ਤੇ ਯੋਜਨਾ ਬਾਰੇ ਡੋਵਾਲ ਨੇ ਕਾਫੀ ਕੰਮ ਕੀਤਾ ਸੀ। ਏਅਰ ਸਟ੍ਰਾਈਕ ਦਾ ਕ੍ਰੈਡਿਟ ਵੀ ਡੋਵਾਲ ਨੂੰ ਹੀ ਦਿੱਤਾ ਜਾਂਦਾ ਹੈ।

Related posts

Punjab Police Constable Result 2024 : ਪੰਜਾਬ ਪੁਲਿਸ ਕਾਂਸਟੇਬਲ ਭਰਤੀ ਫੇਜ਼-1 ਮੈਰਿਟ List ਜਾਰੀ, ਇਸ ਤਰ੍ਹਾਂ ਡਾਊਨਲੋਡ ਕਰੋ ਸਕੋਰਕਾਰਡ

On Punjab

ਦੂਜੇ ਦੇਸ਼ਾਂ ‘ਚ ਦਵਾਈ ਦੀ ਸਪਲਾਈ ਨੂੰ ਲੈ ਕੇ ਬੋਲੇ ਰਾਹੁਲ, ਕਿਹਾ- ਦੋਸਤੀ ‘ਚ ਕੋਈ ਬਦਲਾ ਨਹੀਂ ਹੁੰਦਾ

On Punjab

IPL ਸਨਰਾਈਜ਼ਰਜ਼ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾਇਆ

On Punjab