77.61 F
New York, US
August 6, 2025
PreetNama
ਰਾਜਨੀਤੀ/Politics

ਮੋਦੀ ਸਰਕਾਰ ਕਰੇਗੀ ਇੱਕ ਹੋਰ ਵੱਡਾ ਧਮਾਕਾ, ਸਰਕਾਰੀ ਬੈਂਕਾਂ ਦੀ ਗਿਣਤੀ 12 ਤੋਂ 5 ਕਰਨ ਦੀ ਤਿਆਰੀ

ਮੋਦੀ ਸਰਕਾਰ ਇੱਕ ਹੋਰ ਵੱਡਾ ਧਮਾਕਾ ਕਰਨ ਵਾਲੀ ਹੈ। ਸਰਕਾਰ ਜਨਤਕ ਖੇਤਰੀ ਦੇ ਬੈਂਕਾਂ ਦੀ ਗਿਣਤੀ 12 ਤੋਂ ਘਟਾ 5 ਕਰਨ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਮੁਤਾਬਕ ਸਰਕਾਰ ਦਾ ਵਿਚਾਰ ਹੈ ਕਿ ਦੇਸ਼ ਵਿੱਚ ਸਿਰਫ ਚਾਰ ਤੋਂ ਪੰਜ ਸਰਕਾਰੀ ਬੈਂਕ ਹੋਣੇ ਚਾਹੀਦੇ ਹਨ।

ਇੱਕ ਅਧਿਕਾਰੀ ਨੇ ਕਿਹਾ ਕਿ ਸਰਕਾਰ ਨਿੱਜੀਕਰਨ ਸਬੰਧੀ ਨਵੀਂ ਤਜਵੀਜ਼ ਬਣਾ ਰਹੀ ਹੈ। ਇਸ ਪ੍ਰਸਤਾਵ ਵਿੱਚ ਬੈਂਕਾਂ ਦੀ ਗਿਣਤੀ ਘੱਟ ਕਰਨ ਦੀ ਯੋਜਨਾ ਹੋਵੇਗੀ। ਇਸ ਨੂੰ ਪਹਿਲਾਂ ਮੰਤਰੀ ਮੰਡਲ ਸਾਹਮਣੇ ਰੱਖਿਆ ਜਾਵੇਗਾ। ਵਿੱਤ ਮੰਤਰਾਲੇ ਨੇ ਇਸ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ।ਸਰਕਾਰ ਨੇ ਪਿਛਲੇ ਸਾਲ 10 ਸਰਕਾਰੀ ਬੈਂਕਾਂ ਨੂੰ ਚਾਰ ਵੱਡੇ ਬੈਂਕਾਂ ਵਿੱਚ ਮਿਲਾਉਣ ਦਾ ਫੈਸਲਾ ਕੀਤਾ ਸੀ। ਇੱਕ ਅਧਿਕਾਰੀ ਨੇ ਕਿਹਾ ਕਿ ਹੁਣ ਸਰਕਾਰ ਬੈਂਕਾਂ ਦੀ ਹਿੱਸੇਦਾਰੀ ਵੇਚਣ ਦੀ ਤਿਆਰੀ ਕਰ ਰਹੀ ਹੈ। ਬੈਂਕਾਂ ਦੇ ਨਿੱਜੀਕਰਨ ਦੀ ਸਰਕਾਰ ਦੀ ਯੋਜਨਾ ਅਜਿਹੇ ਸਮੇਂ ‘ਤੇ ਆਈ ਹੈ ਜਦੋਂ ਕੋਰੋਨਾ ਮਹਾਮਾਰੀ ਕਰਕੇ ਬੈਂਕਾਂ ਦਾ ਐਨਪੀਏ ਵਧਣ ਦੀ ਉਮੀਦ ਹੈ। ਮੌਜੂਦਾ ਸੰਕਟ ਕਾਰਨ ਆਰਥਿਕਤਾ ਠੱਪ ਹੈ, ਜਿਸ ਨਾਲ ਬੈਂਕਾਂ ਦੇ ਐਨਪੀਏ ਦੁੱਗਣੇ ਹੋਣ ਦੀ ਉਮੀਦ ਹੈ।

Related posts

ਰਾਜਾ ਵੜਿੰਗ ਨੂੰ ਸਿਸੋਦੀਆ ਦੇ ਪੰਜਾਬ ਦੌਰੇ ’ਤੇ ਇਤਰਾਜ਼

On Punjab

ਹਰਿਆਣਾ ‘ਚ ਅਕਾਲੀ ਦਲ ਤੇ ਇਨੈਲੋ ਮਿਲਕੇ ਲੜਨਗੇ ਚੋਣ

On Punjab

ਬਹਿਬਲ ਕਲਾਂ-ਕੋਟਕਪੁਰਾ ਗੋਲੀਕਾਂਡ ਮਾਮਲਾ: SIT ਸਾਹਮਣੇ ਪੇਸ਼ ਹੋਏ ਸੁਮੇਧ ਸੈਣੀ, ਕਈ ਸਵਾਲ ਪੁੱਛੇ

On Punjab