PreetNama
ਖਾਸ-ਖਬਰਾਂ/Important News

ਮੋਦੀ ਦੇ ਲੇਹ ਦੌਰੇ ਤੋਂ ਭੜਕਿਆ ਚੀਨ, ਚਿੜ੍ਹ ਕੇ ਦਿੱਤਾ ਵੱਡਾ ਬਿਆਨ

ਬੀਜਿੰਗ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੱਦਾਖ ਦੌਰੇ ਤੋਂ ਚੀਨ ਚਿੜ੍ਹ ਗਿਆ ਹੈ। ਪ੍ਰਧਾਨ ਮੰਤਰੀ ਦੇ ਦੌਰੇ ‘ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਹੈ ਜਿਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਮਾਹੌਲ ਵਿਗੜ ਜਾਵੇ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਆਪਣੀ ਬ੍ਰੀਫਿੰਗ ਵਿੱਚ ਕਿਹਾ ਕਿ ਭਾਰਤ ਤੇ ਚੀਨ ਦੀ ਸਰਹੱਦ ‘ਤੇ ਤਣਾਅ ਨੂੰ ਘੱਟ ਕਰਨ ਲਈ ਸੈਨਿਕ ਤੇ ਕੂਟਨੀਤਕ ਚੈਨਲਾਂ ਰਾਹੀਂ ਗੱਲਬਾਤ ਜਾਰੀ ਹੈ। ਇਸ ਸਮੇਂ, ਕਿਸੇ ਵੀ ਧਿਰ ਨੂੰ ਕੁਝ ਨਹੀਂ ਕਰਨਾ ਚਾਹੀਦਾ ਜਿਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਹੋਰ ਤਣਾਅ ਵਧੇ।

ਦੱਸ ਦਈਏ ਕਿ ਲੱਦਾਖ ਵਿੱਚ ਚੀਨ ਨਾਲ ਸਰਹੱਦੀ ਵਿਵਾਦ ਦੇ ਵਿਚਕਾਰ ਪੀਐਮ ਮੋਦੀ ਸ਼ੁੱਕਰਵਾਰ ਸਵੇਰੇ ਅਚਾਨਕ ਸੀਡੀਐਸ ਜਨਰਲ ਬਿਪਿਨ ਰਾਵਤ ਨਾਲ ਲੇਹ ਪਹੁੰਚੇ। ਇਸ ਦੌਰਾਨ ਉਹ ਸਿਪਾਹੀਆਂ ਨੂੰ ਮਿਲੇ ਤੇ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਤੋਂ ਇਲਾਵਾ ਪੀਐਮ ਮੋਦੀ ਨੇ ਅਸਲ ਕੰਟਰੋਲ ਰੇਖਾ ਦੇ ਨਾਲ ਫੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ।

Related posts

ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਇਆ ਯੂਟਿਊਬਰ ਆਸ਼ੀਸ਼ ਚੰਚਲਾਨੀ

On Punjab

ਕੈਨੇਡਾ ਦੇ PM ਜਸਟਿਨ ਟਰੂਡੋ ਦੀ ਮਾਂ ਦੇ ਘਰ ‘ਚ ਲੱਗੀ ਅੱਗ, ਹਸਪਤਾਲ ‘ਚ ਦਾਖਲ

On Punjab

ਡੇਂਗੂ ਦੀ ਰੋਕਥਾਮ ਲਈ ਸੁਸਾਇਟੀ ਨੇ ਫੌਗਿੰਗ ਕਰਵਾਈ ਡੇਂਗੂ ਦੇ ਖਦਸ਼ੇ ਨੂੰ ਵੇਖਦੇ ਹੋਏ ਸੁਸਾਇਟੀ ਵੱਲੋਂ ਫੌਗਿੰਗ ਸ਼ੁਰੂ ਕੀਤੀ

On Punjab