ਉਨ੍ਹਾਂ ਅੱਗੇ ਕਿਹਾ ਕਿ ACMA ਨੂੰ ਉਮੀਦ ਹੈ ਕਿ ਦੋਵਾਂ ਸਰਕਾਰਾਂ ਵਿਚਕਾਰ ਚੱਲ ਰਿਹਾ ਦੁਵੱਲਾ ਸੰਵਾਦ ਵਧ ਰਹੇ ਆਟੋਮੋਟਿਵ ਵਪਾਰ ਵਿੱਚ ਸਥਿਰਤਾ ਅਤੇ ਨਿਰੰਤਰਤਾ ਨੂੰ ਯਕੀਨੀ ਬਣਾਏਗਾ। ਮੈਕਸੀਕੋ ਨੂੰ ਭਾਰਤ ਦੇ ਆਟੋ ਕੰਪੋਨੈਂਟ ਨਿਰਯਾਤ ਵਿੱਚ ਮੁੱਖ ਤੌਰ ’ਤੇ ਪਾਵਰਟ੍ਰੇਨ ਅਤੇ ਡਰਾਈਵਲਾਈਨ ਪਾਰਟਸ, ਪ੍ਰੀਸੀਜ਼ਨ ਫੋਰਜਿੰਗਜ਼, ਚੈਸੀ ਅਤੇ ਬ੍ਰੇਕ ਸਿਸਟਮ, ਮੁੱਖ ਇਲੈਕਟ੍ਰੀਕਲ ਅਤੇ ਆਫਟਰਮਾਰਕੀਟ ਉਤਪਾਦ ਸ਼ਾਮਲ ਹਨ। ਖਾਸ ਕਰਕੇ ਫੋਰਜਿੰਗਜ਼ ਅਤੇ ਪ੍ਰੀਸੀਜ਼ਨ-ਮਸ਼ੀਨਡ ਕੰਪੋਨੈਂਟਸ ਦੀ ਮਜ਼ਬੂਤ ਮੰਗ ਹੈ। ਮੈਕਸੀਕੋ ਦੀ ਸੈਨੇਟ ਨੇ 11 ਦਸੰਬਰ 2025 ਨੂੰ ਨਵੇਂ ਟੈਕਸ ਉਪਾਅ ਨੂੰ ਮਨਜ਼ੂਰੀ ਦਿੱਤੀ ਅਤੇ ਇਸ ਤੋਂ ਬਾਅਦ ਇਸਨੂੰ ਕਾਂਗਰਸ ਦੇ ਦੋਵਾਂ ਸਦਨਾਂ ਦੁਆਰਾ ਮਨਜ਼ੂਰੀ ਮਿਲ ਗਈ ਹੈ।
ਵਧੀਆਂ ਹੋਈਆਂ ਡਿਊਟੀਆਂ 1 ਜਨਵਰੀ, 2026 ਤੋਂ ਲਾਗੂ ਹੋਣਗੀਆਂ। ਫੈਸਲੇ ਅਨੁਸਾਰ ਮੈਕਸੀਕੋ ਉਨ੍ਹਾਂ ਦੇਸ਼ਾਂ ਤੋਂ ਵਸਤੂਆਂ ਦੀ ਇੱਕ ਵਿਸ਼ਾਲ ਸ਼੍ਰੇਣੀ ‘ਤੇ ਭਾਰੀ ਦਰਾਮਦ ਟੈਰਿਫ ਲਗਾਏਗਾ, ਜਿਨ੍ਹਾਂ ਦਾ ਮੈਕਸੀਕੋ ਨਾਲ ਮੁਕਤ ਵਪਾਰ ਸਮਝੌਤਾ ਨਹੀਂ ਹੈ। ਇਸ ਵਿੱਚ ਭਾਰਤ, ਚੀਨ, ਦੱਖਣੀ ਕੋਰੀਆ, ਥਾਈਲੈਂਡ ਅਤੇ ਇੰਡੋਨੇਸ਼ੀਆ ਸ਼ਾਮਲ ਹਨ।

