PreetNama
ਖਬਰਾਂ/News

ਮੈਕਸੀਕੋ ‘ਚ ਪੁਲਿਸ ਤੇ ਹਥਿਆਰਬੰਦ ਨਾਗਰਿਕਾਂ ਵਿਚਾਲੇ ਝੜਪ, 12 ਦੀ ਮੌਤ

ਮੈਕਸੀਕੋ ਦੇ ਜੈਲਿਸਕੋ ਸੂਬੇ ਦੇ ਅਲ ਸਲਟੋ ਸ਼ਹਿਰ ਵਿੱਚ ਪੁਲਿਸ ਤੇ ਹਥਿਆਰਬੰਦ ਨਾਗਰਿਕਾਂ ਦਰਮਿਆਨ ਹਿੰਸਕ ਝੜਪਾਂ ਹੋਣ ਦੀ ਸੂਚਨਾ ਮਿਲੀ ਹੈ। ਇਸ ‘ਚ 12 ਲੋਕਾਂ ਦੀ ਮੌਤ ਹੋ ਗਈ। ਸੂਬੇ ਦੇ ਗਵਰਨਰ ਐਨਰਿਕ ਅਲਫਾਰੋ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਅਲਫਾਰੋ ਨੇ ਵੀਰਵਾਰ ਨੂੰ ਟਵਿੱਟਰ ‘ਤੇ ਕਿਹਾ ਕਿ ਮਾਰੇ ਗਏ ਲੋਕਾਂ ‘ਚ ਚਾਰ ਪੁਲਸ ਕਰਮਚਾਰੀ ਸ਼ਾਮਲ ਹਨ।

ਹਥਿਆਰਬੰਦ ਨਾਗਰਿਕ ਇੱਕ ਘਰ ਤੋਂ ਗੋਲੀਬਾਰੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਅੱਠ ਹਮਲਾਵਰਾਂ ਨੂੰ ਮਾਰ ਦਿੱਤਾ, ਜਦਕਿ ਤਿੰਨ ਜ਼ਖ਼ਮੀ ਹੋ ਗਏ। ਗਵਰਨਰ ਨੇ ਕਿਹਾ ਕਿ ਬਦਕਿਸਮਤੀ ਨਾਲ ਮੁਕਾਬਲੇ ਦੌਰਾਨ ਚਾਰ ਪੁਲਿਸ ਵਾਲੇ ਮੌਕੇ ‘ਤੇ ਹੀ ਸ਼ਹੀਦ ਹੋ ਗਏ। ਜ਼ਿਕਰਯੋਗ ਹੈ ਕਿ ਜੈਲਿਸਕੋ ‘ਚ ਅਪਰਾਧਿਕ ਘਟਨਾਵਾਂ ਵਧ ਰਹੀਆਂ ਹਨ। ਰਾਸ਼ਟਰੀ ਰੱਖਿਆ ਮੰਤਰਾਲੇ ਨੇ ਇਸ ਦੀ ਰੋਕਥਾਮ ਲਈ ਪਿਛਲੇ ਮਾਰਚ ਵਿੱਚ ਰਾਜ ਵਿੱਚ ਇੱਕ ਜੁਆਇੰਟ ਟਾਸਕ ਫੋਰਸ ਤਾਇਨਾਤ ਕੀਤੀ ਸੀ।

Related posts

ਪੀ.ਪੀ.ਅੈੱਸ.ਸੀ. ਦੀ ਪ੍ਰੀਖਿਅਾ ਵਿੱਚ ਪਤੀ-ਪਤਨੀ ਨੇ ਮਾਰੀ ਬਾਜੀ, ਦੋਵੇਂ ਬਣੇ ਸਕੂਲ ਮੁਖੀ

Pritpal Kaur

ਆਸਟਰੇਲਿਆਈ ਬੱਲੇਬਾਜ਼ ਕੋਨਸਟਾਸ ਨਾਲ ਭਿੜਨ ਕਾਰਨ ਕੋਹਲੀ ਨੂੰ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ

On Punjab

2 dera factions clash over memorial gate

On Punjab