53.06 F
New York, US
March 9, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੇਲਾ ਦੇਖਣ ਗਏ ਮੋਟਰਸਾਈਕਲ ਸਵਾਰ ਨੌਜਵਾਨ ਦੀ ਨਹਿਰ ਵਿੱਚ ਡਿੱਗਣ ਕਾਰਨ ਮੌਤ

ਨਦਾਮਪੁਰ- ਇੱਥੋਂ ਨੇੜਲੇ ਪਿੰਡ ਨਦਾਮਪੁਰ ਵਿਖੇ ਅੱਜ ਬਾਅਦ ਦੁਪਹਿਰ ਆਪਣੇ ਦੋਸਤਾਂ ਨਾਲ ਮੇਲਾ ਦੇਖਣ ਲਈ ਗਏ ਮੋਟਰਸਾਈਕਲ ਸਵਾਰ ਨੌਜਵਾਨ ਦੀ ਨਹਿਰ ’ਚ ਡਿੱਗਣ ਕਾਰਨ ਮੌਤ ਹੋ ਗਈ। ਪੁਲੀਸ ਚੌਂਕੀ ਕਾਲਾਝਾੜ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਰੋਸ਼ਨ ਸਿੰਘ (18) ਵਾਸੀ ਪਿੰਡ ਬਖੋਪੀਰ ਆਪਣੇ ਦੋਸਤਾਂ ਨਾਲ ਅੱਜ ਪਿੰਡ ਨਦਾਮਪੁਰ ਵਿਖੇ ਲੱਗੇ ਮੇਲੇ ਵਿਚ ਗਿਆ ਸੀ।

ਇਸ ਦੌਰਾਨ ਪਿੰਡ ਨਦਾਮਪੁਰ ਵਿਖੇ ਜਦੋਂ ਇਹ ਨਹਿਰ ਕਿਨਾਰੇ ਆਪਣੇ ਮੋਟਰਸਾਈਕਲ ਨੂੰ ਮੋੜਣ ਲਈ ਪਿੱਛੇ ਕਰ ਰਿਹਾ ਸੀ ਤਾਂ ਅਚਾਨਕ ਮੋਟਰਸਾਈਕਲ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਿਆ। ਮੌਕੇ ’ਤੇ ਖੜ੍ਹੇ ਲੋਕਾਂ ਨੇ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਰੋਸ਼ਨ ਸਿੰਘ ਦੀ ਨਹਿਰ ’ਚ ਡੁੱਬ ਜਾਣ ਕਾਰਨ ਮੌਤ ਹੋ ਗਈ। ਪੁਲੀਸ ਨੇ ਲੋਕਾਂ ਦੀ ਮਦਦ ਨਾਲ ਨੌਜਵਾਨ ਦੀ ਲਾਸ਼ ਨੂੰ ਨਹਿਰ ’ਚੋਂ ਬਾਹਰ ਕੱਢਿਆ ਅਤੇ ਪਰਿਵਾਰ ਦੇ ਹਵਾਲੇ ਕਰ ਦਿੱਤਾ।

Related posts

ਭਾਰਤੀਆਂ ਨੂੰ ਅਮਰੀਕਾ ਵੱਲੋਂ ਹਥਕੜੀਆਂ ਲਾ ਕੇ ਦੇਸ਼ ਨਿਕਾਲਾ ਕਰਨਾ ਮਾੜੀ ਗੱਲ: ਭਗਵੰਤ ਮਾਨ

On Punjab

ਹਫ਼ਤੇ ਦੀ ਸ਼ੁਰੂਆਤ ਦੌਰਾਨ ਸ਼ੇਅਰ ਬਜ਼ਾਰ ਤੇਜ਼ੀ ’ਚ ਬੰਦ

On Punjab

ਲੋਕਾਂ ਨੂੰ ਅੱਜ ਫਿਰ ਯਾਦ ਆਇਆ 26/11 ਦਾ ਹਮਲਾ, ਵਰ੍ਹਿਆ ਸੀ ਖ਼ੂਨੀ ਮੀਂਹ

On Punjab