PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੇਰੀਆਂ ਭਾਵਨਾਵਾਂ ਨਾਲ ਜੁੜੀ ਹੈ ‘ਰੰਗੀਲਾ’: ਉਰਮਿਲਾ

ਮੁੰਬਈ- ਬੌਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਆਪਣੀ ਫਿਲਮ ‘ਰੰਗੀਲਾ’ ਦੇ 30 ਸਾਲ ਪੂਰੇ ਹੋਣ ’ਤੇ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਹੈ। ਉਸ ਨੇ ਲਿਖਿਆ ਹੈ ਕਿ ਇਸ ਫਿਲਮ ਦੇ 30 ਸਾਲ ਪੂਰੇ ਹੋਣਾ ਉਸ ਦੀ ਜ਼ਿੰਦਗੀ ਵਿੱਚ ਵੱਡਾ ਜਸ਼ਨ ਹੈ। 51 ਸਾਲਾ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਉਹ ਫਿਲਮ ਦੇ ਗੀਤ ‘ਰੰਗੀਲਾ ਰੇ’ ਉੱਤੇ ਨੱਚਦੀ ਦਿਖਾਈ ਦੇ ਰਹੀ ਹੈ। ‘ਰੰਗੀਲਾ’ 8 ਸਤੰਬਰ 1995 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਦਾ ਨਿਰਦੇਸ਼ਨ ਰਾਮ ਗੋਪਾਲ ਵਰਮਾ ਵੱਲੋਂ ਕੀਤਾ ਗਿਆ ਸੀ। ਇਸ ਫਿਲਮ ਵਿੱਚ ਉਰਮਿਲਾ ਦੇ ਨਾਲ ਆਮਿਰ ਖ਼ਾਨ ਵੀ ਨਜ਼ਰ ਆਇਆ ਸੀ। ਇਹ ਫਿਲਮ ਬਾਕਸ ਆਫਿਸ ’ਤੇ ਬਲਾਕਬਸਟਰ ਰਹੀ ਬਲਕਿ ਇਹ ਉਸ ਸਾਲ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਚੌਥੀ ਫਿਲਮ ਬਣੀ ਸੀ।

Related posts

ਹਾਂਗਕਾਂਗ ‘ਚ ਵਿਧਾਨ ਪ੍ਰੀਸ਼ਦ ਚੋਣਾਂ ‘ਤੇ ‘Dragon’ ਦੀ ਸਖ਼ਤ ਆਲੋਚਨਾ, ਅਮਰੀਕਾ-ਯੂਕੇ ਨੇ ਕਿਹਾ ‘ਲੋਕਤੰਤਰ ਦਾ ਮਜ਼ਾਕ’

On Punjab

ਮੋਦੀ ਨੇ ਅੰਬੇਡਕਰ ਦੇ ਨਿਰਾਦਰ ਲਈ ਲਾਲੂ ਨੂੰ ਘੇਰਿਆ

On Punjab

ਪਾਕਿਸਤਾਨ ਨੇ 21 ਦਿਨਾਂ ਬਾਅਦ ਬੀਐੱਸਐੱਫ ਜਵਾਨ ਭਾਰਤ ਨੂੰ ਸੌਂਪਿਆ

On Punjab