PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੂਸੇਵਾਲਾ ਕਤਲ ਕੇਸ: ਅਦਾਲਤ ’ਚ ਗਵਾਹ ਦੇ ਬਿਆਨ ਅਧੂਰੇ, 6 ਫਰਵਰੀ ਨੂੰ ਅਗਲੀ ਸੁਣਵਾਈ

ਮਾਨਸਾ- ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ ਅੱਜ ਮਾਨਸਾ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿੱਚ ਹੋਈ, ਜਿਸ ਵਿੱਚ ਇੱਕ ਅਹਿਮ ਗਵਾਹ ਦੇ ਬਿਆਨ ਅੰਸ਼ਕ ਰੂਪ ਵਿੱਚ ਦਰਜ ਕੀਤੇ ਗਏ। ਅਧਿਕਾਰਤ ਗਵਾਹ ਕਾਂਸਟੇਬਲ ਬਲਕਰਨ ਸਿੰਘ ਅਦਾਲਤ ਵਿੱਚ ਪੇਸ਼ ਹੋਏ ਅਤੇ ਉਨ੍ਹਾਂ ਨੇ ਆਪਣੀ ਮੁੱਖ ਗਵਾਹੀ ਦਰਜ ਕਰਵਾਈ। ਹਾਲਾਂਕਿ, ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੂਰੀਆ ਦੇ ਵਕੀਲਾਂ ਦੇ ਸਿਹਤ ਠੀਕ ਨਾ ਹੋਣ ਕਾਰਨ ਅਦਾਲਤ ਵਿੱਚ ਹਾਜ਼ਰ ਨਾ ਹੋਣ ਕਰਕੇ ਗਵਾਹ ਤੋਂ ਸਵਾਲ ਨਹੀਂ ਪੁੱਛੇ ਜਾ ਸਕੇ। ਇਸ ਕਾਰਨ ਅਦਾਲਤੀ ਕਾਰਵਾਈ ਨੂੰ ਅੱਗੇ ਪਾਉਣਾ ਪਿਆ।

ਦੂਜੇ ਪਾਸੇ, ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਜੋ ਕਿ ਇਸ ਕੇਸ ਵਿੱਚ ਅਹਿਮ ਗਵਾਹ ਹਨ, ਉਹ ਵੀ ਸਿਹਤ ਖ਼ਰਾਬ ਹੋਣ ਕਾਰਨ ਅੱਜ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੇ। ਉਨ੍ਹਾਂ ਦੇ ਵਕੀਲ ਸਤਿੰਦਰ ਪਾਲ ਸਿੰਘ ਮਿੱਤਲ ਨੇ ਅਦਾਲਤ ਨੂੰ ਬਲਕੌਰ ਸਿੰਘ ਦੀ ਗੈਰ-ਹਾਜ਼ਰੀ ਦਾ ਕਾਰਨ ਦੱਸਿਆ ਅਤੇ ਭਰੋਸਾ ਦਿੱਤਾ ਕਿ ਉਹ ਅਗਲੀ ਤਰੀਕ ’ਤੇ ਪੇਸ਼ ਹੋਣ ਦੀ ਕੋਸ਼ਿਸ਼ ਕਰਨਗੇ। ਅਦਾਲਤ ਨੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 6 ਫਰਵਰੀ ਲਈ ਤੈਅ ਕੀਤੀ ਹੈ ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

Related posts

ਅਬੋਹਰ ਵਿਚ ‘New Wear Well’ ਦੇ ਸਹਿ-ਮਾਲਕ ਸੰਜੈ ਵਰਮਾ ਦਾ ਦਿਨ ਦਿਹਾੜੇ ਕਤਲ

On Punjab

8 ਅਗਸਤ ਨੂੰ ਸੰਸਦ ਭੰਗ ਕਰੇਗੀ ਪਾਕਿਸਤਾਨ ਸਰਕਾਰ

On Punjab

ਪਾਕਿਸਤਾਨ ‘ਚ ਅਣਐਲਾਨਿਆ ਮਾਰਸ਼ਲ ਲਾਅ : ਲੋਕਤੰਤਰ ਸਮਰਥਕ

On Punjab