PreetNama
ਰਾਜਨੀਤੀ/Politics

ਮੁੱਖ ਮੰਤਰੀ ਚੰਨੀ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਤੋਂ ਕੱਢਣ ਲਈ ਵੱਡਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਅੱਜ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚੇ। ਇਸੇ ਦੌਰਾਨ ਚਰਨਜੀਤ ਚੰਨੀ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵਿੱਤੀ ਸੰਕਟ ਤੋਂ ਬਾਹਰ ਕੱਢਣ ਲਈ ਵੱਡਾ ਐਲਾਨ ਕੀਤਾ ਗਿਆ। ਪਿਛਲੇ ਸਾਲਾਂ ਦੌਰਾਨ ਯੂਨੀਵਰਸਿਟੀ ਨੇ ਡੇਢ ਕਰੋੜ ਰੁਪਏ ਦਾ ਕਰਜ਼ ਲਿਆ ਤੇ ਉਸ ਉਤੇ ਵਿਆਜ਼ ਪੈਣ ਕਾਰਨ ਯੂਨੀਵਰਸਿਟੀ ਵੱਡੇ ਵਿੱਤੀ ਸੰਕਟ ਵਿੱਚੋਂ ਲੰਘ ਰਹੀ ਸੀ।ਅੱਜ ਚਰਨਜੀਤ ਚੰਨੀ ਨੇ ਯੂਨੀਵਰਸਿਟੀ ਲਈ ਵੱਡਾ ਐਲਾਨ ਕੀਤਾ। ਚਰਨਜੀਤ ਚੰਨੀ ਨੇ ਕਿਹਾ ਕਿ ਯੂਨੀਵਰਸਿਟੀ ਦਾ ਡੇਢ ਸੌ ਕਰੋੜ ਰੁਪਏ ਦਾ ਜੋ ਕਰਜ਼  ਲਿਆ ਸੀ, ਉਸ ਦੀ ਅਦਾਇਗੀ ਹੁਣ ਪੰਜਾਬ ਸਰਕਾਰ ਕਰੇਗੀ। ਇਸੇ ਦੇ ਨਾਲ ਹੀ ਹਰ ਮਹੀਨੇ ਯੂਨੀਵਰਸਿਟੀ ਨੂੰ ਦਿੱਤੀ ਜਾਣ ਵਾਲੀ 9 ਕਰੋੜ 50 ਲੱਖ ਦੀ ਗ੍ਰਾਂਟ ਵਿੱਚ ਵਾਧਾ ਕਰਕੇ 20 ਕਰੋੜ ਕਰ ਦਿੱਤਾ ਹੈ। ਇਸ ਨਾਲ ਹਰ ਸਾਲ ਯੂਨੀਵਰਸਿਟੀ ਨੂੰ 240 ਕਰੋੜ ਰੁਪਏ ਦਿੱਤੇ ਜਾਣਗੇ।

ਯੂਨੀਵਰਸਿਟੀ ਵਿੱਚ ਚੰਨੀ ਦਾ ਵਿਰੋਧ
ਅਹਿਮ ਗੱਲ ਹੈ ਕਿ ਜਿਸ ਸਮੇਂ ਚਰਨਜੀਤ ਚੰਨੀ ਪੰਜਾਬੀ ਯੂਨੀਵਰਸਿਟੀ ਪਹੁੰਚੇ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ। ਜਿਸ ਸਮੇਂ ਇਹ ਸਲਾਮੀ ਦਿੱਤੀ ਜਾ ਰਹੀ ਸੀ, ਉਸੇ ਸਮੇ ਯੂਨੀਵਰਸਿਟੀ ਵਿੱਚ ਬੇਰੁਜ਼ਗਾਰ ETT ਅਧਿਆਪਕ ਯੂਨੀਅਨ, ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਜਿਨ੍ਹਾਂ ਦੀ ਨੌਕਰੀ ਖ਼ਤਮ ਕੀਤੀ ਜਾ ਰਹੀ ਹੈ ਤੇ PSPCL ਦੇ ਵਰਕਰ ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਦੀ ਜਗ੍ਹਾ ਨੌਕਰੀ ਨਹੀਂ ਮਿਲ ਰਹੀ, ਵੱਲੋਂ ਪ੍ਰਦਰਸ਼ਨ ਕੀਤਾ ਗਿਆ।

ਜਿਸ ਸਮੇਂ ਚੰਨੀ ਆਪਣਾ ਭਾਸ਼ਣ ਦੇ ਰਹੇ ਸਨ, ਉਸ ਸਮੇਂ ਵੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ‘ਚ ਫੀਸਾਂ ਦੇ ਕੀਤੇ ਗਏ ਵਾਧੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਚੰਨੀ ਆਪਣਾ ਭਾਸ਼ਣ ਵਿੱਚੋਂ ਹੀ ਖ਼ਤਮ ਕਰਕੇ ਵਾਪਸ ਚਲੇ ਗਏ ਤੇ ਪ੍ਰੋਗਰਾਮ ਦੀ ਵੀ ਸਮਾਪਤੀ ਉੱਥੇ ਹੀ ਕਰ ਦਿੱਤੀ।

ਕੇਜਰੀਵਾਲ ਵੱਲੋਂ ਚੰਨੀ ਨੂੰ ਨਕਲੀ ਕੇਜਰੀਵਾਲ ਕਹਿਣ ਦੇ ਮੁੱਦੇ ‘ਤੇ ਵੀ ਚੰਨੀ ਨੇ ਜਵਾਬ ਦਿੱਤਾ। ਚੰਨੀ ਨੇ ਕਿਹਾ ਅਸੀਂ ਕਿਸੇ ਦੀ ਨਕਲ ਨਹੀਂ ਕਰਦੇ, ਅਸੀਂ ਕੰਮ ਕਰ ਰਹੇ ਹਾਂ। ਇਸ ਲਈ ਇਨ੍ਹਾਂ ਨੂੰ ਚੀਸ ਤਾਂ ਹੋਣੀ ਸੀ, ਅਸੀਂ ਕੋਈ ਗਰੰਟੀ ਨਹੀਂ ਦਿੰਦੇ ਅਸੀਂ ਕੰਮ ਕਰਦੇ ਹਾਂ।

Related posts

ਪੁਲੀਸ ਨੇ ਕਿਸਾਨ ਆਗੂ ਹਿਰਾਸਤ ’ਚ ਲਏ

On Punjab

Gurdwara Tiranga Controversy : ਇੰਦੌਰ ਦੇ ਗੁਰਦੁਆਰਾ ਇਮਲੀ ਸਾਹਿਬ ‘ਚ ਤਿਰੰਗਾ ਲਹਿਰਾਉਣ ਦਾ ਵਿਵਾਦ, SGPC ਨੇ ਸਿੱਖ ਮਰਿਆਦਾ ਖਿਲਾਫ ਦੱਸਿਆ

On Punjab

Drone Festival Delhi : PM ਮੋਦੀ ਨੇ ਕਿਹਾ- ਡਰੋਨ ਤਕਨੀਕ ਰੁਜ਼ਗਾਰ ਦੇਣ ਵਾਲੀ ਹੈ, 2030 ਤਕ ਭਾਰਤ ਬਣੇਗਾ ‘ਡਰੋਨ ਹੱਬ’

On Punjab