PreetNama
ਰਾਜਨੀਤੀ/Politics

ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾ ਤਹੱਵੁਰ ਹੁਸੈਨ ਰਾਣਾ ਮੁੜ ਗ੍ਰਿਫਤਾਰ, ਲਿਆਂਦਾ ਜਾਵੇਗਾ ਭਾਰਤ

ਲਾਸ ਏਂਜਲਸ: ਸਾਲ 2008 ਦੇ ਮੁੰਬਈ ਅੱਤਵਾਦੀ ਹਮਲੇ (26/11 Mumbai terror attacks) ਦੀ ਸਾਜਿਸ਼ ਲਈ ਅਮਰੀਕਾ ‘ਚ ਸਜ਼ਾ ਕੱਟ ਚੁੱਕੇ ਅੱਤਵਾਦੀ ਰਾਣਾ ਨੂੰ ਅਮਰੀਕਾ (America) ਦੇ ਲਾਸ ਏਂਜਲਸ ਵਿਚ ਫਿਰ ਗ੍ਰਿਫਤਾਰ ਕੀਤਾ ਗਿਆ ਹੈ। ਤਹੱਵੁਰ ਰਾਣਾ (tahawwur rana) ਦੇ ਭਾਰਤ ਭੇਜੇ ਜਾਣ ਦੀ ਪੂਰੀ ਉਮੀਦ ਹੈ। ਮੁੰਬਈ ਅੱਤਵਾਦੀ ਹਮਲੇ ਵਿਚ ਲੋੜੀਂਦੇ ਪਾਕਿਸਤਾਨੀ ਕੈਨੇਡੀਅਨ ਮੂਲ ਦੇ ਰਾਣਾ ਖ਼ਿਲਾਫ਼ ਭਾਰਤ ਹਵਾਲਗੀ ਦਾ ਕੇਸ ਵਿਚਾਰ ਅਧੀਨ ਹੈ।

ਦੱਸਿਆ ਜਾ ਰਿਹਾ ਹੈ ਕਿ ਉਸਨੂੰ ਦੋ ਦਿਨ ਪਹਿਲਾਂ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ ਪਰ ਅਮਰੀਕੀ ਪ੍ਰਸ਼ਾਸਨ ਨੇ ਉਸਨੂੰ ਫਿਰ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਭਾਰਤ ਸਰਕਾਰ ਟਰੰਪ ਪ੍ਰਸ਼ਾਸਨ ਦੇ ‘ਪੂਰਨ ਸਹਿਯੋਗ’ ਨਾਲ ਇੱਕ ਪਾਕਿਸਤਾਨੀ ਕੈਨੇਡੀਅਨ ਨਾਗਰਿਕ ਦੀ ਹਵਾਲਗੀ ਲਈ ਲੋੜੀਂਦੇ ਕਾਗਜ਼ਾਤ ਨੂੰ ਪੂਰਾ ਕਰ ਰਹੀ ਹੈ। ਰਾਣਾ ਦਸੰਬਰ 2021 ਵਿਚ ਆਪਣੀ 14 ਸਾਲ ਦੀ ਕੈਦ ਦੀ ਸਜ਼ਾ ਪੂਰੀ ਕਰਨ ਵਾਲਾ ਸੀ, ਪਰ ਉਸ ਨੂੰ ਛੇਤੀ ਰਿਹਾ ਕਰ ਦਿੱਤਾ ਗਿਆ।

ਸਾਜਿਸ਼ ਘੜਣ ਦੇ ਕੇਸ ਵਿੱਚ 2009 ਵਿੱਚ ਕੀਤਾ ਗਿਆ ਸੀ ਗ੍ਰਿਫਤਾਰ:

ਤਹੱਵੁਰ ਰਾਣਾ ਨੂੰ ਸਾਲ 2009 ਵਿੱਚ ਮੁੰਬਈ 26/11 ਦੇ ਹਮਲੇ ਦੀ ਸਾਜਿਸ਼ ਰਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ਵਿੱਚ ਅਮਰੀਕੀ ਨਾਗਰਿਕਾਂ ਸਣੇ ਲਗਪਗ 166 ਲੋਕ ਮਾਰੇ ਗਏ ਸੀ। ਪੁਲਿਸ ਨੇ 9 ਅੱਤਵਾਦੀਆਂ ਨੂੰ ਮੌਕੇ ‘ਤੇ ਮਾਰ ਦਿੱਤਾ ਅਤੇ ਜਿੰਦਾ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਅਜਮਲ ਕਸਾਬ ਨੂੰ ਬਾਅਦ ਵਿੱਚ ਫਾਂਸੀ ਦਿੱਤੀ ਗਈ। ਰਾਣਾ ਨੂੰ 2013 ਵਿੱਚ 14 ਸਾਲ ਦੀ ਸਜ਼ਾ ਸੁਣਾਈ ਗਈ ਸੀ।

ਹਾਲਾਂਕਿ, ਰਾਣਾ ਦੀ ਹਵਾਲਗੀ ਲਈ ਲੋੜੀਂਦੀਆਂ ਕਾਗਜ਼ਾਤ ਅਤੇ ਗੁੰਝਲਦਾਰ ਪ੍ਰਕਿਰਿਆਵਾਂ ਨੂੰ ਪੂਰਾ ਕਰਨਾ ਇੱਕ ਚੁਣੌਤੀ ਹੋਵੇਗੀ।

Related posts

ਭਾਰਤ ਨੇ ਪਾਕਿਸਤਾਨੀ ਹਾਈ ਕਮਿਸ਼ਨ ਦਾ ਇੱਕ ਹੋਰ ਅਧਿਕਾਰੀ ਹਟਾਇਆ

On Punjab

ਕਿਸਾਨਾਂ ਨੂੰ ਸਹਿਕਾਰੀ ਬੈਂਕਾਂ ਵਿੱਚ ਖਾਤੇ ਖੁੱਲ੍ਹਵਾਉਣ ਦੀ ਅਪੀਲ

On Punjab

ਜਾਗੋ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਾਲਕਾ ’ਤੇ ਲਗਾਇਆ ਗ਼ਲਤ ਤੱਥ ਪੇਸ਼ ਕਰਨ ਦਾ ਦੋਸ਼, ਕਿਹਾ-ਡੀਐੱਸਜੀਐੱਮਸੀ ਲੈ ਰਹੀ ਹੈ ਝੂਠਾ ਸਿਹਰਾ

On Punjab