PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੁਕਤਸਰ, ਗੁਰਦਾਸਪੁਰ ਤੇ ਫਾਜ਼ਿਲਕਾ ਦੇ ਡੀਸੀ ਦਫ਼ਤਰਾਂ ’ਚ ਬੰਬ ਦੀ ਧਮਕੀ

ਸ੍ਰੀ ਮੁਕਤਸਰ ਸਾਹਿਬ- ਪੰਜਾਬ ਦੇ ਮੁਕਤਸਰ, ਗੁਰਦਾਸਪੁਰ ਤੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਇਹ ਦਫ਼ਤਰ ਖਾਲੀ ਕਰਵਾ ਲਏ ਗਏ ਹਨ। ਇਹ ਧਮਕੀ ਭਰੀ ਈਮੇਲ ਪਾਕਿਸਤਾਨੀ ਆਈਐਸਕੇਪੀ ਨੇ ਭੇਜੀ ਹੈ। ਇਸ ਤੋਂ ਬਾਅਦ ਵੱਡੀ ਗਿਣਤੀ ਪੁਲੀਸ ਤੇ ਹੋਰ ਏਜੰਸੀਆਂ ਦੇ ਮੁਲਾਜ਼ਮ ਤੇ ਅਧਿਕਾਰੀ ਮੌਕੇ ’ਤੇ ਪੁੱਜ ਗਏ ਹਨ।

ਗੁਰਦਾਸਪੁਰ ਤੋਂ ਕੇ ਪੀ ਸਿੰਘ ਦੀ ਰਿਪੋਰਟ: ਇੱਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਮਿਲੀ ਹੈ। ਡਿਪਟੀ ਕਮਿਸ਼ਨਰ ਦੀ ਈ-ਮੇਲ ’ਤੇ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਆਈ ਇਹ ਮੇਲ ਪਾਕਿਸਤਾਨ ਦੇ ਆਈ.ਐੱਸ.ਕੇ.ਪੀ ਨਾਮ ਦੇ ਅਤਿਵਾਦੀ ਸੰਗਠਨ ਵੱਲੋਂ ਭੇਜੀ ਗਈ ਦੱਸੀ ਗਈ ਹੈ। ਮੇਲ ਵਿੱਚ ਕੰਪਲੈਕਸ ਨੂੰ ਤਿੰਨ ਬੰਬਾਂ ਨਾਲ ਉਡਾਉਣ ਦੀ ਗੱਲ ਕਹੀ ਗਈ ਹੈ। ਮੇਲ ਮਿਲਣ ’ਤੇ ਵੱਡੀ ਗਿਣਤੀ ਵਿੱਚ ਪੁਲੀਸ ਸਾਰੇ ਕੰਪਲੈਕਸ ਦੀ ਮੈਟਲ ਡਿਟੈਕਟਰ ਅਤੇ ਸਨਿਫਰ ਡੌਗ ਦੀ ਸਹਾਇਤਾ ਨਾਲ ਤਲਾਸ਼ੀ ਲੈ ਰਹੀ ਹੈ। ਫ਼ਿਲਹਾਲ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਸਾਈਬਰ ਟੀਮਾਂ ਜਾਂਚ ਕਰ ਰਹੀਆਂ ਹਨ ਕਿ ਮੇਲ ਕਿੱਥੋਂ ਆਈ ਹੈ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੌਫ਼ਜ਼ਦਾ ਨਾ ਹੋਣ।

ਫਾਜ਼ਿਲਕਾ ਤੋਂ ਪਰਮਜੀਤ ਸਿੰਘ ਦੀ ਰਿਪੋਰਟ: ਇਸੇ ਤਰ੍ਹਾਂ ਅੱਜ ਫਾਜ਼ਿਲਕਾ ਡੀਸੀ ਦਫ਼ਤਰ ਵਿਖੇ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਇੱਕ ਧਮਕੀ ਭਰੀ ਡੀਸੀ ਦਫਤਰ ਕੰਪਲੈਕਸ ਨੂੰ ਉਡਾਉਣ ਦੀ ਈਮੇਲ ਪ੍ਰਾਪਤ ਹੋਈ ਹੈ। ਸੂਚਨਾ ਮਿਲਦਿਆਂ ਹੀ ਡੀਸੀ ਕੰਪਲੈਕਸ ਵਿਖੇ ਸੈਂਕੜਿਆਂ ਦੀ ਗਿਣਤੀ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਵੱਲੋਂ ਇਸ ਦਫਤਰ ਨੂੰ ਤੁਰੰਤ ਖਾਲੀ ਕਰ ਦਿੱਤਾ ਗਿਆ। ਜ਼ਿਲ੍ਹਾ ਪੁਲੀਸ ਮੁਖੀ ਗੁਰਮੀਤ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇੱਕ ਧਮਕੀ ਭਰੀ ਮੇਲ ਆਈ ਹੈ, ਪ੍ਰੰਤੂ ਉਹ ਤੋੜ-ਮਰੋੜ ਕੇ ਭੇਜੀ ਮੇਲ ‘ਚ ਸ਼੍ਰੀ ਲੰਕਾ, ਪਾਕਿਸਤਾਨ ਅਤੇ ਹੋਰ ਵੱਖ ਵੱਖ ਨਾਵਾਂ ਤੇ ਭੇਜੀ ਗਈ ਹੈ ਦਿਖਾਈ ਗਈ ਹੈ, ਜੋ ਕਿ ਇੱਕ ਸ਼ਰਾਰਤ ਵੀ ਹੋ ਸਕਦੀ ਹੈ। ‌ਉਨ੍ਹਾਂ ਕਿਹਾ ਕਿ ਪੂਰੇ ਡੀਸੀ ਕੰਪਲੈਕਸ ਵਿੱਚ ਪੁਲੀਸ ਵੱਲੋਂ ਆਪਣੀ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਕਰਕੇ ਜਾਂਚ ਕਰ ਲਈ ਗਈ ਹੈ ਅਤੇ ਘਬਰਾਉਣ ਦੀ ਲੋੜ ਨਹੀਂ ਹੈ।

Related posts

‘ਔਖੇ ਸਮੇਂ ‘ਚ ਨੇਪਾਲ ਦੇ ਨਾਲ ਖੜ੍ਹਾ ਹੈ ਭਾਰਤ ‘, ਪੀਐੱਮ ਮੋਦੀ ਨੇ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ

On Punjab

ਭਾਰਤੀ ਜਲ ਸੈਨਾ ਨੇ 2,500 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ

On Punjab

ਚੋਣ ਲਡ਼ੀ ਤਾਂ ਅਕਾਲੀ ਦਲ ਕਰੇਗਾ ਬੀਬੀ ਜਗੀਰ ਕੌਰ ਵਿਰੁੱਧ ਕਾਰਵਾਈ ! ਬੀਬੀ ਨੂੰ ਮਨਾਉਣ ’ਚ ਰਿਹਾ ਅਸਫਲ

On Punjab