ਕੁੱਝ ਲੋਕਾਂ ਨੂੰ ਮੱਥੇ ਜਾਂ ਸਿਰ ਦੀ ਸੱਟ ਲੱਗਣ ਕਾਰਨ ਦੌਰੇ ਪੈਂਦੇ ਹਨ। ਕੁੱਝ ਮਾਮਲਿਆਂ ਵਿੱਚ ਇਹ ਸਮੱਸਿਆ ਜੈਨੇਟਿਕ ਵੀ ਹੁੰਦੀ ਹੈ। ਇੱਕ ਰਿਪੋਰਟ ਦੇ ਅਨੁਸਾਰ ਇਹ ਸਮੱਸਿਆ 35 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਵਧੇਰੇ ਆਮ ਹੈ। ਗਰਭਵਤੀ ਔਰਤਾਂ ਜੋ ਗਰਭ ਅਵਸਥਾ ਦੌਰਾਨ ਭੋਜਨ ਦੀ ਦੇਖਭਾਲ ਨਹੀਂ ਕਰਦੀਆਂ ਇਹ ਸਮੱਸਿਆ ਉਨ੍ਹਾਂ ਦੇ ਪੈਦਾ ਹੋਏ ਬੱਚਿਆਂ ਵਿੱਚ ਵੀ ਵੇਖੀ ਜਾਂਦੀ ਹੈ।
ਮਿਰਗੀ ਦੇ ਲੱਛਣ
1.ਮਰੀਜ਼ ਦਾ ਬੇਹੋਸ਼ ਹੋਣਾ
2.ਸਰੀਰ ਦਾ ਲੜਖੜੋਨਾ
3.ਮੂੰਹ ‘ਚੋ ਝੱਗ ਦਾ ਨਿਕਲਣਾ
4.ਲਗਾਤਾਰ ਇੱਕ ਪਾਸੇ ਵੇਖਦੇ ਰਹਿਣਾ
ਮਿਰਗੀ ਦਾ ਇਲਾਜ
ਹਾਲਾਂਕਿ, ਇਹ ਇਕ ਲਾਇਲਾਜ ਬਿਮਾਰੀ ਹੈ। ਪਰ ਜੇ ਤੁਸੀਂ ਰਰੋਜ਼ਾਨਾ ਦਵਾਈ ਲੈਂਦੇ ਰਹੋ ਤਾਂ ਤੁਸੀਂ ਦੌਰੇ ਦੀ ਇਸ ਸਮੱਸਿਆ ਤੋਂ ਬਚ ਸਕਦੇ ਹੋ। ਪਰ ਇਕ ਸਮੱਸਿਆ ਇਹ ਵੀ ਹੈ ਕਿ ਕੁੱਝ ਦੇਸ਼ਾ ਵਿੱਚ ਇਸ ਬਿਮਾਰੀ ਲਈ ਦਵਾਈ ਨਹੀਂ ਪਹੁੰਚ ਸਕਦੀ। ਜਿਸ ਕਾਰਨ ਮਰੀਜ਼ਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਤੁਹਾਨੂੰ ਆਪਣੀ ਖੁਰਾਕ ਦਾ ਖਾਸ ਖਿਆਲ ਰੱਖਣਾ ਪਵੇਗਾ। ਜਿਵੇਂ ਕਿ ਮਿਰਗੀ ਵਾਲੇ ਮਰੀਜ਼ਾਂ ਨੂੰ Atkins Diet ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ। Atkins Diet ਦਾ ਮਤਲਬ ਹੈ ਘੱਟੋ ਘੱਟ ਕਰੋ ਕਾਰਬ ਭੋਜਨ।

