72.05 F
New York, US
May 8, 2025
PreetNama
ਸਮਾਜ/Social

ਮਿਆਂਮਾਰ ਦੇ ਹਾਲਾਤਾਂ ’ਤੇ ਭਾਰਤ ਨੇ ਪ੍ਰਗਟਾਈ ਚਿੰਤਾ, ਕਿਹਾ- ਜ਼ਿਆਦਾ ਇਕਜੁੱਟਤਾ ਨਾਲ ਕਰਨਾ ਹੋਵੇਗਾ ਕੰਮ

ਭਾਰਤ ਨੇ ਸ਼ੁੱਕਰਵਾਰ ਨੂੰ ਮਿਆਂਮਾਰ ’ਚ ਫ਼ੌਜੀ ਸ਼ਾਸਨ ਦੇ ਵਿਰੋਧ ’ਚ ਹੋ ਰਹੇ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਹਿੰਸਾ ਦੇ ਇਸਤੇਮਾਲ ਦੀ ਨਿੰਦਾ ਕੀਤੀ ਤੇ ਕਿਹਾ ਕਿ ਉਥੇ ਦੇ ਹਾਲਾਤਾਂ ਨੂੰ ਲੈ ਕੇ ਵਿਸ਼ਵ ਨੂੰ ਜ਼ਿਆਦਾ ਇਕਜੁੱਟਤਾ ਨਾਲ ਕੰਮ ਕਰਨਾ ਹੋਵੇਗਾ। ਅਜਿਹਾ ਨਾ ਹੋਣ ਸਥਿਤੀ ’ਚ ਉਥੇ ਦੀ ਅਸਥਿਰਤਾ ਨਾਲ ਪੈਦੀ ਹੋਈ ਸਥਿਤੀ ਨਾਲ ਮਾੜੇ ਪ੍ਰਭਾਵ ਦੇਸ਼ ਦੀਆਂ ਸਰਹੱਦਾਂ ਦੇ ਬਾਹਰ ਵੀ ਪੈ ਸਕਦੇ ਹਨ।
ਸੰਯੁਕਤ ਰਾਸ਼ਟਰ ’ਚ ਭਾਰਤ ਦੇ ਉਪ ਸਥਾਈ ਪ੍ਰਤੀਨਿਧੀ ਕੇ. ਨਾਗਰਾਜ ਨਾਇਡੂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਅਰਰੀਆ ਫਾਰਮੂਲੇ ਦੌਰਾਨ ਮਿਆਂਮਾਰ ’ਤੇ ਹੋਈ ਬੈਠਕ ’ਚ ਕਿਹਾ ਕਿ ਭਾਰਤ, ਮਿਆਂਮਾਰ ’ਚ ਹਿੰਸਾ ਦੇ ਇਸਤੇਮਾਲ ਤੇ ਜਾਨਮਾਲ ਦੇ ਨੁਕਸਾਨ ਦੀ ਡੂੰਘੀ ਨਿੰਦਾ ਕਰਦਾ ਹੈ।
ਉਨ੍ਹਾਂ ਕਿਹਾ ਕਿ ਸਮੇਂ ਦਾ ਪਾਲਣ ਕਰਨਾ ਜ਼ਰੂਰੀ ਹੈ ਪਰ ਨਾਲ ਮਨੁੱਖੀ ਸਿਧਾਂਤਾਂ ਨੂੰ ਬਣਾਏ ਰੱਖਣ ਵੀ ਓਨਾ ਹੀ ਮਹੱਤਵਪੂਰਨ ਹੈ। ਨਾਇਡੂ ਨੇ ਕਿਹਾ ਕਿ ਭਾਰਤ ਲਈ ਮਿਆਂਮਾਰ ’ਚ ਸ਼ਾਂਤੀਪੂਰਨ ਹੱਲ ਹੋਣਾ ਬਹੁਤ ਜ਼ਰੂਰੀ ਹੈ। ਮਿਆਂਮਾਰ ਦੇ ਨਾਲ ਭਾਰਤ ਦੀ ਲੰਬੀ ਜ਼ਮੀਨ ਤੇ ਸਮੁੰਦਰੀ ਸਰਹੱਦ ਜੁੜੀ ਹੈ। ਮਿਆਂਮਾਰ ਦੇ ਲੋਕਾਂ ਦੇ ਨਾਲ ਸਾਡੇ ਲੰਬੇ ਸਮੇਂ ਤੋਂ ਦੋਸਤਾਨਾ ਸਬੰਧ ਰਹੇ ਹਨ ਤੇ ਅਸੀਂ ਉਥੇ ਦੀ ਰਾਜਨੀਤੀ ਦੀ ਸਥਿਰਤਾ ਨੂੰ ਲੈ ਕੇ ਬਹੁਤ ਚਿੰਤਤ ਹਾਂ।

Related posts

New Zealand Crime : ਨਿਊਜ਼ੀਲੈਂਡ ਦੇ ਚੀਨੀ ਰੈਸਟੋਰੈਂਟ ‘ਚ ਵਿਅਕਤੀ ਨੇ ਕੁਹਾੜੀ ਨਾਲ ਕੀਤਾ ਹਮਲਾ, 4 ਜ਼ਖ਼ਮੀ

On Punjab

ਅਜੈ ਕੁਮਾਰ ਭੱਲਾ ਨੇ ਮਨੀਪੁਰ ਦੇ ਰਾਜਪਾਲ ਵਜੋਂ ਹਲਫ਼ ਲਿਆ

On Punjab

ਚੀਨ ‘ਚ ਕੋਰੋਨਾ ਵਾਇਰਸ ਤੋਂ ਬਾਅਦ ਹੁਣ Bird Flu ਦਾ ਅਟੈਕ

On Punjab