72.05 F
New York, US
May 3, 2025
PreetNama
ਫਿਲਮ-ਸੰਸਾਰ/Filmy

ਮਾਲਦੀਵ ‘ਚ BOY FRIEND ਨਾਲ ਰੋਮਾਂਟਿਕ ਮੂਡ ਵਿੱਚ ਨਜ਼ਰ ਆਈ ਸੁਸ਼ਮਿਤਾ ਸੇ

ਬਾਲੀਵੁੱਡ ਦੀ ਹੌਟ ਅਦਾਕਾਰਾ ਸੁਸ਼ਮਿਤਾ ਸੇਨ ਆਪਣੇ ਬੋਈਫਰੈਂਡ ਰੋਹਮਨ ਨੂੰ ਲੈ ਕੇ ਚਰਚਾ ‘ਚ ਬਣੀ ਰਹਿੰਦੀ ਹੈ । ਦੱਸ ਦੇਈਏ ਕਿ ਸੁਸ਼ਮਿਤਾ ਅਤੇ ਰੋਹਮਨ ਦੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ । ਇਨ੍ਹਾਂ ਤਸਵੀਰਾਂ ‘ਚ ਦੋਵੇ ਸਮੁੰਦਰ ਦੇ ਵਿੱਚ ਇਕ ਕਰੂਜ਼ ‘ਤੇ ਰੋਮਾਂਸ ਕਰਦੇ ਨਜ਼ਰ ਆ ਰਹੇ ਹੈ ।ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂ ਰਿਹਾ ਹੈ । ਤਸਵੀਰਾਂ ‘ਚ ਸੁਸ਼ਮਿਤਾ ਰੋਹਮਨ ਦੀ ਗੋਦ ‘ਚ ਲੰਮੀ ਪਈ ਨਜ਼ਰ ਆ ਰਹੀ ਹੈ । ਇੰਨਾ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕਰਦੇ ਸੁਸ਼ਮਿਤਾ ਨੇ ਆਪਣੇ ਬੋਈਫਰੈਂਡ ਰੋਹਮਨ ਦੇ ਲਈ ਪਿਆਰ ਜਤਾਉਂਦੇ ਹੋਏ ਇਕ ਕੈਪਸ਼ਨ ,’ਲਵ ‘ ਲਿਖਿਆ ਹੈ । ਇਨ੍ਹਾਂ ਤਸਵੀਰਾਂ ‘ਚ ਸੁਸ਼ਮਿਤਾ ਨੇ ਸਫੈਦ ਸ਼ਰਟ ਪਾਈ ਹੋਈ ਹੈ ਤੇ ਰੋਹਮਨ ਵੀ ਸਫੈਦ ਟੀ ਸ਼ਰਟ ਅਤੇ ਕਾਲੇ ਸ਼ਾਰਟਸ ‘ਚ ਨਜ਼ਰ ਆ ਰਹੇ ਹਨਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸੁਸ਼ਮਿਤਾ ਸੇਨ ਮਾਲਦੀਵ ‘ਚ ਆਪਣੀਆ ਦੋਵੇ ਕੁੜੀਆਂ ਰੀਨਾ ,ਅਲੀਸ਼ਾ ਅਤੇ ਬੋਈਫਰੈਂਡ ਰੋਹਮਨ ਸ਼ਾਲ ਦੇ ਨਾਲ ਛੁੱਟੀਆਂ ਮਨਾਉਂਦੀ ਨਜ਼ਰ ਆਈ । ਦੋਵੇ ਕਾਫੀ ਖੁਸ਼ ਨਜ਼ਰ ਆ ਰਹੇ ਸੀ। ਸਾਰੇ ਜਾਣਦੇ ਹੀ ਹਨ ਕਿ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਸਾਰੀਆਂ ਸਾਹਮਣੇ ਕਬੂਲ ਕਰ ਲਿਆ ਹੈ ।ਹੁਣ ਇਹ ਦੇਖਣਾ ਹੋਵੇਗਾ ਕਿ ਦੋਵੇ ਆਪਣੇ ਵਿਆਹ ਦੀ ਖ਼ਬਰ ਦਾ ਐਲਾਨ ਕਦੋ ਕਰਦੇ ਹਨ । ਅਦਾਕਾਰਾ ਸੁਸ਼ਮਿਤਾ ਸੇਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ”ਮੈਂ ਹੂ ਨਾ , ”ਸਿਰਫ ਤੁਮ, ”ਬੀਵੀ ਨੰਬਰ 1 , ”ਮੈਨੇ ਪਿਆਰ ਕਿਉਂ ਕੀਆ , ”ਦੁਲਹਾ ਮਿੱਲ ਗਿਆ ,” ਆਦਿ ਵਰਗੀਆਂ ਸੁਪਰਹਿੱਟ ਫ਼ਿਲਮ ਕੀਤੀਆਂ ਹਨ ।

Related posts

ਏਅਰਪੋਰਟ ‘ਤੇ ਛਾਈ ਦੀਪਿਕਾ ਪਾਦੁਕੋਣ, ਤਸਵੀਰ ‘ਚ ਦਿਖਿਆ ਬੋਲਡ ਅੰਦਾਜ਼

On Punjab

ਰਣਬੀਰ ਕਪੂਰ ਦੇ ਕਸ਼ਮੀਰੀ ਹਮਸ਼ਕਲ ਦੀ ਮੌਤ, ਰਿਸ਼ੀ ਕਪੂਰ ਵੀ ਵੇਖ ਹੋ ਗਏ ਸੀ ਹੈਰਾਨ

On Punjab

ਜਦ ਕਿਸਾਨਾਂ ਖ਼ਿਲਾਫ਼ ਬੋਲੇ ਲੋਕ ਤਾਂ ਦਿਲਜੀਤ ਨੂੰ ਚੜ੍ਹਿਆ ਗੁੱਸਾ, ਇੰਝ ਸਿਖਾਇਆ ਸਬਕ

On Punjab