PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਾਰੂਤੀ ਸੁਜ਼ੂਕੀ ਆਲਟੋ ਕੇ 10, ਵੈਗਨਆਰ ਵਿੱਚ ਦੇਵੇਗੀ ਛੇ ਏਅਰਬੈਗ

ਨਵੀਂ ਦਿੱਲੀ- ਮਾਰੂਤੀ ਸੁਜ਼ੂਕੀ ਇੰਡੀਆ ਨੇ ਅੱਜ ਕਿਹਾ ਹੈ ਕਿ ਉਹ ਵੈਗਨਆਰ, ਆਲਟੋ ਕੇ10, ਸਲੈਰੀਓ ਅਤੇ ਈਕੋ ਵਰਗੇ ਮਾਡਲਾਂ ਵਿੱਚ ਸਟੈਂਡਰਡ ਉਪਕਰਣ ਵਜੋਂ ਛੇ ਏਅਰਬੈਗ ਦੇਵੇਗੀ ਜਿਸ ਨਾਲ ਮਾਰੂਤੀ ਦੀਆਂ ਬੇਸਿਕ ਕਾਰਾਂ ਵਿੱਚ ਵੀ ਯਾਤਰੀਆਂ ਦੀ ਸੁਰੱਖਿਆ ਨੂੰ ਤਰਜੀਹ ਮਿਲੇਗੀ।
ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਨੇ ਕਿਹਾ ਕਿ ਇਹ ਕਦਮ ਵਿਭਿੰਨ ਹਿੱਸਿਆਂ ਵਿੱਚ ਗਾਹਕਾਂ ਲਈ ਬਿਹਤਰ ਸੁਰੱਖਿਆ ਦੀ ਪੇਸ਼ਕਸ਼ ਕਰਨ ਲਈ ਕੰਪਨੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ (ਮਾਰਕੀਟਿੰਗ ਅਤੇ ਸੇਲਜ਼) ਪਾਰਥੋ ਬੈਨਰਜੀ ਨੇ ਕਿਹਾ, ‘ਭਾਰਤ ਦੇ ਤੇਜ਼ੀ ਨਾਲ ਫੈਲ ਰਹੇ ਆਧੁਨਿਕ ਸੜਕੀ ਢਾਂਚੇ, ਹਾਈ-ਸਪੀਡ ਐਕਸਪ੍ਰੈਸਵੇਅ ਅਤੇ ਵਿਕਸਤ ਹੋ ਰਹੇ ਗਤੀਸ਼ੀਲਤਾ ਪੈਟਰਨਾਂ ਨੂੰ ਮੁੱਖ ਰੱਖਦਿਆਂ ​​ਯਾਤਰੀਆਂ ਦੀ ਸੁਰੱਖਿਆ ਮੁੱਖ ਤਰਜੀਹ ਬਣ ਗਈ ਹੈ। ਵੈਗਨਆਰ, ਆਲਟੋ ਕੇ 10, ਸਲੈਰੀਓ ਅਤੇ ਈਕੋ ਵਿੱਚ ਛੇ ਏਅਰਬੈਗ ਸਟੈਂਡਰਡ ਬਣਾਉਣ ਦੇ ਫੈਸਲੇ ਦੇ ਨਾਲ ਕੰਪਨੀ ਇਹ ਯਕੀਨੀ ਬਣਾ ਰਹੀ ਹੈ ਕਿ ਸੁਰੱਖਿਆ ਦੇ ਵਧੇ ਹੋਏ ਮਾਪਦੰਡ ਸਾਰਿਆਂ ਲਈ ਉਪਲਬਧ ਹਨ।
ਬੈਨਰਜੀ ਨੇ ਕਿਹਾ ਕਿ ਆਮ ਲੋਕ ਇਨ੍ਹਾਂ ਮਾਡਲਾਂ ਨੂੰ ਖਰੀਦਣ ਲਈ ਵੱਧ ਤਰਜੀਹ ਦੇ ਰਹੇ ਹਨ ਜਿਸ ਕਰ ਕੇ ਕੰਪਨੀ ਲਈ ਵੀ ਜ਼ਰੂਰੀ ਹੋ ਗਿਆ ਹੈ ਕਿ ਉਹ ਸੁਰੱਖਿਆ ਮਿਆਰਾਂ ਨੂੰ ਉਚਾ ਚੁੱਕਣ। ਜ਼ਿਕਰਯੋਗ ਹੈ ਕਿ ਕੰਪਨੀ ਆਪਣੇ ਏਰੀਨਾ ਸੇਲਜ਼ ਨੈੱਟਵਰਕ ਰਾਹੀਂ ਵੈਗਨਆਰ, ਆਲਟੋ ਕੇ10, ਸਲੈਰੀਓ ਅਤੇ ਈਕੋ ਵਰਗੇ ਮਾਡਲ ਵੇਚਦੀ ਹੈ। ਦੂਜੇ ਪਾਸੇ ਨੈਕਸਾ ਆਊਟਲੈਟਸ ਰਾਹੀਂ ਗਰੈਂਡ ਵਿਟਾਰਾ ਅਤੇ ਇਨਵਿਕਟੋ ਵਰਗੇ ਪ੍ਰੀਮੀਅਮ ਮਾਡਲਾ ਵੇਚੇ ਜਾ ਰਹੇ ਹਨ।

Related posts

ਤਾਲਿਬਾਨ ਬਦਲੇਗਾ ਅਫਗਾਨਿਸਤਾਨ ਦਾ ਪਾਸਪੋਰਟ ਤੇ ਪਛਾਣ ਪੱਤਰ

On Punjab

Sonia Gandhi Admitted to Hospital: ਸੋਨੀਆ ਗਾਂਧੀ ਨੂੰ ਗੰਗਾ ਰਾਮ ਹਸਪਤਾਲ ‘ਚ ਕਰਵਾਇਆ ਗਿਆ ਭਰਤੀ, 2 ਜੂਨ ਨੂੰ ਹੋਏ ਸਨ ਕੋਰੋਨਾ ਪਾਜ਼ੇਟਿਵ

On Punjab

ਮੇਰਠ ਤੋਂ ਪਰਤਦੇ ਸਮੇਂ ਦਿੱਲੀ ਬਾਰਡਰ ‘ਤੇ Asaduddin Owaisi ‘ਤੇ ਜਾਨਲੇਵਾ ਹਮਲਾ, ਗੋਲੀਬਾਰੀ ‘ਚ ਪੰਕਚਰ ਹੋਈ ਕਾਰ

On Punjab