PreetNama
ਖੇਡ-ਜਗਤ/Sports News

ਮਾਨਚੈਸਟਰ ਯੂਨਾਈਟਿਡ ਦੀ ਟੀਮ ਐੱਫਏ ਕੱਪ ‘ਚੋਂ ਬਾਹਰ

ਮਾਨਚੈਸਟਰ ਯੂਨਾਈਟਿਡ ਦੂਜੇ ਦਰਜੇ ਦੀ ਟੀਮ ਮਿਡਲਸਬੋਰੋ ਹੱਥੋਂ ਚੌਥੇ ਗੇੜ ਦੇ ਮੁਕਾਬਲੇ ਵਿਚ ਪੈਨਲਟੀ ਸ਼ੂਟਆਊਟ ਵਿਚ ਹਾਰਨ ਤੋਂ ਬਾਅਦ ਐੱਫਏ ਕੱਪ ‘ਚੋਂ ਬਾਹਰ ਹੋ ਗਈ। ਮਾਨਚੈਸਟਰ ਯੂਨਾਈਟਿਡ ਤੇ ਮਿਡਲਸਬੋਰੋ ਵਿਚਾਲੇ ਮੁਕਾਬਲਾ ਤੈਅ ਸਮੇਂ ਤਕ 1-1 ਦੀ ਬਰਾਬਰੀ ‘ਤੇ ਰਿਹਾ ਜਿਸ ਤੋਂ ਬਾਅਦ ਨਤੀਜੇ ਦਾ ਫ਼ੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ ਜਿੱਥੇ ਮਿਡਲਸਬੋਰੋ ਨੇ ਮਾਨਚੈਸਟਰ ਯੂਨਾਈਟਿਡ ਨੂੰ 8-7 ਦੇ ਫ਼ਰਕ ਨਾਲ ਹਰਾਇਆ। ਇਸ ਤੋਂ ਪਹਿਲਾਂ ਮਾਨਚੈਸਟਰ ਯੂਨਾਈਟਿਡ ਲਈ ਜੇਡੋਨ ਸਾਂਚੋ ਨੇ 25ਵੇਂ ਮਿੰਟ ਵਿਚ ਬਰੂਨੋ ਫਰਨਾਂਡੇਜ ਦੇ ਪਾਸ ‘ਤੇ ਗੋਲ ਕਰ ਕੇ ਟੀਮ ਨੂੰ ਬੜ੍ਹਤ ਦਿਵਾਈ। ਮਾਨਚੈਸਟਰ ਯੂਨਾਇਟਡ ਨੇ ਇਸ ਬੜ੍ਹਤ ਨੂੰ ਪਹਿਲੇ ਅੱਧ ਤਕ ਕਾਇਮ ਰੱਖਿਆ ਪਰ ਦੂਜੇ ਅੱਧ ਵਿਚ ਮਿਡਲਸਬੋਰੋ ਵੱਲੋਂ ਮੈਟ ਕਰੂਕਸ ਨੇ ਡੰਕਨ ਵਾਟਮੋਰ ਦੇ ਪਾਸ ‘ਤੇ 64ਵੇਂ ਮਿੰਟ ਵਿਚ ਗੋਲ ਕਰ ਕੇ ਬਰਾਬਰੀ ਦਿਵਾਈ। ਫਿਰ ਆਖ਼ਰੀ ਸੀਟੀ ਤਕ ਦੋਵੇਂ ਟੀਮਾਂ ਹੋਰ ਗੋਲ ਨਹੀਂ ਕਰ ਸਕੀਆਂ ਤੇ ਮੈਚ ਦਾ ਨਤੀਜਾ ਪੈਨਲਟੀ ਸ਼ੂਟਆਊਟ ਰਾਹੀਂ ਨਿਕਲਿਆ।

Related posts

ਆਸਟ੍ਰੇਲੀਆਈ ਨਾਗਰਿਕਤਾ ਹਾਸਲ ਕਰਨ ‘ਚ ਦੂਜੇ ਸਾਲ ਵੀ ਭਾਰਤੀ ਸਭ ਤੋਂ ਅੱਗੇ

On Punjab

ਮਹਿਲਾ ਅੰਡਰ-19 ਟੀ20 ਵਿਸ਼ਵ ਕੱਪ: ਪਾਕਿਸਤਾਨ ਤੇ ਨੇਪਾਲ ਨੇ ਚੌਥੇ ਸਥਾਨ ਦੇ ਪਲੇਅਆਫ ਮੈਚ ਜਿੱਤੇ

On Punjab

Syed Modi International : ਪੀਵੀ ਸਿੰਧੂ ਨੇ ਦੂਜੀ ਵਾਰ ਜਿੱਤਿਆ ਸਈਅਦ ਮੋਦੀ ਇੰਟਰਨੈਸ਼ਨਲ ਖਿਤਾਬ, ਮਾਲਵਿਕਾ ਨੂੰ ਦਿੱਤੀ ਮਾਤ

On Punjab