PreetNama
ਰਾਜਨੀਤੀ/Politics

ਮਾਇਆਵਤੀ ਦੇ ਭਰਾ ਖਿਲਾਫ ਵੱਡੀ ਕਾਰਵਾਈ, 400 ਕਰੋੜ ਦੀ ਜਾਇਦਾਦ ਜ਼ਬਤ

ਨੋਇਡਾ: ਆਮਦਨ ਕਰ ਵਿਭਾਗ ਨੇ ਵੀਰਵਾਰ ਨੂੰ ਬੇਨਾਮੀ ਜਾਇਦਾਦਾਂ ‘ਤੇ ਕਾਰਵਾਈ ਕਰਦੇ ਹੋਏ ਨੋਇਡਾ ਵਿੱਚ ਸੱਤ ਏਕੜ ਦਾ ਪਲਾਟ ਜ਼ਬਤ ਕੀਤਾ ਹੈ। ਇਸ ਦੀ ਕੀਮਤ 400 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਆਮਦਨ ਕਰ ਮੁਤਾਬਕ ਪਲਾਟ ਦੇ ਮਾਲਕਾਨਾ ਹੱਕ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਦੇ ਭਰਾ ਆਨੰਦ ਕੁਮਾਰ ਤੇ ਉਸ ਦੀ ਪਤਨੀ ਵਿਚਿੱਤਰ ਲਤਾ ਕੋਲ ਹਨ। ਮਾਇਆਵਤੀ ਨੇ ਪਿਛਲੇ ਹੀ ਦਿਨੀਂ ਆਨੰਦ ਨੂੰ ਬਸਪਾ ਦਾ ਕੌਮੀ ਮੀਤ ਪ੍ਰਧਾਨ ਥਾਪਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ 16 ਜੁਲਾਈ ਨੂੰ ਦਿੱਲੀ ਦੀ ਬੇਨਾਮੀ ਰੋਕੂ ਇਕਾਈ (BPU) ਨੇ ਇਸ ਪਲਾਟ ਨੂੰ ਜ਼ਬਤ ਕਰਨ ਦੇ ਆਦੇਸ਼ ਦਿੱਤੇ ਸੀ। ਆਨੰਦ ਕੁਮਾਰ ‘ਤੇ ਇਸ ਜਾਇਦਾਦ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਕਿਸੇ ਕਰੀਬੀ ਦੇ ਨਾਂਅ ‘ਤੇ ਖਰੀਦਣ ਦੇ ਇਲਜ਼ਾਮ ਹਨ। ਦੋ ਸਾਲ ਦੀ ਜਾਂਚ ਮਗਰੋਂ ਅਧਿਕਾਰੀਆਂ ਨੇ ਇਸ ਬਾਬਤ ਪੁਖ਼ਤਾ ਸਬੂਤ ਹਾਸਲ ਕਰ ਲਏ ਹਨ। ਆਨੰਦ ਨੂੰ ਪਹਿਲਾਂ ਵੀ ਬੇਨਾਮੀ ਸੰਪੱਤੀ ਦੇ ਮਾਮਲੇ ਸਬੰਧੀ ਨੋਟਿਸ ਭੇਜੇ ਜਾ ਚੁੱਕੇ ਹਨ।

Related posts

ਬੀਬੀਐੱਮਬੀ ਦੇ ਚੇਅਰਮੈਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਘੇਰਿਆ

On Punjab

ਕੈਨੇਡਾ ਦੇ ਲੇਖਕਾਂ ਨੇ ਪੰਜਾਬੀ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਨਾਲ ਰਚਾਇਆ ਸੰਵਾਦ

On Punjab

ਅਮਰੀਕਾ ਦੇ ਦੱਖਣੀ ਕੈਰੋਲੀਨਾ ਦੇ ਸਾਹਿਲੀ ਸ਼ਹਿਰ ’ਚ ਗੋਲੀਬਾਰੀ, 11 ਜ਼ਖ਼ਮੀ

On Punjab