PreetNama
ਖਾਸ-ਖਬਰਾਂ/Important News

ਮਾਂ ਚਾਹੁੰਦੀ ਸੀ ਕਿ ਫ਼ੌਜ ’ਚ ਭਰਤੀ ਹੋਵਾਂ: ਰਸਕਿਨ ਬੌਂਡ

ਰਸਕਿਨ ਬਾਂਡ ਨੇ ਜਦੋਂ ਆਪਣੀ ਮਾਂ ਨੂੰ ਕਿਹਾ ਕਿ ਉਹ ਲੇਖਕ ਬਣਨਾ ਚਾਹੁੰਦਾ ਹੈ ਤਾਂ ਉਹ ਇਹ ਕਹਿ ਕੇ ਹੱਸਣ ਲੱਗੀ ਕਿ ਉਸ (ਬੌਂਡ) ਦੀ ਚੰਗੀ ਹੱਥਲਿਖਤ ਕਰਕੇ ਉਹ ਕਿਸੇ ਵਕੀਲ ਦੇ ਦਫ਼ਤਰ ਵਿੱਚ ਕਲਰਕ ਹੀ ਭਰਤੀ ਹੋ ਸਕਦਾ ਹੈ। ਇਹ 1951 ਦੇ ਸ਼ੁਰੂਆਤੀ ਦਿਨਾਂ ਦੀ ਗੱਲ ਹੈ ਜਦੋਂ ਬੌਂਡ ਆਪਣੇ ਸਕੂਲ ਬੋਰਡ ਨਤੀਜਿਆਂ ਦੀ ਉਡੀਕ ਵਿੱਚ ਸੀ। ਉਸ ਨੂੰ ਪਤਾ ਸੀ ਕਿ ਉਹ ਅੰਗਰੇਜ਼ੀ ਸਾਹਿਤ, ਇਤਿਹਾਸ ਤੇ ਭੂਗੋਲ ਵਿੱਚ ਕੁਝ ਵਧੀਆ ਕਰ ਸਕਦਾ ਹੈ, ਪਰ ਗਣਿਤ ਤੇ ਫਿਜ਼ਿਕਸ ਬਾਰੇ ਉਹ ਦੁਚਿੱਤੀ ਵਿੱਚ ਸੀ। ਬੌਂਡ ਦਾ ਇਕੋ ਇਕ ਇਰਾਦਾ ਕਹਾਣੀਆਂ ਲਿਖਣ ਤੇ ਲੇਖਕ ਬਣਨ ਦਾ ਸੀ, ਪਰ ਕੋਈ ਵੀ ਇਸ ਨੂੰ ਚੰਗਾ ਵਿਚਾਰ ਸਮਝਣ ਲਈ ਤਿਆਰ ਨਹੀਂ ਸੀ। ਉਸ ਦਾ ਮਤਰੇਆ ਪਿਤਾ ਚਾਹੁੰਦਾ ਸੀ ਕਿ ਉਹ ਕਾਲਜ ਜਾਏ, ਮਾਂ ਨੇ ਉਹਨੂੰ ਫੌਜ ਵਿੱਚ ਭਰਤੀ ਹੋਣ ਦੀ ਸਲਾਹ ਦਿੱਤੀ ਜਦੋਂਕਿ ਸਕੂਲ ਹੈੱਡਮਾਸਟਰ ਦੀ ਇੱਛਾ ਸੀ ਕਿ ਉਹ ਅਧਿਆਪਕ ਬਣੇ। ਬਾਂਡ ਇਨ੍ਹਾਂ ਸੋਚਾਂ ਤੋਂ ਕਾਫ਼ੀ ਡਰਿਆ ਹੋਇਆ ਸੀ। ਪਰ ਆਖਿਰ ਨੂੰ ਬੌਂਡ ਨੇ ਹੌਸਲਾ ਕਰਕੇ ਆਪਣੀ ਮਾਂ ਨੂੰ ਦੱਸ ਦਿੱਤਾ ਕਿ ਉਹ ਲੇਖਕ ਬਣਨਾ ਚਾਹੁੰਦਾ ਹੈ। ਬੌਂਡ ਨੇ ਇਹ ਖੁਲਾਸਾ ਆਪਣੀ ਨਵੀਂ ਕਿਤਾਬ ‘ਏ ਸੌਂਗ ਅਾਫ਼ ਇੰਡੀਆ: ਦਿ ਯੀਅਰ ਆਈ ਵੈਂਟ ਅਵੇਅ’ ਵਿੱਚ ਕੀਤਾ ਹੈ। ਕਿਤਾਬ ’ਚ ਬੌਂਡ ਨੇ ਪਾਠਕਾਂ ਨੂੰ ਇੰਗਲੈਂਡ ਜਾਣ ਤੋਂ ਪਹਿਲਾਂ ਦੇਹਰਾਦੂਨ ਦੇ ਆਪਣੇ ਆਖਰੀ ਦਿਨਾਂ ਬਾਰੇ ਦੱਸਿਆ ਹੈ।

Related posts

ਸੈਂਸੈਕਸ ਅਤੇ ਨਿਫਟੀ ਲਗਭਗ 2 ਫੀਸਦੀ ਦੀ ਤੇਜ਼ੀ ਨਾਲ ਬੰਦ

On Punjab

London Luton Airport Fire: ਲੰਡਨ ਲਿਊਟਨ ਏਅਰਪੋਰਟ ਦੀ ਕਾਰ ਪਾਰਕਿੰਗ ‘ਚ ਲੱਗੀ ਅੱਗ, ਕਈ ਉਡਾਣਾਂ ਮੁਲਤਵੀ

On Punjab

ਪੁਲੀਸ ਵੱਲੋਂ ਫਿਰੌਤੀ ਰੈਕਟ ਦਾ ਪਰਦਾਫਾਸ਼, ਗੈਂਗਸਟਰ ਗੋਲਡੀ ਬਰਾੜ ਦਾ ‘ਭਰਾ’ ਗ੍ਰਿਫ਼ਤਾਰ

On Punjab