PreetNama
ਸਮਾਜ/Social

ਮਹਿਲਾ ਕਾਂਸਟੇਬਲ ਨੇ ਮੰਤਰੀ ਦੇ ਮੁੰਡੇ ਨੂੰ ਸਿਖਾਇਆ ਸਬਕ, ਪਰ ਖ਼ੁਦ ਨਾਲ ਹੋਇਆ ਕੁਝ ਅਜਿਹਾ

ਸੂਰਤ: ਗੁਜਰਾਤ ਦੇ ਸੂਰਤ ‘ਚ ਇੱਕ ਮਹਿਲਾ ਸਿਪਾਹੀ ਨੇ ਸਾਬਤ ਕਰ ਦਿੱਤਾ ਕਿ ਵਰਦੀ ਤੇ ਫਰਜ਼ ਤੋਂ ਵੱਡਾ ਕੁਝ ਨਹੀਂ ਹੁੰਦਾ। ਗੁਜਰਾਤ ਦੇ ਸਿਹਤ ਮੰਤਰੀ ਕੁਮਾਰ ਕਾਨਾਣੀ ਦੇ ਬੇਟੇ ਪ੍ਰਕਾਸ਼ ਕਾਨਾਣੀ ਆਪਣੇ ਸਮਰਥਕਾਂ ਨੂੰ ਕਰਫਿਊ ਉਲੰਘਣ ਮਾਮਲੇ ‘ਚ ਛੁਡਾਉਣ ਪਹੁੰਚੇ ਸਨ, ਪਰ ਮਹਿਲਾ ਪੁਲਿਸ ਸਿਪਾਹੀ ਸੁਨੀਤਾ ਯਾਦਵ ਨੇ ਪ੍ਰਕਾਸ਼ ਕਨਾਣੀ ਨੂੰ ਸਿਖਾਇਆ ਕਾਨੂੰਨੀ ਸਬਕ।

ਮਹਿਲਾ ਸਿਪਾਹੀ ਤੇ ਮੰਤਰੀ ਵਿਚਾਲੇ ਕਾਫੀ ਦੇਰ ਗੱਲਬਾਤ ਹੋਈ। ਕਰੀਬ ਡੇਢ ਘੰਟਾ ਚੱਲੇ ਇਸ ਡਰਾਮੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਵੀਡੀਓ ਵਾਇਰਲ ਹੋਣ ਮਗਰੋਂ ਸੁਨੀਤਾ ਯਾਦਵ ਨੂੰ ਛੁੱਟੀ ‘ਤੇ ਭੇਜ ਦਿੱਤਾ ਗਿਆ।

ਸੋਸ਼ਲ ਮੀਡੀਆ ‘ਤੇ ਸੁਨੀਤਾ ਯਾਦਵ ਦੀ ਕਾਫੀ ਤਾਰੀਫ ਹੋ ਰਹੀ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਆਪਣੇ ਟਵੀਟ ‘ਚ ਲਿਖਿਆ “ਇਮਾਨਦਾਰੀ ਨਾਲ ਕੰਮ ਕਰ ਰਹੇ ਅਫ਼ਸਰ ਨੂੰ ਡਿਊਟੀ ਨਾ ਸਿਖਾਓ, ਆਪਣੀ ਵਿਗੜੀ ਔਲਾਦ ਨੂੰ ਤਮੀਜ਼ ਸਿਖਾਓ। ਅਜਿਹੇ ਢੀਠਾਂ ਨੂੰ ਸੁਧਾਰਨ ਲਈ ਸੁਨੀਤਾ ਯਾਦਵ ਜਿਹੇ ਹੋਰ ਅਫ਼ਸਰਾਂ ਨੂੰ ਅੱਗੇ ਆਉਣ ਦੀ ਲੋੜ ਹੈ।”

ਪੂਰੀ ਘਟਨਾ ਦੀ ਵੀਡੀਓ ਵਾਇਰਲ ਹੈ। ਇਸ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਕਾਂਸਟੇਬਲ ਆਪਣੇ ਫਰਜ਼ ਨਿਭਾ ਰਹੀ ਹੈ। ਹਾਲਾਂਕਿ ਇਸ ਪੂਰੇ ਮਾਮਲੇ ‘ਤੇ ਵਿਧਾਇਕ ਦਾ ਇਲਜ਼ਾਮ ਹੈ ਕਿ ਸੁਨੀਤਾ ਯਾਦਵ ਨੇ ਉਨਾਂ ਦੇ ਬੇਟੇ ਨਾਲ ਬਦਤਮੀਜ਼ੀ ਕੀਤੀ। ਪੁਲਿਸ ਨੇ ਇਸ ਵੀਡੀਓ ਦਾ ਨੋਟਿਸ ਲੈਂਦਿਆਂ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿਸਟਮ ਤੋਂ ਤੰਗ ਆਕੇ ਸੰਗੀਤਾ ਯਾਦਵ ਨੇ ਅਸਤੀਫ਼ਾ ਦੇ ਦਿੱਤਾ।

Related posts

ਆਸਟ੍ਰੇਲੀਆ ‘ਚ ਸਿੱਖ ਭਾਈਚਾਰੇ ਲਈ ਵੱਡਾ ਸਨਮਾਨ, ਗੁਰੂਘਰ ਨੂੰ ‘ਵਿਰਾਸਤੀ ਅਸਥਾਨ’ ਦਾ ਦਰਜਾ

On Punjab

ਮੀਂਹ ਤੋਂ ਬਾਅਦ ਹੜ੍ਹਾਂ ਦਾ ਕਹਿਰ, ਪਾਣੀ ‘ਚ ਵਹਿ ਗਏ ਲੋਕਾਂ ਦੇ ਘਰ

On Punjab

ਯੂਟੀ ਪ੍ਰਸ਼ਾਸਨ ਵੱਲੋਂ ਆਬਕਾਰੀ ਨੀਤੀ ਦਾ ਐਲਾਨ

On Punjab