74.08 F
New York, US
August 6, 2025
PreetNama
ਰਾਜਨੀਤੀ/Politics

ਮਹਿਲਾ ਕਾਂਸਟੇਬਲ ਨਾਲ ਜਬਰ ਜਨਾਹ ਕਰਨ ਦੇ ਮਾਮਲੇ ‘ਚ ਦੋ CRPF ਅਧਿਕਾਰੀ ਮੁਅੱਤਲ

 ਕੇਂਦਰੀ ਰਿਜ਼ਰਵ ਪੁਲਿਸ ਬਲ ਨੇ ਬੁੱਧਵਾਰ ਨੂੰ ਆਪਣੇ ਮੁਖੀ ਖੇਡ ਅਧਿਕਾਰੀ ਡੀਆਈਜੀ ਖਜਾਨ ਸਿੰਘ ਤੇ ਕੋਚ ਇੰਸਪੈਕਟਰ ਸੁਰਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ। ਮੁੱਢਲੀ ਜਾਂਚ ‘ਚ ਉਨ੍ਹਾਂ ਨੂੰ ਮਹਿਲਾ ਕਰਮੀਆਂ ਨਾਲ ਜਬਰ ਜਨਾਹ ਕਰਨ ਦੇ ਦੋਸ਼ੀ ਪਾਇਆ ਗਿਆ ਸੀ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਆਈਜੀ ਚਾਰੂ ਸਿਨਹਾ ਦੀ ਅਗਵਾਈ ਵਾਲੀ ਇਕ ਕਮੇਟੀ ‘ਚ ਪਾਇਆ ਗਿਆ ਕਿ 30 ਸਾਲਾਂ ਇਕ ਮਹਿਲਾ ਕਾਂਸਟੇਬਲ ਦੁਆਰਾ ਦੋਵੇਂ ਅਧਿਕਾਰੀਆਂ ਖ਼ਿਲਾਫ਼ ਲਾਏ ਗਏ ਜਬਰ ਜਨਾਹ ਦੇ ਦੋਸ਼ ‘ਤੇ ਪਹਿਲੀ ਨਜ਼ਰ ‘ਚ ਸਹੀ ਹੈ।
ਦੇਸ਼ ਦੇ ਸਭ ਤੋਂ ਵੱਡੇ ਅਰਧਸੈਨਿਕ ਬਲ ਦੇ ਮੁਖੀ ਖੇਡ ਅਧਿਕਾਰੀ ਖਜਾਨ ਸਿੰਘ ਨੇ 1986 ਦੇ ਸਿਓਲ ਏਸ਼ੀਆਈ ਖੇਡਾਂ ‘ਚ ਸਿਲਵਰ ਮੈਡਲ ਜਿੱਤਿਆ ਸੀ। ਖਜਾਨ ਸਿੰਘ ਨੇ ਇਸ ਤੋਂ ਪਹਿਲਾਂ ਦੋਸ਼ਾਂ ਦਾ ਖੰਡਨ ਕੀਤਾ ਸੀ ਤੇ ਕਿਹਾ ਸੀ ਕਿ ਉਨ੍ਹਾਂ ‘ਤੇ ਲਾਏ ਦੋਸ਼ ਪੂਰੀ ਤਰ੍ਹਾਂ ਗਲਤ ਹਨ ਤੇ ਉਨ੍ਹਾਂ ਦੀ ਛਵੀ ਖਰਾਬ ਕਰਨ ਲਈ ਲਾਏ ਗਏ ਹਨ। ਮਹਿਲਾ ਕਾਂਸਟੇਬਲ ਨੇ ਪਿਛਲੇ ਸਾਲ ਦਸੰਬਰ ‘ਚ ਦਿੱਲੀ ਦੇ ਬਾਬਾ ਹਰਿਦਾਸ ਥਾਣੇ ‘ਚ ਦਰਜ ਸ਼ਿਕਾਇਤ ‘ਚ ਦੋਵਾਂ ‘ਤੇ ਜਬਰ ਜਨਾਹ ਦਾ ਦੋਸ਼ ਲਾਇਆ ਸੀ। ਸ਼ਿਕਾਇਤ ‘ਚ ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਹੋਰ ਮਹਿਲਾ ਕਾਂਸਟੇਬਲ ਨਾਲ ਵੀ ਜਬਰ ਜਨਾਹ ਕੀਤਾ ਸੀ। 2010 ‘ਚ ਸੀਆਰਪੀਐਫ ‘ਚ ਭਰਤੀ ਹੋਣ ਵਾਲੀ ਉਕਤ ਔਰਤ ਤੋਂ ਬਾਅਦ ‘ਚ ਪੁਲਿਸ ਜਾਂਚ ਦੌਰਾਨ ਆਪਣੇ ਦੋਸ਼ਾਂ ਤੋਂ ਮੁਕਰ ਗਈ ਸੀ।

Related posts

ਦੁਬਈ ‘ਚ ਫਸੇ ਭਾਰਤ ਪਰਤੇ 8 ਨੌਜਵਾਨ

On Punjab

ਕਮਜ਼ੋਰ ਪਾਸਵਰਡ ਰੱਖਣ ਵਾਲੇ ਖ਼ਬਰਦਾਰ! ਵਾਇਰਸ ਹਮਲੇ ਨੇ 158 ਸਾਲ ਪੁਰਾਣੀ ਕੰਪਨੀ ਬੰਦ ਕਰਵਾਈ

On Punjab

ਮਾਫੀਆ ਤੇ ਬਾਹੁਬਲੀ ਆਗੂ ਮੁਖ਼ਤਾਰ ਅੰਸਾਰੀ ਨੂੰ ਲੈ ਕੇ ਟਵਿੱਟਰ ‘ਤੇ ਵਾਇਰਲ ਹੋਏ ਤਰ੍ਹਾਂ-ਤਰ੍ਹਾਂ ਦੇ ਮੀਮਜ਼, ਤੁਸੀਂ ਵੀ ਦੇਖੋ

On Punjab