PreetNama
ਸਿਹਤ/Health

ਮਹਾਮਾਰੀ ਦੌਰਾਨ ਤਣਾਅ ਨੇ ਸੀਨੇ ’ਚ ਦਰਦ ਦੀ ਪਰੇਸ਼ਾਨੀ ਵਧਾਈ, ਦਿਲ ਦੇ ਮਰੀਜ਼ਾਂ ਦੀ ਗਿਣਤੀ ’ਚ ਤੇਜ਼ ਵਾਧੇ ਦਾ ਖ਼ਦਸ਼ਾ

ਕੋਵਿਡ-19 ਮਹਾਮਾਰੀ ਦੌਰਾਨ ਤਣਾਅ ਆਮ ਸਮੱਸਿਆ ਬਣੀ ਰਹੀ। ਕੁਝ ਲੋਕਾਂ ’ਚ ਤਾਂ ਤਣਾਅ ਕਾਰਨ ਘਬਰਾਹਟ ਤੇ ਸੀਨੇ ’ਚ ਦਰਦ ਦੀਆਂ ਸ਼ਿਕਾਇਤਾਂ ਵੱਧ ਗਈਆਂ ਤੇ ਉਨ੍ਹਾਂ ਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਵਾਰ ਹਸਪਤਾਲ ਦੇ ਚੱਕਰ ਲਾਉਣੇ ਪਏ। ਅਮਰੀਕਾ ’ਚ ਹੋਏ ਇਕ ਅਧਿਐਨ ’ਚ ਪਤਾ ਲੱਗਾ ਕਿ ਮਹਾਮਾਰੀ ਦੇ ਪਹਿਲੇ ਸਾਲ ’ਚ ਲਗਪਗ 40 ਫ਼ੀਸਦੀ ਮਰੀਜ਼ਾਂ ’ਚ ਤਣਾਅ ਦੇ ਨਵੇਂ ਜਾਂ ਪੁਰਾਣੇ ਲੱਛਣ ਵਾਰ-ਵਾਰ ਉਭਰੇ। ਇੰਟਰਮਾਊਂਟੇਨ ਹੈਲਥਕੇਅਰ ਹਾਰਟ ਇੰਸਟੀਚਿਊਟ ਦੀ ਖੋਜਕਰਤਾ ਹੇਇਦੀ ਟੀ ਮਾਏ ਨੇ ਕਿਹਾ, ‘ਇਸ ਖੋਜ ਦੇ ਸਿੱਟੇ ਅਹਿਮ ਹਨ। ਮਹਾਮਾਰੀ ਦੇ ਪਹਿਲੇ ਸਾਲ ’ਤੇ ਗੌਰ ਕਰੀਏ ਤਾਂ ਅਸੀਂ ਆਪਣੇ ਮਰੀਜ਼ਾਂ ਦੀ ਮਾਨਸਿਕ ਸਿਹਤ ’ਤੇ ਅਸਰ ਪੈਂਦਾ ਦੇਖਦੇ ਹਾਂ।’ ਉਨ੍ਹਾਂ ਕਿਹਾ, ‘ਅਸੀਂ ਜਾਣਦੇ ਹਾਂ ਕਿ ਇਹ ਦਿਲ ਦੇ ਮਰੀਜ਼ਾਂ ਲਈ ਵੱਡਾ ਖ਼ਤਰਾ ਹੈ ਤੇ ਜੇ ਮਹਾਮਾਰੀ ਕਾਰਨ ਅਗਲੇ ਕੁਝ ਸਾਲਾਂ ’ਚ ਲੋਕ ਤਣਾਅ ਦੇ ਜ਼ਿਆਦਾ ਸ਼ਿਕਾਰ ਹੁੰਦੇ ਗਏ ਤਾਂ ਦਿਲ ਦੇ ਮਰੀਜ਼ਾਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ।’ ਅਧਿਐਨ ਲਈ ਮਹਾਮਾਰੀ ਤੋਂ ਪਹਿਲਾਂ ਤੇ ਮਹਾਮਾਰੀ ਦੌਰਾਨ 4633 ਮਰੀਜ਼ਾਂ ਦੀ ਤਣਾਅ ਸਬੰਧੀ ਜਾਂਚ ਕੀਤੀ ਗਈ। ਮਹਾਮਾਰੀ ਤੋਂ ਪਹਿਲਾਂ ਦੀ ਮਿਆਦ ਇਕ ਮਾਰਚ 2019 ਤੋਂ 29 ਫਰਵਰੀ 2020 ਰਹੀ ਜਦੋਂਕਿ ਮਹਾਮਾਰੀ ਦੌਰਾਨ ਦੀ ਮਿਆਦ ਇਕ ਮਾਰਚ 2020 ਤੋਂ 20 ਅਪ੍ਰੈਲ 2021 ਮੰਨੀ ਗਈ। ਮਰੀਜ਼ਾਂ ਨੂੰ ਦੋ ਹਿੱਸਿਆਂ ’ਚ ਵੰਡਿਆ ਗਿਆ-ਪਹਿਲਾਂ ਜਿਨ੍ਹਾਂ ਨੂੁੰ ਤਣਾਅ ਨਹੀਂ ਸੀ ਜਾਂ ਜੋ ਇਸ ਤੋਂ ਉਭਰ ਚੁੱਕੇ ਸਨ ਤੇ ਦੂਜਾ, ਜੋ ਤਣਾਅ ਦੇ ਸ਼ਿਕਾਰ ਸਨ। ਅਮਰੀਕਨ ਹਾਰਟ ਐਸੋਸੀਏਸ਼ਨ ਦੇ ਵਰਚੁਅਲ 2021 ਸਾਇੰਟੇਫਿਕ ਸੈਸ਼ਨ ਦੌਰਾਨ ਪੇਸ਼ ਕੀਤੇ ਗਏ ਅਧਿਐਨ ’ਚ ਦੱਸਿਆ ਗਿਆ ਹੈ ਕਿ ਇਲੈਕਟ੍ਰਾਨਿਕ ਹੈਲਥ ਰਿਕਾਰਡਸ ਜ਼ਰੀਏ ਮਰੀਜ਼ਾਂ ਦੇ ਐਮਰਜੈਂਸੀ ਵਿਭਾਗ ’ਚ ਘਬਰਾਹਟ ਤੇ ਸੀਨੇ ’ਚ ਦਰਦ ਦੀਆਂ ਸ਼ਿਕਾਇਤਾਂ ਕਾਰਨ ਇਲਾਜ ਲਈ ਆਉਣ ਦਾ ਬਿਓਰਾ ਦਰਜ ਕੀਤਾ ਗਿਆ। ਖੋਜਕਰਤਾਵਾਂ ਨੇ ਪਾਇਆ ਕਿ ਮਹਾਮਾਰੀ ਦੌਰਾਨ ਤਣਾਅਗ੍ਰਸਤ ਸ਼ਿਕਾਰ ਲੋਕਾਂ ਦਾ ਡਿਪ੍ਰੈਸ਼ਨ ਸਕ੍ਰੀਨਿੰਗ ਸਕੋਰ ਜ਼ਿਆਦਾ ਸੀ।

Related posts

ਕੀ ਗਰਮੀ ਵੱਧਣ ਨਾਲ ਖਤਮ ਹੋ ਜਾਵੇਗਾ ਕੋਰੋਨਾ ਵਾਇਰਸ?

On Punjab

ਹਰਿਆਲੀ ‘ਚ ਰਹਿਣ ਨਾਲ ਤੇਜ਼ ਹੋ ਸਕਦੈ ਬੱਚਿਆਂ ਦਾ ਦਿਮਾਗ਼

On Punjab

ਜਾਣੋ ਕਿਉਂ ਨਿੰਬੂ ਨਾ ਸਿਰਫ ਫਲ, ਸਗੋਂ ਸ਼ਰੀਰ ਲਈ ਦਵਾਈ ਵੀ ਹੈ

On Punjab